ਡੇਢ ਕਿਲੋਗ੍ਰਾਮ ਅਫ਼ੀਮ ਸਮੇਤ ਇਕ ਵਿਅਕਤੀ ਕਾਬੂ, ਮਾਮਲਾ ਦਰਜ
Wednesday, May 10, 2023 - 02:52 PM (IST)
ਬੰਗਾ (ਚਮਨ ਲਾਲ /ਰਾਕੇਸ਼)- ਥਾਣਾ ਸਦਰ ਬੰਗਾ ਪੁਲਸ ਵੱਲੋਂ ਡੇਢ ਕਿਲੋਗ੍ਰਾਮ ਅਫ਼ੀਮ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਐੱਨ. ਡੀ. ਪੀ. ਐੱਸ. ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਥਾਣਾ ਸਦਰ ਦੇ ਐੱਸ. ਐੱਚ. ਓ .ਇੰਸਪੈਕਟਰ ਰਾਜੀਵ ਕੁਮਾਰ ਨੇ ਦੱਸਿਆ ਕਿ ਐੱਸ. ਆਈ. ਮਨਜੀਤ ਸਿੰਘ ਸਮੇਤ ਏ. ਐੱਸ. ਆਈ. ਸਿਕੰਦਰਪਾਲ ਅਤੇ ਹੋਰ ਪੁਲਸ ਪਾਰਟੀ ਪਿੰਡ ਖਟਕੜ ਕਲ੍ਹਾਂ ਸਾਇਡ ਨੂੰ ਜਾ ਰਹੀ ਸੀ ਇਸ ਦੌਰਾਨ ਇਕ ਵਿਅਕਤੀ ਹੱਥ ’ਚ ਵਜ਼ਨਦਾਰ ਬੈਗ ਚੁੱਕੀ ਪੈਂਦਲ ਆਉਂਦਾ ਵਿਖਾਈ ਦਿੱਤਾ, ਜੋ ਸਾਹਮਣੇ ਤੋਂ ਪੁਲਸ ਪਾਰਟੀ ਨੂੰ ਆਉਂਦਾ ਵੇਖ ਘਬਰਾ ਗਿਆ ਅਤੇ ਉਸ ਨੇ ਆਪਣੇ ਹੱਥ ’ਚ ਫੜਿਆ ਵਜਨਦਾਰ ਬੈਂਗ ਸੜਕ ਕਿਨਾਰੇ ਕੱਚੀ ਜਗ੍ਹਾ ਵੱਲ ਨੂੰ ਸੁੱਟ ਦਿੱਤਾ।
ਇਸ ਦੌਰਾਨ ਪੁਲਸ ਪਾਰਟੀ ਨੇ ਕਾਬੂ ਕਰਕੇ ਜਦੋ ਨਾਂ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਧਰਮਿੰਦਰ ਸਿੰਘ ਪੁੱਤਰ ਰਾਜਵੀਰ ਸਿੰਘ ਨਿਵਾਸੀ ਪਰਮਾ ਨੰਦਪੁਰਾ ਥਾਣਾ ਫੇਜ ਗੰਜ਼ ਬੈਟ ਤਹਿਸੀਲ ਬਸੋਲੀ ਜ਼ਿਲ੍ਹਾ ਬਦਾਈਓ ਯੂ. ਪੀ. ਦੱਸਿਆ। ਜਦੋਂ ਉਸ ਦੁਆਰਾ ਸੁੱਟੇ ਬੈਗ ਨੂੰ ਚੈੱਕ ਕੀਤਾ ਤਾਂ ਉਸ ’ਚ ਰੱਖੇ ਹੋਏ ਇਕ ਮੋਮੀ ਲਿਫ਼ਾਫ਼ੇ ’ਚੋਂ ਲਪੇਟੀ ਡੇਢ ਕਿੱਲੋਗ੍ਰਾਮ ਅਫ਼ੀਮ ਬਰਾਮਦ ਹੋਈ।
ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ Live Update: 19 ਉਮੀਦਵਾਰ ਚੋਣ ਮੈਦਾਨ 'ਚ, ਜਾਣੋ ਹੁਣ ਤੱਕ ਕਿੰਨੇ ਫ਼ੀਸਦੀ ਹੋਈ ਵੋਟਿੰਗ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ
