ਕੈਂਟ ਤੇ ਸਿਟੀ ਸਟੇਸ਼ਨ ’ਤੇ ਯਾਤਰੀ ਪ੍ਰੇਸ਼ਾਨ: ਅੰਮ੍ਰਿਤਸਰ ਐਕਸਪ੍ਰੈੱਸ ਤੇ ਮੌਰ ਧਵਜ 3, ਮਾਲਵਾ ਐਕਸਪ੍ਰੈੱਸ 4 ਘੰਟੇ ਲੇਟ
Tuesday, Jul 16, 2024 - 02:52 PM (IST)
ਜਲੰਧਰ (ਪੁਨੀਤ)–ਕਰਤਾਰਪੁਰ ਟਰੈਕ ’ਤੇ ਚੱਲ ਰਹੀ ਮੁਰੰਮਤ ਕਾਰਨ ਪ੍ਰਭਾਵਿਤ ਹੋ ਰਹੀ ਟਰੇਨਾਂ ਦੀ ਆਵਾਜਾਈ ਆਮ ਵਾਂਗ ਹੋਣ ਨਾਲ ਯਾਤਰੀਆਂ ਨੂੰ ਕੁਝ ਰਾਹਤ ਮਿਲੀ ਸੀ ਪਰ ਬੀਤੇ ਦਿਨ ਸਿਟੀ ਅਤੇ ਕੈਂਟ ਸਟੇਸ਼ਨ ਦੀਆਂ ਮਹੱਤਵਪੂਰਨ ਟਰੇਨਾਂ ਦੇ ਲੇਟ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਉਠਾਉਣ ’ਤੇ ਮਜਬੂਰ ਹੋਣਾ ਪਿਆ। ਸ਼ਤਾਬਦੀ, ਸ਼ਾਨ-ਏ-ਪੰਜਾਬ, ਅੰਮ੍ਰਿਤਸਰ ਐਕਸਪ੍ਰੈੱਸ ਅਤੇ ਵੈਸ਼ਨੋ ਦੇਵੀ ਕਟੜਾ ਵਰਗੀਆਂ ਟਰੇਨਾਂ ਦੇ ਲੇਟ ਹੋਣ ਕਾਰਨ ਯਾਤਰੀਆਂ ਨੂੰ ਘੰਟਿਆਂਬੱਧੀ ਉਡੀਕ ਕਰਨ ’ਤੇ ਮਜਬੂਰ ਹੋਣਾ ਪਿਆ।
ਟਰੇਨਾਂ ਦੀ ਦੇਰੀ ਨਾਲ ਜਿੱਥੇ ਇਕ ਪਾਸੇ ਰੈਗੂਲਰ ਯਾਤਰੀਆਂ ਨੂੰ ਦਿੱਕਤਾਂ ਪੇਸ਼ ਆ ਰਹੀਆਂ ਹਨ, ਉਥੇ ਹੀ ਡੇਲੀ ਪੈਸੰਜਰਾਂ ਨੂੰ ਆਪਣੀ ਮੰਜ਼ਿਲ ’ਤੇ ਪਹੁੰਚਣ ਵਿਚ ਦੇਰੀ ਹੋ ਰਹੀ ਹੈ, ਜਿਸ ਨਾਲ ਉਹ ਸਮੇਂ ’ਤੇ ਡਿਊਟੀ ’ਤੇ ਵੀ ਨਹੀਂ ਪਹੁੰਚ ਪਾ ਰਹੇ। ਟਰੇਨਾਂ ਦੇ ਲੇਟ ਹੋਣ ਦੇ ਸਿਲਸਿਲੇ ਵਿਚ ਮੌਰ ਧਵਜ ਐਕਸਪ੍ਰੈੱਸ 12491 ਸਵੇਰੇ 7.53 ਤੋਂ ਸਾਢੇ 3 ਘੰਟੇ ਦੀ ਦੇਰੀ ਨਾਲ 11.20 ’ਤੇ ਕੈਂਟ ਸਟੇਸ਼ਨ ’ਤੇ ਪੁੱਜੀ। 12029 ਸਵਰਨ ਸ਼ਤਾਬਦੀ ਆਪਣੇ ਤੈਅ ਸਮੇਂ 12.06 ਵਜੇ ਤੋਂ ਲੱਗਭਗ 52 ਮਿੰਟਾਂ ਦੀ ਦੇਰੀ ਨਾਲ 12.58 ’ਤੇ ਸਟੇਸ਼ਨ ਪੁੱਜੀ। ਸਵੇਰੇ 11.35 ਵਜੇ ਪਹੁੰਚਣ ਵਾਲੀ 14506 ਅੰਮ੍ਰਿਤਸਰ ਐਕਸਪ੍ਰੈੱਸ 3 ਘੰਟੇ ਦੀ ਦੇਰੀ ਨਾਲ 2.37 ਵਜੇ ਪੁੱਜੀ, ਜਦਕਿ ਸ਼ਾਨ-ਏ-ਪੰਜਾਬ ਨੇ ਇਕ ਘੰਟਾ ਉਡੀਕ ਕਰਵਾਈ।
