ਪੁਲਸ ਵਲੋਂ 3 ਚੋਰੀ ਦੇ AC ਸਮੇਤ 1 ਵਿਅਕਤੀ ਕਾਬੂ

Thursday, Apr 22, 2021 - 11:04 PM (IST)

ਪੁਲਸ ਵਲੋਂ 3 ਚੋਰੀ ਦੇ AC ਸਮੇਤ 1 ਵਿਅਕਤੀ ਕਾਬੂ

ਮਹਿਤਪੁਰ, (ਛਾਬੜਾ)-  ਥਾਣਾ ਮਹਿਤਪੁਰ ਦੇ ਐੱਸ. ਐੱਚ. ਓ. ਲਖਵੀਰ ਸਿੰਘ ਨੇ ਜਾਨਕਾਰੀ ਦਿੰਦਿਆ ਦੱਸਿਆ ਕਿ 3 ਚੋਰੀ ਦੇ ਏ.ਸੀ. ਸਮੇਤ, ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਐੱਸ. ਆਈ ਸਰਬਜੀਤ ਸਿੰਘ ਵਲੋਂ ਪੁਲਸ ਪਾਰਟੀ ਗਸਤ ਦੌਰਾਨ ਮਹੇੜੂ ਪੂਲੀ 'ਤੇ ਸਨ, ਜਿਥੇ ਕਿ ਖਾਸ ਮੁਖਬਰ ਵਲੋਂ ਜਾਨਕਾਰੀ ਮਿਲਣ 'ਤੇ ਸੰਜੀਵ ਅਰੋੜਾ ਉਰਫ ਚੇਤਨ ਪੁੱਤਰ ਸੁਭਾਸ ਚੰਦਰ ਵਾਸੀ ਭੱਲਿਆ ਮੁਹੱਲਾ ਵਾਸੀ ਨਕੋਦਰ ਨੂੰ 3 ਚੋਰੀ ਦੇ ਏ.ਸੀ. ਖਰੀਦ ਕੇ ਲਿਆ ਰਿਹਾ ਹੈ ‌। ਪੁਲਸ ਪਾਰਟੀ ਨੇ ਉਕਤ ਵਿਅਕਤੀ ਨੂੰ ਕਾਰ ਸਮੇਤ ਕਾਬੂ ਕਰ ਲਿਆ । ਥਾਣਾ ਮੁਖੀ ਲਖਵੀਰ ਸਿੰਘ ਨੇ ਦੱਸਿਆ ਕਿ ਦੋਸ਼ੀ ਸੰਜੀਵ ਅਰੋੜਾ ਨੇ ਮੰਨਿਆ ਕਿ ਇਹ 3 ਏ.ਸੀ. ਚੋਰੀ ਦੇ ਉਸ ਨੇ ਹਰਵਿੰਦਰ ਉਰਫ ਬੁੱਧੂ ਪੁਤਰ ਪਰਮਜੀਤ ਵਾਸੀ ਆਲੋਵਾਲ ਤੇ ਸੰਨੀ ਆਲੋਵਾਲ ਤੋਂ ਖਰੀਦੇ ਸੀ । ਪੁਲਸ ਨੇ ਉਨ੍ਹਾਂ ਦੋ ਵਿਅਕਤੀਆਂ 'ਤੇ ਪਰਚਾ ਦਰਜ ਕਰ ਲਿਆ ਹੈ ਅਤੇ ਭਾਲ ਜਾਰੀ ਹੈ ।


author

Bharat Thapa

Content Editor

Related News