ਬਿਮਾਰੀ ਤੋਂ ਪ੍ਰੇਸ਼ਾਨ ਬਜ਼ੁਰਗ ਨੇ ਕੀਤੀ ਖੁਦਕੁਸ਼ੀ

07/22/2019 11:42:36 PM

ਜਲੰਧਰ (ਗੁਲਸ਼ਨ)— ਸੋਮਵਾਰ ਸਵੇਰੇ ਰਾਮਨਗਰ ਫਾਟਕ ਕੋਲ ਦਾਦਰ ਐਕਸਪ੍ਰੈਸ ਦੇ ਅੱਗੇ ਛਾਲ ਮਾਰ ਕੇ ਖੁਦਖੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਤਰਸੇਮ ਸਿੰਘ (70) ਪੁੱਤਰ ਸਵ. ਗੁਰਦਿਆਲ ਸਿੰਘ ਵਾਸੀ ਦਾਦਰ ਕਾਲੋਨੀ ਇੰਡਸਟਰੀਅਲ ਏਰੀਏ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੇ 2 ਲੜਕੇ ਤੇ 3 ਲੜਕੀਆਂ ਹਨ। ਘਟਨਾ ਤੋਂ ਬਾਅਦ ਮ੍ਰਿਤਕ ਦੇ ਭਰਾ ਤੇ ਉਸ ਦੇ ਲੜਕੇ ਨੇ ਲਾਸ਼ ਦੀ ਪਛਾਣ ਕੀਤੀ। ਪੁਲਸ ਮੁਤਾਬਕ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਬੀਮਾਰੀ ਤੋਂ ਪ੍ਰੇਸ਼ਾਨ ਸੀ । ਪਿਛਲੇ ਕੁਝ ਸਮੇਂ ਤੋਂ ਉਹ ਘਰ ਦੇ ਨੇੜੇ ਸਥਿਤ ਇਕ ਗੁਰਦੁਆਰੇ 'ਚ ਰਹਿ ਕੇ ਸੇਵਾ ਕਰ ਰਹੇ ਸੀ। ਪੁਲਸ ਨੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਲਾਸ਼ ਦਾ ਪੋਸਟਮਾਰਟਮ ਕਰਨ ਉਪਰੰਤ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ।


KamalJeet Singh

Content Editor

Related News