ਇਹ ਵੀ ਪੜ੍ਹੋ- ਮੌਸਮ ਵਿਭਾਗ ਦੀ ਭਵਿੱਖਬਾਣੀ, ਪੰਜਾਬ 'ਚ ਤੂਫ਼ਾਨ ਤੇ ਭਾਰੀ ਬਾਰਿਸ਼ ਦਾ 'ਯੈਲੋ ਅਲਰਟ', ਜਾਣੋ ਅਗਲੇ ਦਿਨਾਂ ਦਾ ਹਾਲ
12317 ਅਕਾਲ ਤਖ਼ਤ ਐਕਸਪ੍ਰੈੱਸ ਦੁਪਹਿਰ 3.40 ਤੋਂ ਸਵਾ ਘੰਟੇ ਦੀ ਦੇਰੀ ਨਾਲ ਸ਼ਾਮ 5 ਵਜੇ ਦੇ ਲਗਭਗ ਸਿਟੀ ਸਟੇਸ਼ਨ ਪੁੱਜੀ। ਅੰਮ੍ਰਿਤਸਰ ਜਨਸੇਵਾ ਐਕਸਪ੍ਰੈੱਸ 14617 ਦੁਪਹਿਰ 3.06 ਵਜੇ ਤੋਂ 2 ਘੰਟੇ ਦੀ ਦੇਰੀ ਨਾਲ 5.14 ਵਜੇ ਪੁੱਜੀ। ਸਰਯੂ-ਯਮੁਨਾ ਐਕਸਪ੍ਰੈੱਸ 14649 ਦੁਪਹਿਰ 3.23 ਤੋਂ 2 ਘੰਟੇ ਲੇਟ ਰਹਿੰਦੇ ਹੋਏ ਸਾਢੇ 5 ਵਜੇ ਸਟੇਸ਼ਨ ’ਤੇ ਰਿਪੋਰਟ ਹੋਈ। ਬਾੜਮੇਰ ਤੋਂ ਚੱਲਣ ਵਾਲੀ ਸ਼ਾਲੀਮਾਰ ਮਾਲਿਨੀ 14661 ਡੇਢ ਘੰਟਾ ਲੇਟ ਰਹਿੰਦੇ ਹੋਏ 3.18 ਵਜੇ ਪੁੱਜੀ।
ਵੈਸ਼ਨੋ ਦੇਵੀ ਜਾਣ ਵਾਲੀਆਂ ਟਰੇਨਾਂ ਲੇਟ
ਵੈਸ਼ਨੋ ਦੇਵੀ ਜਾਣ ਵਾਲੀਆਂ ਵੱਖ-ਵੱਖ ਟਰੇਨਾਂ ਦੇ ਲੇਟ ਹੋਣ ਕਾਰਨ ਸ਼ਰਧਾਲੂਆਂ ਨੂੰ ਲੰਮੀ ਉਡੀਕ ਕਰਨੀ ਪੈ ਰਹੀ ਹੈ। ਰੁਟੀਨ ਸਿਲਸਿਲੇ ਦੇ ਨਾਲ-ਨਾਲ ਵਿਸ਼ੇਸ਼ ਟਰੇਨਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਇਸੇ ਸਿਲਸਿਲੇ ਵਿਚ ਨਵੀਂ ਦਿੱਲੀ ਤੋਂ ਮਾਤਾ ਵੈਸ਼ਨੋ ਦੇਵੀ ਜਾਣ ਵਾਲੀ ਸਮਰ ਸਪੈਸ਼ਲ 04075 ਸਵੇਰੇ 5.26 ਤੋਂ 2.22 ਘੰਟੇ ਦੀ ਦੇਰੀ ਨਾਲ 7.48 ਵਜੇ ਕੈਂਟ ਸਟੇਸ਼ਨ ’ਤੇ ਪੁੱਜੀ। ਇਸੇ ਤਰ੍ਹਾਂ ਨਾਲ ਡਾ. ਅੰਬੇਡਕਰ ਨਗਰ ਤੋਂ ਵੈਸ਼ਨੋ ਦੇਵੀ ਕਟੜਾ ਜਾਣ ਵਾਲੀ 12919 ਮਾਲਵਾ ਐਕਸਪ੍ਰੈੱਸ ਸਵੇਰੇ 10.33 ਤੋਂ ਸਵਾ 4 ਘੰਟੇ ਦੀ ਦੇਰੀ ਨਾਲ ਦੁਪਹਿਰ 2.46 ਵਜੇ ਪੁੱਜੀ।
ਇਹ ਵੀ ਪੜ੍ਹੋ- ਕਲਯੁੱਗੀ ਪਿਓ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਨਾਬਾਲਗ ਧੀ ਨਾਲ ਕੀਤਾ ਜਬਰ-ਜ਼ਿਨਾਹ, ਇੰਝ ਖੁੱਲ੍ਹਿਆ ਭੇਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