ਸੈਲਾ ਖ਼ੁਰਦ ਵਿਖੇ ਗੁਰਦੁਆਰਾ ਸਾਹਿਬ ਨੜੇ ਸੜਕ ਕਿਨਾਰਿਓਂ ਮਿਲੀ ਬਜ਼ੁਰਗ ਦੀ ਲਾਸ਼
05/28/2023 4:26:17 PM

ਸੈਲਾ ਖੁਰਦ (ਅਰੋੜਾ)-ਸੈਲਾ ਖ਼ੁਰਦ ਦੇ ਨੇੜਲੇ ਪਿੰਡ ਪੱਦੀ ਸੂਰਾ ਸਿੰਘ ਵਿਖੇ ਇਕ ਬਜ਼ੁਰਗ ਵਿਅਕਤੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਸੜਕ ਕਿਨਾਰੇ ਮ੍ਰਿਤਕ ਪਾਇਆ ਗਿਆ। ਚੌਂਕੀ ਇੰਚਾਰਜ ਵਾਸਦੇਵ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਾਣਕਾਰੀ ਮਿਲੀ ਸੀ ਕਿ ਕੋਈ ਅਣਪਛਾਤਾ ਵਿਅਕਤੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਮਰਿਆ ਪਿਆ ਹੈ। ਜਦੋਂ ਮੌਕੇ ’ਤੇ ਜਾ ਕੇ ਤਫ਼ਤੀਸ਼ ਕੀਤੀ ਤਾਂ ਮ੍ਰਿਤਕ ਵਿਅਕਤੀ ਦੀ ਪਛਾਣ ਗੁਰਦੀਪ ਸਿੰਘ ਉਰਫ਼ ਦੀਪਾ ਉਮਰ ਕਰੀਬ 70 ਤੋਂ 75 ਸਾਲ ਪੁੱਤਰ ਕੇਹਰ ਸਿੰਘ ਪਿੰਡ ਸਰਿਹਾਲਾ ਖ਼ੁਰਦ ਵਜੋਂ ਹੋਈ।
ਇਹ ਕਰੀਬ 20-25 ਸਾਲਾਂ ਤੋਂ ਪਿੰਡ ਛੱਡ ਕੇ ਪਹਿਲਾਂ ਪੱਦੀ ਸੂਰਾ ਸਿੰਘ ਅਤੇ ਹੁਣ ਪੈਂਸਰੇ ਰਹਿੰਦਾ ਸੀ। ਇਸ ਨੂੰ ਸ਼ੂਗਰ ਕਾਫ਼ੀ ਹੋਣ ਕਾਰਨ ਕਾਰਨ ਇਸ ਦੀ ਲੱਤ ਖ਼ਰਾਬ ਹੋ ਚੁਕੀ ਸੀ। ਹੁਣ ਵੀ ਸ਼ੰਕਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਸ਼ੂਗਰ ਵਧਣ ਕਾਰਨ ਇਸ ਦੀ ਮੌਤ ਹੋ ਗਈ। ਮ੍ਰਿਤਕ ਦੇ ਵਾਰਸਾਂ ਨੂੰ ਇਸ ਦੀ ਸੂਚਨਾ ਦੇ ਦਿੱਤੀ ਹੈ।
ਇਹ ਵੀ ਪੜ੍ਹੋ - ਫਗਵਾੜਾ 'ਚ ਵਾਪਰੇ ਭਿਆਨਕ ਹਾਦਸੇ ਨੇ ਘਰ 'ਚ ਪੁਆਏ ਵੈਣ, 4 ਮਹੀਨੇ ਪਹਿਲਾਂ ਵਿਆਹੀ ਕੁੜੀ ਦੀ ਦਰਦਨਾਕ ਮੌਤ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
Related News
ਸੰਜੇ ਸਿੰਘ ਦੀ ਗ੍ਰਿਫ਼ਤਾਰੀ ''ਤੇ ਭੜਕੇ ਕੇਜਰੀਵਾਲ, ਕਿਹਾ ਚੋਣਾਂ ਤਕ ਕਈ ਵਿਰੋਧੀਆਂ ਨੂੰ ਗ੍ਰਿਫ਼ਤਾਰ ਕਰਵਾਉਣਗੇ PM ਮੋਦੀ
