ਮਠਿਆਈ ''ਚ ਅਫ਼ੀਮ ਸਪਲਾਈ ਕਰਨ ਵਾਲਾ ਵਿਅਕਤੀ ਫਗਵਾੜਾ ਪੁਲਸ ਵੱਲੋਂ ਗ੍ਰਿਫ਼ਤਾਰ
Monday, Jun 19, 2023 - 04:40 PM (IST)

ਫਗਵਾੜਾ (ਜਲੋਟਾ)-ਫਗਵਾੜਾ ਥਾਣਾ ਸਿਟੀ ਦੀ ਪੁਲਸ ਨੇ 100 ਗ੍ਰਾਮ ਅਫ਼ੀਮ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੂੰ ਪੁਲਸ ਨੇ ਮਠਿਆਈ ’ਚ ਅਫ਼ੀਮ ਦੀ ਸਪਲਾਈ ਕਰਦੇ ਹੋਏ ਗ੍ਰਿਫ਼ਤਾਰ ਕਰਨ ਦੀ ਜਾਣਕਾਰੀ ਮਿਲੀ ਹੈ। ਇਸ ਦਾ ਪਰਦਾਫਾਸ਼ ਤਦ ਹੋਇਆ ਜਦ ਕੈਨੇਡਾ ਨੂੰ ਮਠਿਆਈ ਭੇਜਣ ਸਮੇਂ ਕੋਰੀਅਰ ਕਰਨ ਆਏ ਸ਼ਾਤਰ ਵਿਅਕਤੀ ਦੀ ਪੋਲ ਖੁੱਲ੍ਹ ਗਈ ਅਤੇ ਮਾਮਲਾ ਪੁਲਸ ਤੱਕ ਜਾ ਪੁੱਜਾ। ਜਾਣਕਾਰੀ ਮੁਤਾਬਕ ਸ਼ਮਸ਼ੇਰ ਭਾਰਤੀ ਪੁੱਤਰ ਲੇਟ ਫੌਜਦਾਰ ਭਾਰਤੀ ਵਾਸੀ ਨੰਗਲ ਕਾਲੋਨੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਦਰਜ ਕਰਵਾਈ ਕਿ ਉਹ ਸੈਂਟਰਲ ਟਾਊਨ ਫਗਵਾੜਾ ’ਚ ਕੋਰੀਅਰ ਦੀ ਦੁਕਾਨ ਚਲਾਉਂਦਾ ਹੈ। ਉਸ ਦੀ ਦੁਕਾਨ ’ਤੇ ਰਘੁਵੀਰ ਕੁਮਾਰ ਉਰਫ਼ ਰਵੀ ਪੁੱਤਰ ਗੁਰਦਿਆਲ ਲਾਲ ਵਾਸੀ ਪਿੰਡ ਛਾਉਣੀ ਕਲਾਂ ਥਾਣਾ ਸਦਰ ਹੁਸ਼ਿਆਰਪੁਰ ਆਇਆ ਅਤੇ ਉਸ ਨੂੰ ਕੋਰੀਅਰ ਰਾਹੀਂ ਮਠਿਆਈ ਦਾ ਡੱਬਾ, ਜਿਸ ’ਚ ਪਿੰਨੀਆਂ ਪਾਈਆਂ ਹੋਈਆਂ ਸਨ, ਓਂਟਾਰੀਓ ਕੈਨੇਡਾ ਭੇਜਣ ਲਈ ਕਿਹਾ, ਜਦ ਦੁਕਾਨ ’ਤੇ ਰਘੁਵੀਰ ਕੁਮਾਰ ਉਰਫ਼ ਰਵੀ ਦੀ ਹਾਜ਼ਰੀ ’ਚ ਮਠਿਆਈ ਦਾ ਡੱਬਾ ਖੋਲ੍ਹਿਆ ਗਿਆ ਤਾਂ ਇਕ ਪਿੰਨੀ ਟੁੱਟੀ ਹੋਈ ਹਾਲਤ ’ਚ ਮਿਲੀ, ਜਿਸ ’ਚੋਂ ਪਲਾਸਟਿਕ ਦੇ ਲਿਫ਼ਾਫ਼ੇ ’ਚ ਅਫ਼ੀਮ ਬਰਾਮਦ ਹੋਈ।
ਇਹ ਵੀ ਪੜ੍ਹੋ: ਅਜਬ-ਗਜ਼ਬ: ਬੱਚੇ ਨੇ ਅਜਗਰ ਨੂੰ ਸਮਝ ਲਿਆ ਖਿਡੌਣਾ, ਪਹਿਲਾਂ ਕੀਤੀ ਸਵਾਰੀ ਫਿਰ ਖੋਲ੍ਹਣ ਲੱਗਾ ਮੂੰਹ
ਇਸ ਤੋਂ ਬਾਅਦ ਜਦੋਂ ਪੁਲਸ ਨੇ ਮਠਿਆਈ ਦੇ ਡੱਬੇ ਦੀ ਬਾਰੀਕੀ ਨਾਲ ਜਾਂਚ ਕੀਤੀ ਤਾਂ ਮੌਕੇ ਤੋਂ ਕਈ ਪਿੰਨੀਆਂ ’ਚ ਕੁੱਲ 100 ਗ੍ਰਾਮ ਅਫੀਮ ਬਰਾਮਦ ਹੋਈ ਹੈ। ਪੁਲਸ ਨੇ ਮੁਲਜ਼ਮ ਰਘੁਵੀਰ ਕੁਮਾਰ ਉਰਫ਼ ਰਵੀ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਪੁਲਸ ਨੇ ਰਘੁਵੀਰ ਕੁਮਾਰ ਉਰਫ਼ ਰਵੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਮਾਮਲਾ ਲੋਕਾਂ ’ਚ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਨਵੀਂ ਅਪਡੇਟ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ-ਜਿਹਾ ਰਹੇਗਾ ਮੌਸਮ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani