ਦਮੋਰੀਆ ਪੁੱਲ ''ਤੇ ਪਲਟਿਆ ਗੱਤਿਆਂ ਨਾਲ ਭਰਿਆ ਟਰੱਕ

02/12/2020 2:15:39 PM

ਜਲੰਧਰ (ਦੀਪਕ)— ਜਲੰਧਰ ਦੇ ਦਮੋਰੀਆ ਪੁੱਲ 'ਤੇ ਗੱਤਿਆਂ ਨਾਲ ਭਰਿਆ ਓਵਰਲੋਡਿਡ ਟਰੱਕ ਦੇ ਪਲਟਣ ਦੀ ਸੂਚਨਾ ਮਿਲੀ ਹੈ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਟਰੱਕ ਡਰਾਈਵਰ ਜਸਬੀਰ ਸਿੰਘ ਨੇ ਦੱਸਿਆ ਕਿ ਉਹ ਜਲੰਧਰ ਤੋਂ ਮਕੇਰੀਆਂ ਦੇ ਵੱਲ ਗੱਤਿਆਂ ਨਾਲ ਭਰਿਆ ਟਰੱਕ ਲੈ ਕੇ ਜਾ ਰਹੇ ਸਨ ਅਤੇ ਜਿਵੇਂ ਹੀ ਉਹ ਦਮੋਰੀਆ ਪੁੱਲ ਦੇ ਮੋੜ 'ਤੇ ਪੁੱਜੇ ਤਾਂ ਇਕ ਐਂਗਲ ਦੇ ਟੁੱਟਣ ਕਰਕੇ ਟਰੱਕ ਬੇਕਾਬੂ ਹੋ ਗਿਆ।

PunjabKesari

ਇਸ ਦੌਰਾਨ ਟਰੱਕ ਇਕ ਸਾਈਡ ਵੱਲ ਨੂੰ ਪਲਟ ਗਿਆ। ਟਰੱਕ ਦੇ ਪਲਟਣ ਕਰਕੇ ਟ੍ਰੈਫਿਕ 'ਚ ਥੋੜ੍ਹੀ ਬਹੁਤ ਪਰੇਸ਼ਾਨੀ ਆਈ, ਜਿਸ ਨੂੰ ਬਾਅਦ 'ਚ ਦੁਰੱਸਤ ਕਰ ਦਿੱਤਾ ਗਿਆ। ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਅਤੇ ਟ੍ਰੈਫਿਕ ਸੁਚਾਰੂ ਢੰਗ ਨਾਲ ਉਥੋਂ ਲੰਘ ਰਿਹਾ ਹੈ।


shivani attri

Content Editor

Related News