ਜਲੰਧਰ: ਮਾਡਲ ਹਾਊਸ ਮਾਤਾ ਰਾਣੀ ਚੌਕ ''ਚ ਆਪਸੀ ਬਹਿਸ ਨੇ ਧਾਰਿਆ ਭਿਆਨਕ ਰੂਪ, ਨੌਜਵਾਨ ਜ਼ਖ਼ਮੀ

07/10/2022 4:58:15 PM

ਜਲੰਧਰ (ਸੁਨੀਲ) : ਜਲੰਧਰ ਦੇ ਮਾਡਲ ਹਾਊਸ ਮਾਤਾ ਰਾਣੀ ਚੌਕ 'ਚ ਬੀਤੀ ਰਾਤ ਆਪਸੀ ਮਤਭੇਦਾਂ ਨੂੰ ਲੈ ਕੇ ਭਿਆਨਕ ਲੜਾਈ ਹੋਣ ਦੀ ਜਾਣਕਾਰੀ ਮਿਲੀ ਹੈ। ਇਸ ਲੜਾਈ ਦੌਰਾਨ ਦੋਵਾਂ ਧਿਰਾਂ ਦੇ ਕਈ ਲੋਕ ਜ਼ਖ਼ਮੀ ਹੋਏ ਲੜਾਈ 'ਚ ਕਈ ਲੋਕ ਜ਼ਖਮੀ ਵੀ ਹੋਏ। ਲੜਾਈ ਤੋਂ ਬਾਅਦ ਦੋਵਾਂ ਧਿਰਾਂ ਦੇ ਬਿਆਨ ਵੱਖੋ-ਵੱਖਰੇ ਸਨ। ਜਾਣਕਾਰੀ ਮੁਤਾਬਕ ਪੀੜਤ ਨੌਜਵਾਨ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਬੈਠਾ ਗੱਲਬਾਤ ਕਰ ਰਿਹਾ ਸੀ , ਜਿਸ ਵਿਚ ਰਣਦੀਪ ਨਾਂ ਦਾ ਮੁੰਡੇ ਗੱਲ ਕਰਦੇ ਦੌਰਾਨ ਕਿਸੇ ਕਾਰਨ ਭੜਤ ਗਿਆ। ਜਿਸ ਤੋਂ ਬਾਅਦ ਉਹ ਘਰ ਚਲਾ ਗਿਆ ਅਤੇ ਬਾਅਦ ਵਿੱਚ ਆਪਣੇ ਪਿਤਾ ਨੂੰ ਲੈ ਕੇ ਆਇਆ ਅਤੇ। 

ਇਹ ਵੀ ਪੜ੍ਹੋ- ਕਾਰ ਸਵਾਰ ਨਸ਼ਾ ਤਸਕਰਾਂ ਨੇ ਲਈ 2 ਭਰਾਵਾਂ ਦੀ ਜਾਨ, ਮੋਟਰਸਾਈਕਲ ਨੂੰ 1 ਕਿਲੋਮੀਟਰ ਤੱਕ ਘੜੀਸਦੇ ਲੈ ਗਏ

ਜਿਸ ਮਗਰੋਂ ਦੋਸ਼ੀ ਰਣਦੀਪ ਸਿੰਘ ਅਤੇ ਉਸ ਦਾ ਪਿਤਾ ਸਮੇਤ 20 ਤੋਂ 25 ਵਿਅਕਤੀਆਂ ਜਿਨ੍ਹਾਂ ਕੋਲ ਹਥਿਆਰ ਸੀ ਨੇ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਪੀੜਤ ਮੁੰਡੇ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Gurminder Singh

Content Editor

Related News