ਯਾਤਰੀ ਨੇ ਟੀ. ਟੀ. ਈ. ਨਾਲ ਕੀਤੀ ਹੱਥੋਪਾਈ

10/01/2019 1:21:37 PM

ਜਲੰਧਰ (ਗੁਲਸ਼ਨ)— ਸੋਮਵਾਰ ਸਵੇਰ ਨਵਾਂਸ਼ਹਿਰ ਤੋਂ ਚੱਲ ਕੇ ਜਲੰਧਰ ਆ ਰਹੀ ਪੈਸੰਜਰ ਟਰੇਨ 'ਚ ਉਸ ਸਮੇ ਹੰਗਾਮਾ ਹੋ ਗਿਆ ਜਦ ਟਰੇਨ 'ਚ ਸਵਾਰ ਇਕ ਯਾਤਰੀ ਨੇ ਟਿਕਟ ਦੀ ਮੰਗ ਕਰਨ 'ਤੇ ਟੀ. ਟੀ. ਈ. ਨਾਲ ਬਦਸਲੂਕੀ ਕਰਦੇ ਹੋਏ ਹੱਥੋਪਾਈ ਕੀਤੀ। ਸਿਟੀ ਸਟੇਸ਼ਨ 'ਤੇ ਪਹੁੰਚਦੇ ਹੀ ਟੀ. ਟੀ. ਈ. ਨੇ ਆਰ. ਪੀ. ਐੱਫ. ਨੂੰ ਉਕਤ ਯਾਤਰੀ ਨੂੰ ਮੈਮੋ ਦਿੱਤੀ। ਆਰ. ਪੀ. ਐੱਫ. ਨੇ ਟੀ. ਟੀ. ਈ. ਪ੍ਰਤੀਕ ਸ਼ੁਕਲਾ ਦੀ ਸ਼ਿਕਾਇਤ 'ਤੇ ਉਕਤ ਵਿਅਕਤੀ ਦੇ ਵਿਰੁੱਧ ਕੇਸ ਦਰਜ ਕਰ ਲਿਆ।

ਜਾਣਕਾਰੀ ਦੇ ਅਨੁਸਾਰ ਫਗਵਾੜਾ ਹੈੱਡਕੁਆਰਟਰ ਦੇ ਟੀ. ਟੀ. ਈ. ਪ੍ਰਤੀਕ ਸ਼ੁਕਲਾ ਟਰੇਨ 'ਚ ਟਿਕਟ ਚੈਕ ਕਰਦੇ ਹੋਏ ਜਲੰਧਰ ਆ ਰਹੇ ਸਨ।ਰਸਤੇ 'ਚ ਉਨ੍ਹਾਂ ਨੇ ਇਕ ਵਿਅਕਤੀ ਨੂੰ ਟਿਕਟ ਦਿਖਾਉਣ ਦੇ ਲਈ ਕਿਹਾ ਤਾਂ ਉਸ ਨੇ ਕਿਹਾ ਕਿ ਮੇਰੇ ਕੋਲ ਐੱਮ. ਐੱਸ. ਟੀ. ਹੈ। ਟੀ. ਟੀ. ਈ. ਨੇ ਦੇਖਿਆ ਕਿ ਐੱਮ. ਐੱਸ. ਟੀ. ਦੀ ਵੈਲਡਿਟੀ ਖਤਮ ਹੋ ਗਈ ਹੈ। 

ਉਸ ਨੇ ਨੌਜਵਾਨ ਨੂੰ 275 ਰੁਪਏ ਦੀ ਟਿਕਟ ਕਟਵਾਉਣ ਦੇ ਲਈ ਕਿਹਾ ਤਾਂ ਉਹ ਭੜਕ ਗਿਆ ਅਤੇ ਬਤਮੀਜੀ 'ਤੇ ਉਤਰ ਗਿਆ। ਸਿਟੀ ਸਟੇਸ਼ਨ ਪਹੁੰਚਦੇ ਹੀ ਟੀ.ਟੀ.ਈ. ਨੇ ਉਕਤ ਨੌਜਵਾਨ ਨੂੰ ਆਰ. ਪੀ. ਐੱਫ.ਦੇ ਹਵਾਲੇ ਕਰ ਦਿੱਤਾ। ਆਰ.ਪੀ.ਐੱਫ. ਥਾਣੇ 'ਚ ਵੀ ਉਹ ਕਾਫੀ ਭੜਕਣ ਲੱਗਾ। ਆਰ. ਪੀ. ਐੱਫ. ਦੇ ਇੰਸਪੈਕਟਰ ਹਰਵਿੰਦਰ ਸਿੰਘ ਨੇ ਕਿਹਾ ਕਿ ਟੀ.ਟੀ.ਈ. ਦੀ ਸ਼ਿਕਾਇਤ 'ਤੇ ਮਨਜੀਤ ਨਾਮ ਦੇ ਨੋਜਵਾਨ 'ਤੇ ਕੇਸ ਦਰਜ ਕਰ ਲਿਆ ਗਿਆ ਹੈ । ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਜਮਾਨਤ 'ਤੇ ਰਿਹਾ ਕਰ ਦਿੱਤਾ ਗਿਆ ਹੈ।


shivani attri

Content Editor

Related News