ਮਨਚਲੇ ਵਾਹਨ ਚਾਲਕਾਂ ਨੂੰ ਸਬਕ ਸਿਖਾਉਣ ਲਈ ਪੁਲਸ ਨੇ ਕੀਤੀ ਨਾਕਾਬੰਦੀ

12/06/2018 2:17:37 AM

 ਘਨੌਲੀ,  (ਸ਼ਰਮਾ)-   ਮਨਚਲੇ ਵਾਹਨ ਚਾਲਕਾਂ ਨੂੰ ਸਬਕ ਸਿਖਾਉਣ ਲਈ ਘਨੌਲੀ ਪੁਲਸ ਵੱਲੋਂ ਅੱਜ ਸਥਾਨਕ ਭਾਖਡ਼ਾ ਨਹਿਰ ਦੇ ਪੁਲ ਕੋਲ  ਨਾਕਾਬੰਦੀ ਕੀਤੀ ਗਈ। ਪੁਲਸ ਚੌਕੀ ਘਨੌਲੀ ਦੇ ਇੰਚਾਰਜ ਸਬ-ਇੰਸਪੈਕਟਰ ਬਲਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਸਵਪਨ ਦੀਪ ਸ਼ਰਮਾ ਦੇ ਨਿਰਦੇਸ਼ਾਂ ਮੁਤਾਬਕ ਸ਼ਰਾਰਤੀ ਅਨਸਰਾਂ ਅਤੇ ਮਨਚਲੇ ਵਾਹਨ ਚਾਲਕਾਂ ਨੂੰ ਸਬਕ ਸਿਖਾਉਣ ਲਈ ਕੀਤੀ ਗਈ ਵਿਸ਼ੇਸ਼ ਨਾਕਾਬੰਦੀ ਦੌਰਾਨ ਜਿੱਥੇ ਅੱਧੀ ਦਰਜਨ ਤੋਂ ਵੱਧ ਚਲਾਨ ਕੱਟੇ ਗਏ ਉੱਥੇ ਹੀ ਵਾਹਨ ਚਾਲਕਾਂ ਨੂੰ ਸਡ਼ਕ ’ਤੇ ਵਾਹਨ ਉਤਾਰਨ ਤੋਂ ਪਹਿਲਾਂ ਕਾਗਜ਼ ਪੱਤਰ ਪੂਰੇ ਰੱਖਣ ਦੀ ਨਸੀਹਤ ਵੀ ਦਿੱਤੀ। 
ਇਸ ਮੌਕੇ  ਉਨ੍ਹਾਂ ਦੀ ਟੀਮ ’ਚ ਏ.ਐੱਸ.ਆਈ. ਭੋਲਾ ਸਿੰਘ, ਮੁਨਸ਼ੀ ਕੰਵਰ ਰਾਜ ਕੁਮਾਰ, ਸਿਪਾਹੀ ਜਸਵੀਰ ਸਿੰਘ, ਹਰਜਿੰਦਰ ਸਿੰਘ ਅਤੇ ਰਾਮ ਲੋਕ ਵੀ ਸ਼ਾਮਲ ਸਨ।


Related News