ਨੌਜਵਾਨ ਉੱਦਮੀਆਂ ਨੇ ਮੰਦੀ ਨਾਲ ਲੜਨ ਲਈ ਕੇਂਦਰ ਸਰਕਾਰ ਤੋਂ ਖਾਸ ਆਰਥਿਕ ਪੈਕੇਜ ਮੰਗਿਆ

Monday, Jun 05, 2023 - 12:19 PM (IST)

ਨੌਜਵਾਨ ਉੱਦਮੀਆਂ ਨੇ ਮੰਦੀ ਨਾਲ ਲੜਨ ਲਈ ਕੇਂਦਰ ਸਰਕਾਰ ਤੋਂ ਖਾਸ ਆਰਥਿਕ ਪੈਕੇਜ ਮੰਗਿਆ

ਜਲੰਧਰ (ਧਵਨ) : ਵਿਸ਼ਵਵਿਆਪੀ ਮੰਦੀ ਦਾ ਦੌਰ ਲਗਾਤਾਰ ਲੰਬਾ ਚੱਲ ਰਿਹਾ ਹੈ ਤੇ ਇਸ ’ਚ ਭਾਰਤ ’ਚ ਉਦਯੋਗਾਂ ਦੇ ਸਾਹਮਣੇ ਚਿੰਤਾ ਦੀਆਂ ਲਕੀਰਾਂ ਪੈਦਾ ਕਰ ਦਿੱਤੀਆਂ ਹਨ। ਪਹਿਲੀ ਵਾਰ ਲੰਬੇ ਸਾਲਾਂ ਦੇ ਬਾਅਦ ਇਹ ਗੱਲ ਦੇਖਣ ਨੂੰ ਮਿਲ ਰਹੀ ਹੈ ਕਿ ਵਿਸ਼ਵ ’ਚ ਮੰਦੀ ਦਾ ਦੌਰ ਫਿਲਹਾਲ ਰੁਕਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਨਹੀਂ ਤਾਂ ਇਸ ਤੋਂ ਪਹਿਲਾਂ ਮੰਦ ਦਾ ਦੌਰ 1 ਜਾਂ ਡੇਢ ਸਾਲਾਂ ਤੱਕ ਚੱਲਦਾ ਸੀ ਤੇ ਉਸ ਦੇ ਬਾਅਦ ਵਿਸ਼ਵ ਦੀ ਅਰਥਵਿਵਸਥਾ ਪਟੜੀ ’ਤੇ ਪਰਤ ਆਉਂਦੀ ਸੀ। ਇਸ ਵਾਰ ਵਿਸ਼ਵਵਿਆਪੀ ਮੰਦੀ ਕਾਰਨ ਪੰਜਾਬ ਦੇ ਉਦਯੋਗਾਂ ਨੂੰ ਆਰਡਰਾਂ ਲਈ ਤਰਸਣਾ ਪੈ ਰਿਹਾ ਹੈ। ਇਸ ਵਿਸ਼ੇ ਨੂੰ ਲੈ ਕੇ ਕੁਝ ਨੌਜਵਾਨ ਉੱਦਮੀਆਂ ਨਾਲ ਚਰਚਾ ਕੀਤੀ ਗਈ, ਜਿਨ੍ਹਾਂ ਦਾ ਵਰਨਣ ਹੇਠਾਂ ਹੈ :
ਕੋਟਸ---

