ਪੁਰਾਣੀ ਰੰਜਿਸ਼ ਕਾਰਣ​​​​​​​ ਚਾਚੇ ਨੇ ਭਤੀਜੇ ਨੂੰ ਮਾਰੀ ਗੋਲੀ, ਗੰਭੀਰ ਜ਼ਖਮੀ

07/11/2019 12:20:57 AM

ਰੂਪਨਗਰ, (ਜ. ਬ.)- ਰੂਪਨਗਰ ਦੇ ਪਿੰਡ ਦਲੂਚੀਮਾਜਰਾ ’ਚ ਪੁਰਾਣੀ ਰੰਜਿਸ਼ ਕਾਰਣ ਚਾਚਾ ਨੇ ਆਪਣੇ ਭਤੀਜੇ ਨੂੰ ਆਪਣੀ ਲਾਇਸੈਂਸੀ ਰਾਈਫਲ ਨਾਲ ਗੋਲੀ ਮਾਰ ਦਿੱਤੀ ਜਿਸ ਕਾਰਣ ਉਸ ਨੂੰ ਗੰਭੀਰ ਜ਼ਖਮੀ ਹਾਲਤ ’ਚ ਸਿਵਲ ਹਸਪਤਾਲ ਲਿਜਾਇਆ ਗਿਆ। ਇਥੋਂ ਉਸ ਨੂੰ ਚੰਡੀਗੜ੍ਹ ਪੀ. ਜੀ. ਆਈ. ਰੈਫਰ ਕਰ ਦਿੱਤਾ। ਇਸ ਸਬੰਧੀ ਸਿੰਘ ਭਗਵੰਤਪੁਰਾ ਥਾਣੇ ਦੇ ਐੱਸ. ਐੱਚ. ਓ. ਦੇਸਰਾਜ ਨੇ ਦੱਸਿਆ ਕਿ ਪਿੰਡ ਦਲੂਚੀਮਾਜਰਾ ’ਚ ਜਸਵਿੰਦਰ ਸਿੰਘ ਨੇ ਆਪਣੇ ਭਤੀਜੇ ਕੁਲਵਿੰਦਰ ਸਿੰਘ ਵਾਸੀ ਦਲੂਚੀਮਾਜਰਾ ’ਤੇ ਫਾਇਰਿੰਗ ਕਰ ਦਿੱਤੀ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।


Bharat Thapa

Content Editor

Related News