ਨਹਿਰ ''ਚ ਰੁੜ੍ਹੇ ਨੌਜਵਾਨ ਦੀ ਲਾਸ਼ ਬਰਾਮਦ

Tuesday, Jun 25, 2019 - 04:37 PM (IST)

ਨਹਿਰ ''ਚ ਰੁੜ੍ਹੇ ਨੌਜਵਾਨ ਦੀ ਲਾਸ਼ ਬਰਾਮਦ

ਸ੍ਰੀ ਕੀਰਤਪੁਰ ਸਾਹਿਬ (ਬਾਲੀ)— ਪੰਜ ਦਿਨ ਪਹਿਲਾਂ ਬੜਾ ਪਿੰਡ ਨਜ਼ਦੀਕ ਨਹਾਉਣ ਸਮੇਂ ਪੈਰ ਸਲਿੱਪ ਹੋ ਜਾਣ ਕਾਰਨ ਭਾਖੜਾ ਨਹਿਰ 'ਚ ਰੁੜ੍ਹੇ ਇਕ ਨੌਜਵਾਨ ਦੀ ਲਾਸ਼ ਅੱਜ ਭਰਤਗੜ੍ਹ ਪੁਲਸ ਵੱਲੋਂ ਘਨੌਰ ਪਟਿਆਲਾ ਭਾਖੜਾ ਨਹਿਰ 'ਚੋਂ ਬਰਾਮਦ ਕਰ ਲਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਰਤਗੜ੍ਹ ਪੁਲਸ ਚੌਂਕੀ ਦੇ ਇੰਚਾਰਜ ਏ. ਐੱਸ. ਆਈ. ਸਰਤਾਜ ਸਿੰਘ ਨੇ ਦੱਸਿਆ ਕਿ ਵਿਜੈ ਕੁਮਾਰ (34) ਪੁੱਤਰ ਰਮੇਸ਼ ਲਾਲ ਵਾਸੀ ਪਿੰਡ ਹਰੌਲੀ ਜਿਲਾ ਊਨਾ(ਹਿ.ਪ੍ਰ) ਜੋ ਬਰੋਟੂ ਵਾਲਾ ਵਿਖੇ ਖਰਾਦ ਦਾ ਕੰਮ ਕਰਦਾ ਸੀ, ਮਿਤੀ 19 ਜੂਨ ਨੂੰ ਪਿੰਡ ਬੜਾ ਪਿੰਡ ਨਜ਼ਦੀਕ ਭਾਖੜਾ ਨਹਿਰ 'ਚ ਨਹਾਉਂਦੇ ਸਮੇਂ ਪੈਰ ਸਲਿੱਪ ਹੋਣ ਕਾਰਨ ਰੁੜ੍ਹ ਗਿਆ। ਪੁਲਸ ਅਤੇ ਪਰਿਵਾਰ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ, ਜਿਸ ਦੀ ਅੱਜ ਲਾਸ਼ ਮਿਲ ਗਈ ਹੈ। ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਦੇ ਮੁਰਦਾ ਘਰ 'ਚ ਰਖਵਾ ਦਿੱਤਾ ਹੈ।


author

shivani attri

Content Editor

Related News