ਉਦਯੋਗਾਂ ਨੂੰ ਕੇਂਦਰ ਤੋਂ ਮਦਦ ਦੀ ਲੋੜ
ਵਿਸ਼ਵ ਪੱਧਰੀ ਮੰਦੀ ਦੀ ਸਥਿਤੀ ਨੂੰ ਦੇਖਦੇ ਹੋਏ ਪੰਜਾਬ ਦੇ ਉਦਯੋਗਾਂ ਨੂੰ ਤੱਤਕਾਲ ਕੇਂਦਰ ਸਰਕਾਰ ਤੋਂ ਆਰਥਿਕ ਮਦਦ ਮਿਲਣੀ ਚਾਹੀਦੀ ਹੈ। ਕੇਂਦਰੀ ਵਿੱਤ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਛੋਟੇ ਉਦਯੋਗਾਂ ਨਾਲ ਤੁਰੰਤ ਬੈਠਕ ਕਰੇ, ਜਿਸ ’ਚ ਮੰਦੀ ਦੇ ਬਾਅਦ ਪੈਦਾ ਹੋਏ ਹਾਲਾਤ ’ਤੇ ਚਰਚਾ ਕੀਤੀ ਜਾਣੀ ਚਾਹੀਦੀ ਹੈ। ਹਾਲਾਤ ਕਾਫੀ ਖਰਾਬ ਹੋ ਚੁੱਕੇ ਹਨ। ਛੋਟੇ ਉਦਯੋਗਾਂ ਦੇ ਉਪਰ ਆਰਥਿਕ ਦਬਾਅ ਕਾਫੀ ਵਧ ਚੁਕਾ ਹੈ। ਘਰੇਲੂ ਤੇ ਵਿਦੇਸ਼ੀ ਬਾਜ਼ਾਰ ’ਚ ਮੰਗ ’ਚ ਸੁਧਾਰ ਨਹੀਂ ਹੋ ਰਿਹਾ। ਨਵੇਂ ਆਰਡਰ ਮਿਲਣੇ ਬੰਦ ਹੋ ਚੁੱਕੇ ਹਨ ਤੇ ਉਦਯੋਗਾਂ ਨੂੰ ਉਤਪਾਦਨ ਸਮਰਥਾ ਨੂੰ ਰੋਕਣਾ ਪੈ ਰਿਹਾ ਹੈ। 
-ਵਿਵੇਕ ਗੁਪਤਾ, ਅਲਾਸਕਾ ਇੰਡਸਟਰੀਜ਼

ਇਹ ਵੀ ਪੜ੍ਹੋ : ਵਾਰਡਬੰਦੀ ਨੂੰ ਲੈ ਕੇ ਗੰਭੀਰਤਾ ਨਹੀਂ ਦਿਖਾ ਰਹੇ ਸਨ ‘ਆਪ’ ਆਗੂ    

ਘਰੇਲੂ ਇੰਡਸਟਰੀ ਨੂੰ ਬਚਾਉਣ ਦੀ ਲੋੜ
ਮੰਦੀ ਦੇ ਹਾਲਾਤ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੂੰ ਘਰੇਲੂ ਤੇ ਇੰਡਸਟਰੀ ਨੂੰ ਬਚਾਉਣ ਲਈ ਅੱਗੇ ਆਉਣਾ ਹੋਵੇਗਾ। ਮੰਦੀ ਦਾ ਅਸਰ ਆਟੋ ਇੰਡਸਟਰੀ ’ਤੇ ਵੀ ਦਿਖਾਈ ਦੇ ਰਿਹਾ ਹੈ। ਉੱਚੀਆਂ ਵਿਆਜ ਦਰਾਂ ਕਾਰਨ ਆਟੋ ਸੈਕਟਰ ਪ੍ਰਭਾਵਿਤ ਹੋ ਰਿਹਾ ਹੈ। ਇਸ ਲਈ ਭਾਰਤ ਸਰਕਾਰ ਨੂੰ ਚਾਹੀਦੈ ਕਿ ਉਹ ਰਿਜ਼ਰਵ ਬੈਂਕ ਨਾਲ ਗੱਲਬਾਤ ਕਰ ਕੇ ਵਿਆਜ ਦਰਾਂ ’ਚ ਕਮੀ ਲਿਆਉਣ ਦਾ ਯਤਨ ਕਰੇ, ਜਿਸ ਨਾਲ ਆਟੋ ਸੈਕਟਰ ’ਚ ਉਛਾਲ ਹੋਰ ਆ ਸਕੇ। ਵਿਆਜ ਦਰ ਜਿੰਨੀ ਘੱਟ ਹੋਵੇਗੀ ਓਨਾ ਹੀ ਦੇਸ਼ ਦੀ ਅਰਥਵਿਵਸਥਾ ਲਈ ਇਹ ਚੰਗਾ ਹੋਵੇਗਾ। 
- ਅਮਿਤ ਮਿੱਤਲ, ਲਵਲੀ ਆਟੋਜ਼

