ਰਵਿਦਾਸ ਮਹਾਰਾਜ ਜੀ ਦੇ ਪੋਸਟਰ ''ਤੇ ਸਿਆਸੀ ਆਗੂਆਂ ਦੀਆਂ ਤਸਵੀਰਾਂ ਨੂੰ ਲੈ ਕੇ ਲੋਕਾਂ ਵੱਲੋਂ ਵਿਰੋਧ ਪ੍ਰਦਰਸ਼ਨ

02/24/2021 6:15:30 PM

ਜਲੰਧਰ (ਸੋਨੂੰ)— ਜਲੰਧਰ ਦੇ ਨਕੋਦਰ ਰੋਡ ’ਤੇ ਰਵਿਦਾਸ ਸਮਾਜ ਦੇ ਲੋਕਾਂ ਨੇ ਕਾਂਗਰਸ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜੰੰਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਰਵਿਦਾਸ ਮਹਾਰਾਜ ਜੀ ਦੇ ਵਧਾਈਪੋਸਟਰ ’ਤੇ ਕਾਂਗਰਸ ਦੇ ਆਗੂਆਂ ਦੀ ਤਸਵੀਰ ਉੱਪਰ ਲੱਗੀ ਵੇਖੀ ਸੀ, ਜਿਸ ਤੋਂ ਬਾਅਦ ਰਵਿਦਾਸ ਸਮਾਜ ’ਚ ਰੋਸ ਫੈਲ ਗਿਆ। ਰਵਿਦਾਸ ਭਾਈਚਾਰੇ ਦੇ ਲੋਕਾਂ ਨੇ ਮੰਗਲਵਾਰ ਨੂੰ ਪ੍ਰਦਰਸ਼ਨ ਕਰਕੇ ਪੁਲਸ ’ਚ ਸ਼ਿਕਾਇਤ ਦੇ ਕੇ ਜਲੰਧਰ ਦੇ ਕਾਂਗਰਸ ਨੇਤਾ ਜਸਲੀਨ ਸੇਠੀ ਸਣੇ ਹੋਰ ਨੇਤਾਵਾਂ ’ਤੇ ਕਾਰਵਾਈ ਦੀ ਮੰਗ ਕੀਤੀ। ਪੁਲਸ ਨੇ ਉਨ੍ਹÎਾਂ ਨੂੰ ਕਾਰਵਾਈ ਦਾ ਭਰੋਸਾ ਦੇ ਕੇ ਮਨਾਇਆ। 

ਹੰਗਾਮਾ ਵੱਧਿਆ ਤਾਂ ਮਾਡਲ ਟਾਊਨ ਦੇ ਏ. ਸੀ. ਪੀ. ਹਰਿੰਦਰ ਸਿੰਘ ਮੌਕੇ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ। ਉਥੇ ਹੀ ਰਵਿਦਾਸ ਸਮਾਜ ਦੇ ਆਗੂਆਂ ਨੇ ਕਿਹਾ ਕਿ ਜੇਕਰ ਸੰਬੰਧਤ ਨੇਤਾਵਾਂ ’ਤੇ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ। ਇਥੇ ਇਹ ਵੀ ਦੱਸ ਦੇਈਏ ਕਿ ਉਥੇ ਹੀ ਬੁੱਧਵਾਰ ਨੂੰ ਸ਼ਿਵਸੈਨਾ ਹਿੰਦ ਨੇ ਉਨ੍ਹਾਂ ਦੇ ਨੇਤਾ ਦੇ ਵਧਾਈ ਪੋਸਟਰ ਬਲੇਡ ਨਾਲ ਕੱਟਣ ਨੂੰ ਲੈ ਕੇ ਧਰਨਾ ਦਿੱਤਾ। ਹਾਲਾਂਕਿ ਫਿਲਹਾਲ ਪੁਲਸ ਨੇ ਕਾਰਵਾਈ ਦਾ ਭਰੋਸਾ ਦੇ ਕੇ ਮਾਮਲਾ ਸ਼ਾਂਤ ਕਰਵਾ ਦਿੱਤਾ ਹੈ। 

ਸ਼ਿਵਸੈਨਾ ਹਿੰਦ ਰਾਸ਼ਟਰੀ ਪ੍ਰਧਾਨ ਇਸ਼ਾਂਤ ਸ਼ਰਮਾ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਕੱਢ ਜਾਣ ਵਾਲੀ ਸ਼ੋਭਾ ਯਾਤਰਾ ਦੇ ਸੁਆਗਤ ਲਈ ਸਾਰੀਆਂ ਸੰਸਥਾਵਾਂ ਨੇ ਬੋਰਡ ਲਗਾਏ ਹਨ। ਪਹਿਲਾਂ ਬੋਰਡ ਉਤਾਰ ਦਿੱਤਾ ਗਿਆ ਅਤੇ ਫਿਰ ਕਾਲ਼ਖ ਲਗਾ ਦਿੱਤੀ ਗਈ ਪਰ ਉਹ ਚੁੱਪ ਰਹੇ ਤਾਂਕਿ ਮਾਹੌਲ ਖਰਾਬ ਨਾ ਸਕੇ। ਇਸ ਦੇ ਬਾਅਦ ਐੱਸ.ਐੱਚ.ਓ.ਨੂੰ ਸ਼ਿਕਾਇਤ ਦਿੱਤੀ ਗਈ ਪਰ ਕੋਈ ਕਾਰਵਾਈ ਨਹੀਂ ਹੋਈ। ਹੁਣ ਉਨ੍ਹਾਂ ਦੀ ਤਸਵੀਰ ਬਲੇਡ ਨਾਲ ਕੱਟੀ ਹੋਈ ਹੈ। ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਵੀ ਧਮਕੀਆਂ ਮਿਲ ਰਹੀਆਂ ਹਨ ਪਰ ਪੁਲਸ ਕੋਈ ਕਾਰਵਾਈ ਨਹੀਂ ਕਰ ਰਹੀ। ਉਲਟਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ 48 ਘੰਟਿਆਂ ਤੱਕ ਦੋਸ਼ੀ ਨਾ ਫੜੇ ਤਾਂ ਉਹ ਸੰਘਰਸ਼ ਕਰਨਗੇ। 


shivani attri

Content Editor

Related News