ਸ਼ਰਾਰਤੀ ਤੱਤਾਂ ਨੇ ਤੋੜਿਆ ਮੰਦਿਰ, ਟੁੱਟੀਆਂ ਮੂਰਤੀਆਂ ਦੇਖ ਕੇ ਭੜਕੇ ਹਿੰਦੂ ਨੇਤਾ

Thursday, Apr 08, 2021 - 04:38 PM (IST)

ਸ਼ਰਾਰਤੀ ਤੱਤਾਂ ਨੇ ਤੋੜਿਆ ਮੰਦਿਰ, ਟੁੱਟੀਆਂ ਮੂਰਤੀਆਂ ਦੇਖ ਕੇ ਭੜਕੇ ਹਿੰਦੂ ਨੇਤਾ

ਜਲੰਧਰ  (ਜ. ਬ.)- ਥਾਣਾ ਬਸਤੀ ਬਾਵਾ ਖੇਲ ਅਧੀਨ ਪੈਂਦੇ ਬਸਤੀ ਦਾਨਿਸ਼ਮੰਦਾਂ ਸ਼ਮਸ਼ਾਨਘਾਟ ਵਿਚ ਦਹਾਕਿਆਂ ਪੁਰਾਣੇ ਮੰਦਿਰ ਵਿਚ ਸ਼ਰਾਰਤੀ ਤੱਤਾਂ ਨੇ ਤੋੜਭੰਨ ਕੀਤੀ, ਜਿਸ ਨਾਲ ਕਈ ਹਿੰਦੂ ਨੇਤਾ ਭੜਕ ਉੱਠੇ। ਘਟਨਾ ਦੀ ਜਾਣਕਾਰੀ ਮਿਲਦੇ ਹੀ ਨੇੜੇ ਦੇ ਲੋਕਾਂ ਨੇ ਇਕੱਠੇ ਹੋ ਕੇ ਆਪਣਾ ਰੋਸ ਪ੍ਰਗਟ ਕੀਤਾ।

ਇਹ ਵੀ ਪੜ੍ਹੋ : ਜਲੰਧਰ: ਮੌਤ ਤੋਂ ਪਹਿਲਾਂ ਧੀ ਦੀ ਮਾਂ ਨੂੰ ਆਖ਼ਰੀ ਕਾਲ, ਜਾਨ ਬਚਾਉਣ ਲਈ ਕੀਤੀ ਫ਼ਰਿਆਦ ਪਰ ਹੋਇਆ ਉਹ ਜੋ ਸੋਚਿਆ ਨਾ ਸੀ

ਇਸ ਘਟਨਾ ਦੀ ਜਾਣਕਾਰੀ ਹਿੰਦੂ ਨੇਤਾਵਾਂ ਨੂੰ ਲੱਗੀ ਤਾਂ ਅਮਿਤ ਤਨੇਜਾ, ਰੋਹਿਤ ਜੋਸ਼ੀ, ਕੁਨਾਲ ਕੋਹਲੀ, ਅਮਿਤ ਅਰੋੜਾ ਅਤੇ ਹੋਰ ਸਮਰਥਕਾਂ ਦੇ ਨਾਲ ਪਹੁੰਚੇ ਅਤੇ ਰੱਜ ਕੇ ਹੰਗਾਮਾ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਸ਼ਰਾਰਤੀ ਲੋਕ ਜਾਣ-ਬੁੱਝ ਕੇ ਇਸ ਕੰਮ ਨੂੰ ਅੰਜਾਮ ਦੇ ਰਹੇ ਹਨ। ਮੰਦਰ ਵਿਚ ਰੱਖੀਆਂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਵੀ ਖੰਡਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਅੰਜਾਮ ਦੇਣ ਵਾਲਿਆਂ ਦੀ ਜਲਦ ਹੀ ਗ੍ਰਿਫ਼ਤਾਰੀ ਹੋਣੀ ਚਾਹੀਦੀ ਹੈ।

ਦੂਜੇ ਪਾਸੇ ਹੰਗਾਮੇ ਦੀ ਸੂਚਨਾ ਮਿਲਦੇ ਹੀ ਡੀ. ਸੀ. ਪੀ. ਨਰੇਸ਼ ਡੋਗਰਾ ਅਤੇ ਏ. ਸੀ. ਪੀ. ਵੈਸਟ ਬਲਵਿੰਦਰ ਸਿੰਘ ਪੁਲਸ ਫੋਰਸ ਨਾਲ ਮੌਕੇ ’ਤੇ ਪਹੁੰਚੇ ਅਤੇ ਹਿੰਦੂ ਨੇਤਾਵਾਂ ਨੂੰ ਸ਼ਾਂਤ ਕੀਤਾ ਅਤੇ ਜਲਦ ਕਾਰਵਾਈ ਦਾ ਭਰੋਸਾ ਦਿੱਤਾ।

ਇਹ ਵੀ ਪੜ੍ਹੋ : ਬੱਸ ਯਾਤਰੀਆਂ ਨੂੰ ਨਹੀਂ ਕੋਰੋਨਾ ਦਾ ਖ਼ੌਫ਼, ਹੁਣ ਪੰਜਾਬ ਸਰਕਾਰ ਬੱਸਾਂ ਚਲਾਉਣ 'ਤੇ ਲੈ ਸਕਦੀ ਹੈ ਵੱਡਾ ਫ਼ੈਸਲਾ


author

shivani attri

Content Editor

Related News