ਕੇਂਦਰ ਸਰਕਾਰ ਪੰਜਾਬ ਨੂੰ ਮਦਦ ਦੇਵੇ
ਕੇਂਦਰ ਸਰਕਾਰ ਨੂੰ ਪੰਜਾਬ ਦੇ ਉਦਯੋਗਾਂ ਨੂੰ ਮਦਦ ਦੇਣ ਲਈ ਅੱਗੇ ਆਉਣਾ ਹੋਵੇਗਾ, ਕਿਉਂਕਿ ਦੇਸ਼ ’ਚ ਤਾਂ ਘਰੇਲੂ ਉਤਪਾਦਾਂ ਦੀ ਮੰਗ ਬਿਲਕੁਲ ਘੱਟ ਹੋ ਚੁੱਕੀ ਹੈ ਤੇ ਦੂਜੇ ਪਾਸੇ ਐਕਸਪੋਰਟ ਇੰਡਸਟਰੀ ਨੂੰ ਵੀ ਵਿਦੇਸਾਂ ਤੋਂ ਆਰਡਰ ਨਹੀਂ ਮਿਲ ਰਹੇ ਹਨ। ਹੈੱਡ ਟੂਲਜ਼ ਇੰਡਸਟਰੀ ਨੂੰ ਯੂਰਪ ਤੇ ਅਮਰੀਕਾ ਦੋਵੇਂ ਪਾਸਿਓਂ ਮਾਰ ਝੱਲਣੀ ਪੈ ਰਹੀ ਹੈ, ਕਿਉਂਕਿ ਇਨ੍ਹਾਂ ਦੋਵਾਂ ਥਾਵਾਂ ’ਤੇ ਇੰਡਸਟਰੀ ਨੂੰ ਨਵੇਂ ਆਰਡਰ ਲੈਣ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਹੈਂਡ ਟੂਲਜ਼ ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰ ਰਹੀ ਹੈ। ਬਿਨਾਂ ਕੇਂਦਰ ਸਰਕਾਰ ਦੇ ਸਹਿਯੋਗ ਦੇ ਬਿਨਾਂ ਇੰਡਸਟਰੀ ਨੂੰ ਅੱਗੇ ਚਲਾਈ ਰੱਖਣ ’ਚ ਮੁਸ਼ਕਲਾਂ ਆਉਣਗੀਆਂ। 
- ਸੌਰਭ ਭੰਡਾਰੀ, ਅੰਬਿਕਾ ਫੋਰਜਿਗਜ

ਰਬੜ ਇੰਡਸਟਰੀ ਦੀ ਸੁੱਧ ਕੌਣ ਲਵੇਗਾ
ਮੰਦੀ ਦੇ ਦੌਰ ’ਚ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੀ ਰਬੜ ਇੰਡਸਟਰੀ ਨੇ ਵੀ ਕੇਂਦਰ ਸਰਕਾਰ ਕੋਲੋਂ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਮੰਦੀ ਨੇ ਆਪਣਾ ਸਿਰ ਰਬੜ ਇੰਡਸਟਰੀ ’ਤੇ ਸਭ ਤੋਂ ਵੱਧ ਪਾਇਆ ਹੈ, ਕਿਉਂਕਿ ਰਬੜ ਉਦਯੋਗਾਂ ਨੂੰ ਇਕ ਤਾਂ ਘਰੇਲੂ ਮੰਗ ’ਚ ਭਾਰੀ ਕਮੀ ਨਾਲ ਜੂਝਣਾ ਪੈ ਰਿਹਾ ਹੈ ਤੇ ਦੂਜਾ ਕੱਚਾ ਮਾਲ ਦੱਖਣੀ ਸੂਬਿਆਂ ਤੋਂ ਆਉਂਦਾ ਹੈ। ਉਸ ਦੀ ਕੀਮਤ ਕਾਫੀ ਚੰਗੀ ਹੈ ਤੇ ਪੰਜਾਬ ’ਚ ਕੱਚਾ ਮਾਲ ਆਉਂਦੇ ਆਉਂਦੇ ਕਿਰਾਏ ਦਾ ਬੋਝ ਵੀ ਉਦਯੋਗਾਂ ’ਤੇ ਪੈ ਜਾਂਦਾ ਹੈ। ਹਾਲਾਤ ਕਾਫੀ ਖਰਾਬ ਹੋ ਚੁੱਕੇ ਹਨ। 
-ਮਾਣਿਕ ਗੁਲਾਟੀ ਐਵਟ ਇੰਟਰਨੈਸ਼ਨਲ

ਇਹ ਵੀ ਪੜ੍ਹੋ : ਦੂਜੀ ਸੰਸਾਰ ਜੰਗ ਤੋਂ ਬਾਅਦ ਪਹਿਲੀ ਵਾਰ ਯੂਰਪੀਅਨ ਦੇਸ਼ਾਂ ਅਤੇ ਅਮਰੀਕਾ ਨੂੰ ਮਹਿੰਗਾਈ ਨੇ ਰੁਆਇਆ    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

Anuradha

Content Editor

Related News