ਸੜਕ ਹਾਦਸੇ ''ਚ ਬਜ਼ੁਰਗ ਦੀ ਮੌਤ

Friday, Sep 13, 2024 - 12:32 PM (IST)

ਨੰਗਲ (ਗੁਰਭਾਗ ਸਿੰਘ)-ਨੈਸ਼ਨਲ ਹਾਈਵੇਅ ’ਤੇ ਅਜਿਹਾ ਕੋਈ ਦਿਨ ਨਹੀਂ ਹੋਣਾ, ਜਿਸ ਦਿਨ ਦਰਦਨਾਕ ਸੜਕੀ ਹਾਸਦਾ ਨਾ ਵਾਪਰਿਆ ਹੋਵੇ, ਜਿਥੇ ਨਿੱਤ ਸੜਕਾਂ ਲਹੂ ਨਾਲ ਲਾਲ ਹੋ ਰਹੀਆਂ ਹਨ, ਉਥੇ ਹੀ ਲੋਕਾਂ ਦੇ ਘਰਾਂ ਦੇ ਚਿਰਾਗ ਵੀ ਬੁਝਦੇ ਜਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਕਤ ਸੜਕ ਫੋਰ ਜਾਂ ਸਿਕਸ ਲਾਈਨ ਨਹੀਂ ਹੋ ਜਾਂਦੀ ਉਦੋਂ ਤੱਕ ਪਤਾ ਨਹੀਂ ਇਸ ਖ਼ੂਨੀ ਸੜਕ 'ਤੇ ਹੋਰ ਕਿੰਨੀਆਂ ਜਾਨਾਂ ਜਾਣ ਦੀ ਸੰਭਾਵਨਾ ਹੈ। ਬੀਤੀ ਦੇਰ ਰਾਤ ਉਕਤ ਨੈਸ਼ਨਲ ਹਾਈਵੇਅ ’ਤੇ ਪਿੰਡ ਰਾਏਪੁਰ ਕੋਲ ਜਦੋਂ ਇਕ ਬਜ਼ੁਰਗ ਘਰ ਤੋਂ ਕੁਝ ਦੂਰ ਡਾਇਰੀ ਤੋਂ ਮੁੜ ਘਰ ਨੂੰ ਪਰਤ ਰਿਹਾ ਸੀ ਤਾਂ ਇਕ ਗੱਡੀ ਚਾਲਕ ਨੇ ਉਸ ਨੂੰ ਫੇਟ ਮਾਰ ਦਿੱਤੀ, ਜਿਸ ਮਗਰੋਂ ਬਜ਼ੁਰਗ ਨੂੰ ਨੰਗਲ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਦੇਰ 75 ਬਲਦੇਵ ਸਿੰਘ ਸਾਲਾ ਨੇ ਦਮ ਤੋੜ ਦਿੱਤਾ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿਸ ਗੱਡੀ ਚਾਲਕ ਨੇ ਬਜ਼ੁਰਗ ਬਲਦੇਵ ਸਿੰਘ ਨੂੰ ਫੇਟ ਮਾਰੀ ਹੈ, ਉਸ ਗੱਡੀ ਨੂੰ ਨੰਗਲ ਪੁਲਸ ਨੇ ਅਜੌਲੀ ਮੋਰ ਲਾਗੇ ਫੜ ਲਿਆ ਸੀ। ਮੌਕੇ ’ਤੇ ਪਹੁੰਚੇ ਜਾਂਚ ਅਧਿਕਾਰੀ ਮੇਹਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਚਾਲਕ ਖ਼ਿਲਾਫ਼ ਬਣਦੀ ਕਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- PNB ’ਚ ਲਾਕਰ ਲੈਣ ਵਾਲੇ ਸਾਵਧਾਨ! ਕਿਤੇ ਤੁਹਾਡੇ ਖ਼ੂਨ-ਪਸੀਨੇ ਦੀ ਕਮਾਈ ਨਾ ਹੋ ਜਾਵੇ ਸਾਫ਼

ਲੋਕਾਂ ਦੀ ਮੰਗ ਹੈ ਕਿ ਮਹਿਤਪੁਰ ਤੋਂ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਤੱਕ ਉਕਤ ਨੈਸ਼ਨਲ ਹਾਈਵੇਅ ਨੂੰ ਜਦੋਂ ਤੱਕ ਚੋੜਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸਪੀਡ ਲਿਮਟ ਦੇ ਸਾਈਨ ਬੋਰਡ ਅਤੇ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣ ਤਾਂ ਜੋ ਇਨ੍ਹਾਂ ਸੜਕੀ ਹਾਦਸਿਆਂ ਨੂੰ ਠੱਲ ਪਾਈ ਜਾ ਸਕੇ ਅਤੇ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾਵੇ ਕਿਉਂਕਿ ਹੁਣ ਤੱਕ ਅਜਿਹੇ ਬਹੁਤ ਹਾਦਸੇ ਵਾਪਰ ਚੁੱਕੇ ਹਨ, ਜਿਸ ਵਿਚ ਗੱਡੀ ਚਾਲਕ ਹਾਦਸੇ ਤੋਂ ਬਾਅਦ ਗੱਡੀ ਲੈ ਕੇ ਫਰਾਰ ਹੋ ਜਾਂਦੇ ਹਨ।
 

ਇਹ ਵੀ ਪੜ੍ਹੋ- ਚਾਈਂ-ਚਾਈਂ ਆਸਟ੍ਰੇਲੀਆ ਗਏ ਸੀ ਪਤੀ-ਪਤਨੀ, ਹਾਲਾਤ ਵੇਖ ਹੁਣ ਮੁੜ ਘਰ ਵਾਪਸੀ ਦੀ ਕੀਤੀ ਤਿਆਰੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News