ਨਾਜਾਇਜ਼ ਸ਼ਰਾਬ ਦੀ ਚੱਲਦੀ ਭੱਠੀ, ਲਾਹਣ ਤੇ ਸ਼ਰਾਬ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ
Monday, Mar 23, 2026 - 11:31 AM (IST)
ਸੁਲਤਾਨਪੁਰ ਲੋਧੀ (ਸੋਢੀ, ਧੀਰ)-ਥਾਣਾ ਸੁਲਤਾਨਪੁਰ ਲੋਧੀ ਪੁਲਸ ਵੱਲੋਂ ਐੱਸ. ਐੱਚ. ਓ. ਹਰਿੰਦਰ ਸਿੰਘ ਇੰਸਪੈਕਟਰ ਦੀ ਅਗਵਾਈ ਹੇਠਾਂ ਨਾਜਾਇਜ਼ ਸ਼ਰਾਬ ਦੀ ਚੱਲਦੀ ਭੱਠੀ ਫੜਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਦੌਰਾਨ 1 ਮੁਲਜ਼ਮ ਨੂੰ 400 ਲੀਟਰ ਨਾਜਾਇਜ਼ ਲਾਹਣ ਅਤੇ 14,250 ਮਿਲੀ ਲੀਟਰ ਨਾਜਾਇਜ਼ ਸ਼ਰਾਬ ਨਾਲ ਕਾਬੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ: DM ਗਗਨਦੀਪ ਦੇ ਮਾਮਲੇ 'ਚ ਬਾਜਵਾ ਨੇ ਘੇਰੀ 'ਆਪ' ਸਰਕਾਰ! CM ਮਾਨ ਸਣੇ ਅਧਿਕਾਰੀਆਂ 'ਤੇ ਕਾਰਵਾਈ ਦੀ ਕੀਤੀ ਮੰਗ
ਜਾਣਕਾਰੀ ਅਨੁਸਾਰ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਟੀਮ ਨੇ ਗੁਰਨਾਮ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਤੋਤੀ ਥਾਣਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਨੂੰ ਕਾਬੂ ਕੀਤਾ ਹੈ। ਪੁਲਸ ਪਾਰਟੀ ਨੇ ਨਾਜਾਇਜ਼ ਸ਼ਰਾਬ ਕੱਢਣ ਲਈ ਚਲਦੀ ਭੱਠੀ ਦੇ ਨਾਲ ਨਾਲ ਵਰਤਿਆ ਇਕ ਲੋਹੇ ਦਾ ਡਰੰਮ ਤੇ ਇਕ ਪਲਾਸਟਿਕ ਦਾ ਡਰੰਮ, ਬੰਨਲ, ਇਕ ਚੱਪਣੀ ਸਮੇਤ ਨਾਲੀ ਅਤੇ ਇਕ ਕੈਨ ਪਲਾਸਟਿਕ ਦੀ ਜਿਸ ਵਿਚ ਨਾਜਾਇਜ਼ ਸ਼ਰਾਬ 14,250 ਮਿਲੀ ਲੀਟਰ ਬਰਾਮਦ ਕੀਤੀ ਹੈ। ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: ਨਵਜੋਤ ਸਿੰਘ ਸਿੱਧੂ ਨੇ ਵੰਡੀ ਜਾਇਦਾਦ! ਜਾਣੋ ਕੀ-ਕੀ ਆਇਆ ਧੀ ਤੇ ਪੁੱਤਰ ਦੇ ਹਿੱਸੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
