ਲੋਕਾਂ ਨੇ ਕਾਬੂ ਕੀਤਾ ਚੋਰ, 3 ਮੋਬਾਇਲ ਫ਼ੋਨ ਹੋਏ ਬਰਾਮਦ

Wednesday, Aug 28, 2024 - 06:40 PM (IST)

ਫਗਵਾੜਾ (ਜਲੋਟਾ)- ਫਗਵਾੜਾ ਦੇ ਸਤਨਾਮਪੁਰਾ ਇਲਾਕੇ ’ਚ ਇਕ ਚੋਰ ਨੂੰ ਚੋਰੀ ਦੇ ਤਿੰਨ ਮੋਬਾਇਲ ਫ਼ੋਨਾਂ ਸਮੇਤ ਲੋਕਾਂ ਨੇ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਨੇ ਇਕ ਵਿਅਕਤੀ ਤੋਂ ਮੋਬਾਇਲ ਫ਼ੋਨ ਲੁੱਟਿਆ ਸੀ, ਜਿਸ ਨੂੰ ਇਤਫਾਕ ਨਾਲ ਉਸੇ ਵਿਅਕਤੀ ਨੇ ਆਪਣੀ ਪੂਰੀ ਕੋਸ਼ਿਸ਼ ਨਾਲ ਕਾਬੂ ਕੀਤਾ ਅਤੇ ਫਿਰ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਖ਼ਬਰ ਲਿਖੇ ਜਾਣ ਤੱਕ ਥਾਣਾ ਸਤਨਾਮਪੁਰਾ ਫਗਵਾੜਾ ਦੀ ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਮਾਮਲਾ ਲੋਕਾਂ ਵਿਚ ਭਾਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ- ਲੁਧਿਆਣਾ 'ਚ ਵੱਡੀ ਵਾਰਦਾਤ, ਬੇਕਰੀ ਮਾਲਕ ਨੂੰ ਮਾਰੀਆਂ ਗੋਲ਼ੀਆਂ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News