10ਵੀਂ ’ਚ 99 ਫੀਸਦੀ ਅੰਕ ਲੈ ਕੇ ਪਾਵਨੀ ਕੁੰਦਰਾ ਅਤੇ 12ਵੀਂ ’ਚ ਐਲਨ ਨੇ ਲਏ 93.75 ਫੀਸਦੀ ਅੰਕ, ਕੀਤਾ ਟਾਪ
Monday, May 15, 2023 - 03:14 PM (IST)
ਜਲੰਧਰ (ਵਿਨੀਤ) : ਇੰਡੀਅਨ ਸਰਟੀਫਿਕੇਟ ਆਫ਼ ਸੈਕੰਡਰੀ ਐਜੂਕੇਸ਼ਨ (ਆਈ. ਸੀ. ਐੱਸ. ਈ.) ਦੀ 10ਵੀਂ ਜਮਾਤ ਅਤੇ ਇੰਡੀਅਨ ਸਕੂਲ ਸਰਟੀਫਿਕੇਟ (ਆਈ. ਐੱਸ. ਸੀ.) ਦੀ 12ਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ, ਜਿਸ ਅਧੀਨ 10ਵੀਂ ਦੀ ਪ੍ਰੀਖਿਆ ਵਿਚ ਸੇਂਟ ਜੋਸਫ਼ ਕਾਨਵੈਂਟ ਸਕੂਲ ਦੀ ਵਿਦਿਆਰਥਣ ਪਾਵਨੀ ਕੁੰਦਰਾ (ਸਪੁੱਤਰੀ ਸੰਜੀਵ ਕੁੰਦਰਾ ਅਤੇ ਸ਼ਰਨਜੀਤ ਕੁੰਦਰਾ) ਨੇ 495/500 (99 ਫੀਸਦੀ) ਅੰਕ ਪ੍ਰਾਪਤ ਕਰ ਕੇ ਮਹਾਨਗਰ ਵਿਚ ਟਾਪ ਕੀਤਾ, ਜਦਕਿ ਇਸੇ ਸਕੂਲ ਦੀ ਪਲਾਕਸ਼ੀ (ਸਪੁੱਤਰੀ ਡਾ. ਨੀਰਜ ਕਾਲੜਾ ਤੇ ਡਾ. ਕਾਮਨਾ ਕਾਲੜਾ) ਅਤੇ ਗੁਰਸ਼ੀਲ ਕੌਰ (ਸਪੁੱਤਰੀ ਡਾ. ਸੋਹਣ ਸਿੰਘ ਅਤੇ ਪੂਨਮ) ਨੇ 492/500 (98.4 ਫੀਸਦੀ) ਅੰਕ ਪ੍ਰਾਪਤ ਕਰ ਕੇ ਸਾਂਝੇ ਰੂਪ ਨਾਲ ਦੂਜਾ ਅਤੇ ਚਰਨਪ੍ਰੀਤ ਕੌਰ (ਸਪੁੱਤਰੀ ਹਰਵਿੰਦਰ ਸਿੰਘ ਅਤੇ ਬਲਜੀਤ ਕੌਰ), ਗਨੀਵ ਕੌਰ (ਸਪੁੱਤਰੀ ਡਾ. ਨਵਦੀਪ ਸਿੰਘ ਅਤੇ ਡਾ. ਅਨੁਰੀਤ ਕੌਰ) ਅਤੇ ਰੁਦਰਾਕਸ਼ੀ ਅਗਵਰਵਾਲ (ਸਪੁੱਤਰੀ ਐਡਵੋਕੇਟ ਮਨੁਜ ਅਗਰਵਾਲ ਅਤੇ ਪੂਜਾ ਅਗਰਵਾਲ) ਨੇ 491/500 (98.2 ਫੀਸਦੀ) ਅੰਕਾਂ ਨਾਲ ਸਾਂਝੇ ਰੂਪ ਵਿਚ ਤੀਜਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਸੇਂਟ ਜੋਸਫ ਕਾਨਵੈਂਟ ਸਕੂਲ ਦੀ ਵਿਦਿਆਰਥਣ ਜੀਆ (ਸਪੁੱਤਰੀ ਅਰਵਿੰਦਰ ਕੁਮਾਰ ਅਤੇ ਦੀਪਿਕਾ) ਅਤੇ ਸੇਂਟ ਜੋਸਫ ਬੁਆਇਜ਼ ਸਕੂਲ ਦੇ ਵਿਦਿਆਰਥੀ ਤੁਸ਼ਾਰ ਅਰੋੜਾ (ਸਪੁੱਤਰ ਰਮਨ ਕੁਮਾਰ ਅਤੇ ਪੂਜਾ ਪਾਹਵਾ) ਨੇ 490/500 (98 ਫੀਸਦੀ) ਅੰਕ, ਹਰਸ਼ਿਆ ਠਾਕੁਰ (ਸਪੁੱਤਰੀ ਵਿਵੇਕ ਠਾਕੁਰ ਤੇ ਦੀਪਿਕਾ ਠਾਕੁਰ) ਅਤੇ ਪ੍ਰਾਚੀ ਸ਼ਰਮਾ (ਸਪੁੱਤਰੀ ਅਨਿਲ ਸ਼ਰਮਾ ਅਤੇ ਸੰਜੂ ਸ਼ਰਮਾ ਨੇ) 489/500 (97.8 ਫੀਸਦੀ) ਅੰਕ ਲੈ ਕੇ ਸਫਲਤਾ ਦਾ ਝੰਡਾ ਲਹਿਰਾਇਆ।
ਇਹ ਵੀ ਪੜ੍ਹੋ : ਅਧਿਆਪਕ ਨੇ ਵਿਦਿਆਰਥੀ ਦੀ ਕੁੱਟਮਾਰ ; ਘੱਟਗਿਣਤੀ ਕਮਿਸ਼ਨ ਵਲੋਂ ਜਾਂਚ ਦੇ ਹੁਕਮ
12ਵੀਂ ਦੇ ਨਤੀਜੇ ਵਿਚ ਸੇਂਟ ਜੋਸਫ ਬੁਆਇਜ਼ ਸਕੂਲ ਦੇ ਨਾਨ-ਮੈਡੀਕਲ ਸਟ੍ਰੀਮ ਦੇ ਵਿਦਿਆਰਥੀ ਐਲਨ ਵਿਲਸਨ (ਸਪੁੱਤਰ ਵਿਲਸਨ ਜਾਨ ਤੇ ਅੰਜੂ ਵਿਲਸਨ) ਨੇ 93.75 ਫੀਸਦੀ ਅੰਕਾਂ ਨਾਲ ਮਹਾਨਗਰ ਵਿਚ ਟਾਪ ਕੀਤਾ, ਜਦੋਂ ਕਿ ਇਸੇ ਸਕੂਲ ਦੇ ਹੋਰ ਵਿਦਿਆਰਥੀ ਇੰਦ੍ਰਿਆਸ ਹੰਸ (ਸਪੁੱਤਰ ਨੈਲਸਨ ਮਸੀਹ ਹੰਸ ਅਤੇ ਬੇਬੀ ਹੰਸ) ਨੇ 93 ਫੀਸਦੀ ਅੰਕਾਂ ਨਾਲ ਦੂਜਾ ਅਤੇ ਰਾਘਵ ਸਹਿਦੇਵ (ਸਪੁੱਤਰ ਰਾਜੀਵ ਸਹਿਦੇਵ ਅਤੇ ਮੀਨੂ ਸਹਿਦੇਵ) ਨੇ 92.75 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਐਤਵਾਰ ਵਾਲੇ ਦਿਨ ਸਕੂਲ ਪਹੁੰਚੇ ਵਿਦਿਆਰਥੀਆਂ ਨੇ ਜਿੱਥੇ ਆਪਣਾ ਰਿਜ਼ਲਟ ਦੇਖ ਕੇ ਖੁਸ਼ੀ ਮਨਾਈ। ੳੁਨ੍ਹਾਂ ਆਪਣੀ ਸਫਲਤਾ ਦਾ ਜਸ਼ਨ ਮਨਾਉਂਦੇ ਹੋਏ ਜਿੱਥੇ ਆਪਣੇ ਮਾਤਾ-ਪਿਤਾ ਦਾ ਅਾਸ਼ੀਰਵਾਦ ਲਿਆ, ੳੁਥੇ ਹੀ ਆਪਣੇ ਅਧਿਆਪਕਾਂ ਦਾ ਵੀ ਸ਼ੁਕਰੀਆ ਅਦਾ ਕੀਤਾ। ਸਕੂਲ ਦੇ ਅਧਿਆਪਕਾਂ ਨੇ ਪ੍ਰੀਖਿਆਵਾਂ ਵਿਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋੲੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਨ੍ਹਾਂ ਨੂੰ ਭਵਿੱਖ ਵਿਚ ਵੀ ਇਸੇ ਤਰ੍ਹਾਂ ਸਖਤ ਮਿਹਨਤ ਕਰ ਕੇ ਸਫਲਤਾ ਦਾ ਝੰਡਾ ਲਹਿਰਾਉਣ ਦਾ ਆਸ਼ੀਰਵਾਦ ਦਿੱਤਾ।
►10ਵੀਂ ਦੇ ਸਿਟੀ ਟਾਪਰ
ਫਸਟ ਇਨ ਸਿਟੀ
ਪਾਵਨੀ ਕੁੰਦਰਾ
(ਸੇਂਟ ਜੋਸਫ ਕਾਨਵੈਂਟ ਸਕੂਲ)
ਅੰਕ : 99 ਫੀਸਦੀ
► ਸੈਕੰਡ ਇਨ ਸਿਟੀ
ਪਲਾਕਸ਼ੀ ਅਤੇ ਗੁਰਸ਼ੀਲ ਕੌਰ
(ਸੇਂਟ ਜੋਸਫ ਕਾਨਵੈਂਟ ਸਕੂਲ)
ਅੰਕ : 98.4 ਫੀਸਦੀ
► ਥਰਡ ਇਨ ਸਿਟੀ
ਚਰਨਪ੍ਰੀਤ ਕੌਰ, ਗਨੀਵ ਕੌਰ ਅਤੇ ਰੁਦਰਾਕਸ਼ੀ ਅਗਰਵਾਲ
(ਸੇਂਟ ਜੋਸਫ ਕਾਨਵੈਂਟ ਸਕੂਲ)
ਅੰਕ : 98.2 ਫੀਸਦੀ
► +2 ਦੇ ਸਿਟੀ ਟਾਪਰ
► ਫਸਟ ਇਨ ਸਿਟੀ
ਐਲਨ ਵਿਲਸਨ
(ਸੇਂਟ ਜੋਸਫ ਬੁਆਇਜ਼ ਸਕੂਲ)
ਨਾਨ-ਮੈਡੀਕਲ : ਅੰਕ : 93.75 ਫੀਸਦੀ
► ਸੈਕੰਡ ਇਨ ਸਿਟੀ
ਇੰਦ੍ਰਿਆਸ ਹੰਸ
(ਸੇਂਟ ਜੋਸਫ ਬੁਆਇਜ਼ ਸਕੂਲ)
ਮੈਡੀਕਲ : ਅੰਕ : 93 ਫੀਸਦੀ
►ਥਰਡ ਇਨ ਸਿਟੀ
ਰਾਘਵ ਸਹਿਦੇਵ
(ਸੇਂਟ ਜੋਸਫ ਬੁਆਇਜ਼ ਸਕੂਲ)
ਨਾਨ-ਮੈਡੀਕਲ : ਅੰਕ : 92.75 ਫੀਸਦੀ
ਇਹ ਵੀ ਪੜ੍ਹੋ : ਦੋਆਬੇ ਦੀ ਰਾਜਨੀਤੀ ’ਚ ਸੁਸ਼ੀਲ ਰਿੰਕੂ ਦਾ ਕੱਦ ਵਧਿਆ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
