ਪ੍ਰਕਾਸ਼ ਆਈਸਕ੍ਰੀਮ ਮਾਲਕ ਦਾ ਬੇਟਾ ਸ਼ੱਕੀ ਹਾਲਾਤ ''ਚ ਲਾਪਤਾ

11/17/2019 2:13:55 PM

ਜਲੰਧਰ— ਜਲੰਧਰ ਦੇ ਮਸ਼ਹੂਰ ਪ੍ਰਕਾਸ਼ ਆਈਸਕ੍ਰੀਮ ਪਾਰਲਰ ਦਾ ਬੇਟਾ ਸ਼ੱਕੀ ਹਾਲਾਤ 'ਚ ਲਾਪਤਾ ਹੋ ਗਿਆ ਹੈ। ਪਰਿਵਾਰ ਵਾਲਿਆਂ ਨੇ ਅਗਵਾ ਹੋਣ ਦੀ ਸ਼ੰਕਾ ਜ਼ਾਹਰ ਕੀਤੀ ਹੈ। ਥਾਣਾ ਨੰਬਰ-2 ਦੀ ਪੁਲਸ ਨੇ ਫਿਲਹਾਲ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਲਾਪਤਾ ਨੌਜਵਾਨ ਦੀ ਅਖਰੀਲੀ ਮੋਬਾਇਲ ਲੋਕੇਸ਼ਨ ਗੋਪਾਲ ਨਗਰ ਸਥਿਤ ਇਕ ਮਕਾਨ ਦੀ ਟ੍ਰੇਸ ਕੀਤੀ ਗਈ ਸੀ। ਪੁਲਸ ਨੇ ਚਾਰ ਘੰਟੇ ਤੱਕ ਗੋਪਾਲ ਨਗਰ ਦਾ ਚੱਪਾ-ਚੱਪਾ ਚੈੱਕ ਕੀਤਾ ਪਰ ਉਸ ਦਾ ਸੁਰਾਗ ਕਿਤੇ ਨਹੀਂ ਲੱਗਾ।

ਪ੍ਰਕਾਸ਼ ਆਈਸਕ੍ਰੀਮ ਦੇ ਮਾਲਕ ਪਵਨ ਸੇਤੀਆ ਨੇ ਕਿਹਾ ਕਿ ਉਨ੍ਹਾਂ ਦੇ ਭਰਾ ਮਨੋਜ ਸੇਤੀਆ ਮੁਤਾਬਕ ਉਨ੍ਹਾਂ ਦਾ 21 ਸਾਲਾ ਬੇਟਾ ਮੋਹਿਤ ਵੀਰਵਾਰ ਨੂੰ ਉਨ੍ਹਾਂ ਦੇ ਸੀ. ਏ. ਕੋਲ ਕਿਸੇ ਕੰਮ ਲਈ ਗਿਆ ਸੀ। ਮਨੋਜ ਮੁਤਾਬਕ ਉਹ ਕਾਫੀ ਦੇਰ ਤੱਕ ਘਰ ਨਹੀਂ ਪਹੁੰਚਿਆ ਤਾਂ ਦੇਰ ਸ਼ਾਮ 7 ਵਜੇ ਸੀ. ਏ. ਨੂੰ ਫੋਨ ਕਰਕੇ ਪੁੱਛਿਆ ਕਿ ਬੇਟਾ ਅਜੇ ਤੱਕ ਨਹੀਂ ਪਹੁੰਚਿਆ। ਇਹ ਸੁਣ ਕੇ ਸੀ. ਏ. ਨੇ ਦੱਸਿਆ ਕਿ ਉਹ ਇਥੇ ਨਹੀਂ ਹੈ। ਬੇਟੇ ਨੂੰ ਫੋਨ ਕੀਤਾ ਤਾਂ ਉਸ ਦਾ ਨੰਬਰ ਬੰਦ ਆ ਰਿਹਾ ਸੀ। ਪੀੜਤ ਪਰਿਵਾਰ ਮੁਤਾਬਕ ਉਹ ਤਿੰਨ ਦਿਨ ਲਗਾਤਾਰ ਤੋਂ ਬੇਟੇ ਨੂੰ ਰਿਸ਼ਤੇਦਾਰਾਂ ਸਮੇਤ ਦੋਸਤਾਂ ਕੋਲ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਸ ਦਾ ਕੋਈ ਸੁਰਾਗ ਨਹੀਂ ਲੱਗਾ। ਇਸ ਮਾਮਲੇ ਸਬੰਧੀ ਸ਼ੁੱਕਰਵਾਰ ਰਾਤ ਨੂੰ ਥਾਣਾ 2 ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਇਸ ਦੇ ਬਾਅਦ ਪੁਲਸ ਨੇ ਗੁਮਸ਼ੁਦਗੀ ਦੀ ਰਿਪੋਰਟ ਲਿਖ ਕੇ ਭਾਲ ਸ਼ੁਰੂ ਕਰ ਦਿੱਤੀ। ਮੋਬਾਇਲ ਲੋਕੇਸ਼ਨ ਗੋਪਾਲ ਨਗਰ ਦੀ ਆਉਣ 'ਤੇ ਪੁਲਸ ਨੇ ਉਥੇ ਵੀ ਜਾਂਚ ਕੀਤੀ ਪਰ ਕੁਝ ਪਤਾ ਨਹੀਂ ਲੱਗ ਸਕਿਆ। ਅਜਿਹੇ 'ਚ ਪੁਲਸ ਦੇ ਸੋਸ਼ਲ ਨੈੱਟਵਰਕ 'ਚ ਲਾਪਤਾ ਹੋਏ ਮੋਹਿਤ ਸੇਤੀਆ ਦੀ ਤਸਵੀਰ ਵਾਇਰਲ ਕਰ ਦਿੱਤੀ ਹੈ। ਇਸ ਦੇ ਇਲਾਵਾ ਪੰਜਾਬ ਭਰ ਦੇ ਪੁਲਸ ਥਾਣਿਆਂ, ਬੱਸ ਸਟੈਂਡ ਪੁਲਸ ਚੌਕੀਆਂ ਅਤੇ ਰੇਲਵੇ ਚੌਕੀਆਂ ਦੇ ਸੋਸ਼ਲ ਨੈੱਟਵਰਕ 'ਤੇ ਫੋਟੋ ਭੇਜ ਦਿੱਤੀ ਹੈ।


shivani attri

Content Editor

Related News