ਬਿਸਤ ਦੋਆਬ ਨਹਿਰ ''ਚੋਂ ਤੈਰਦੀ ਮਿਲੀ ਵਿਅਕਤੀ ਦੀ ਲਾਸ਼, ਫੈਲੀ ਸਨਸਨੀ
Monday, Feb 03, 2020 - 02:56 PM (IST)

ਜਲੰਧਰ (ਸੋਨੂੰ)— ਜਲੰਧਰ ਦੇ ਬਸਤੀ ਬਾਵਾ ਖੇਲ ਦੇ ਗੌਤਮ ਨਗਰ 'ਚ ਵਹਿ ਰਹੀ ਬਿਸਤ ਦੋਆਬ ਨਹਿਰ 'ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਲੋਕਾਂ ਨੇ ਨਹਿਰ 'ਚ ਲਾਸ਼ ਨੂੰ ਦੇਖ ਕੇ ਤੁਰੰਤ ਬਸਤੀ ਬਾਵਾ ਖੇਲ ਦੀ ਪੁਲਸ ਨੂੰ ਸੂਚਨਾ ਦਿੱਤੀ।
ਬਸਤੀ ਬਾਵਾ ਖੇਲ ਦੇ ਥਾਣਾ ਇੰਚਾਰਜ ਕਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬਾਵਾ ਖੇਲ ਦੇ ਲੋਕਾਂ ਵੱਲੋਂ ਸੂਚਿਤ ਕੀਤਾ ਗਿਆ ਸੀ ਕਿ ਨਹਿਰ 'ਚ ਇਕ ਲਾਸ਼ ਵਹਿ ਰਹੀ ਹੈ। ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪੁਲਸ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ 'ਚ ਲਿਆ। ਮ੍ਰਿਤਕ ਵਿਅਕਤੀ ਦੀ ਉਮਰ 65 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ 'ਚ ਪੋਸਟਮਾਰਮ ਲਈ ਭੇਜ ਦਿੱਤਾ ਹੈ।