ਪਲਾਸਟਿਕ ਦੇ ਕਚਰੇ ਬਾਰੇ ਵਰਕਸ਼ਾਪ ਲਗਾ ਕੇ ਲੋਕਾਂ ਨੂੰ ਕੀਤਾ ਜਾਗਰੂਕ

01/29/2020 5:06:23 PM

ਜਲੰਧਰ : ਇੰਡੀਅਨ ਪ੍ਰਦੂਸ਼ਣ ਕੰਟਰੋਲ ਐਸੋਸੀਏਸ਼ਨ ਵਲੋਂ ਸਿੰਗਲਾ ਪਲਾਸਟਿਕ ਇੰਡਸਟਰੀਜ਼ ਨਾਲ ਮਿਲ ਕੇ ਸਮੇਂ-ਸਮੇਂ 'ਤੇ ਲੋਕਾਂ ਨੂੰ ਵਾਤਾਵਰਨ ਨੂੰ ਸਵੱਛ ਰੱਖਣ ਲਈ ਅਤੇ ਪਲਾਸਟਿਕ ਦੀ ਵਰਤੋਂ ਨਾ ਕਰਨ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਰਿਹਾ ਹੈ। ਇਸ ਦੇ ਸਹਿਯੋਗ ਨਾਲ ਇੰਡੀਅਨ ਪ੍ਰਦੂਸ਼ਣ ਕੰਟਰੋਲ ਐਸੋਸੀਏਸ਼ਨ ਦਿੱਲੀ ਵੱਲੋਂ ਇਕ ਜਾਗਰੂਕਤਾ ਕੈਂਪ  ਬਸੰਤ ਨਗਰ, ਨੰਗਲ ਚੌਕ, ਰੂਪਨਗਰ 'ਚ ਲਗਾਇਆ ਗਿਆ। ਜਿੱਥੇ ਇਲਾਕਾ ਨਿਵਾਸੀ ਅਤੇ ਕੂੜਾ ਇਕੱਠਾ ਕਰਨ ਵਾਲੇ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਇਸ ਵਰਕਸ਼ਾਪ ਵਿਚ ਗਲੀਆਂ ਨਾਲੀਆਂ, ਸੜਕਾਂ ਜਾਂ ਰਸਤੇ ਵਿਚ ਸੁੱਟੇ ਜਾਣ ਵਾਲੇ ਪਲਾਸਟਿਕ ਦੇ ਕੂੜੇ ਕਾਰਨ ਹੁੰਦੇ ਨੁਕਸਾਨ ਤੋਂ ਲੋਕਾਂ ਨੂੰ ਜਾਣੂ ਕਰਵਾਇਆ। 

ਵਰਕਸ਼ਾਪ ਸੰਚਾਲਕਾਂ ਨੇ ਕਿਹਾ ਕਿ ਇਸ ਕੂੜੇ ਨੂੰ ਇਕੱਠਾ ਕਰੋ ਅਤੇ ਉਸ ਨੂੰ ਸਿੰਗਲਾ ਪਲਾਸਟਿਕ ਇੰਡਸਟਰੀਜ਼ ਦੇ ਨੁਮਾਇੰਦੇ ਨੂੰ ਦਿਓ ਜਿਸ ਬਦਲੇ ਉਨ੍ਹਾਂ ਨੂੰ ਉਸ ਦੀ ਬਣਦੀ ਰਕਮ ਨਕਦੀ ਦੇ ਰੂਪ ਵਿਚ ਤੁਰੰਤ ਮੌਕੇ 'ਤੇ ਦਿੱਤੀ ਜਾਵੇਗੀ। ਇਸ ਕਚਰੇ ਨੂੰ ਇੰਡੀਅਨ ਪਲਿਊਸ਼ਨ ਕੰਟਰੋਲ ਐਸੋਸੀਏਸ਼ਨ ਦਿੱਲੀ ਵੱਲੋਂ ਰੀ-ਸਾਈਕਲ ਕਰਕੇ ਇਸਦੀ ਲੋੜੀਂਦੀ ਅਤੇ ਢੁੱਕਵੀਂ ਥਾਂ 'ਤੇ ਵਰਤੋਂ ਕੀਤੀ ਜਾਵੇਗੀ ਜਿਸ ਨਾਲ ਪਲਾਸਟਿਕ ਰਾਹੀਂ ਹੋਣ ਵਾਲਾ ਪ੍ਰਦੂਸ਼ਣ ਘਟੇਗਾ। ਇਸ ਮੌਕੇ ਇੰਡੀਅਨ ਪਲਿਊਸ਼ਨ ਕੰਟਰੋਲ ਐਸੋਸੀਏਸ਼ਨ ਵੱਲੋਂ ਮੂੰਹ ਲਈ ਮਾਸਕ ਅਤੇ ਹੱਥਾਂ ਲਈ ਗਲਵਜ਼ ਵੀ ਵੰਡੇ ਗਏ। ਇੱਥੇ ਇਹ ਵਰਨਣਯੋਗ ਹੈ ਕਿ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ  ਵੱਲੋਂ ਵੀ ਇਸ ਦੀ ਪ੍ਰਵਾਨਗੀ ਦਿੱਤੀ ਗਈ ਹੈ ।


Gurminder Singh

Content Editor

Related News