ਸ਼੍ਰੀ ਅਮਰਨਾਥ ਯਾਤਰਾ ਦੇ ਮੱਦੇਨਜ਼ਰ ਰੇਲਵੇ ਸਟੇਸ਼ਨਾਂ ’ਤੇ ਵਧਾਈ ਜਾਵੇਗੀ ਮੁਲਾਜ਼ਮਾਂ ਦੀ ਗਿਣਤੀ : AIG ਮਲੂਜਾ

07/01/2022 3:36:20 PM

ਜਲੰਧਰ (ਗੁਲਸ਼ਨ)–ਸ਼੍ਰੀ ਅਮਰਨਾਥ ਯਾਤਰਾ ਸ਼ੁਰੂ ਹੋ ਗਈ ਹੈ ਤੇ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਪੁਲਸ, ਕੇਂਦਰੀ ਸੁਰੱਖਿਆ ਬਲ ਤੋਂ ਇਲਾਵਾ ਸੁਰੱਖਿਆ ਏਜੰਸੀਆਂ ਵੀ ਸਰਗਰਮ ਹੋ ਗਈਆਂ ਹਨ। ਪੰਜਾਬ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ਤੋਂ ਸ਼੍ਰੀ ਅਮਰਨਾਥ ਯਾਤਰਾ ਨੂੰ ਜਾਣ ਵਾਲੇ ਯਾਤਰੀਆਂ ਦੀ ਸੁਰੱਖਿਆ ਸਬੰਧੀ ਜੀ. ਆਰ. ਪੀ. ਅਤੇ ਆਰ. ਪੀ. ਐੱਫ. ਵੱਲੋਂ ਵਿਆਪਕ ਪ੍ਰਬੰਧ ਕੀਤੇ ਜਾ ਰਹੇ ਹਨ। ਵੀਰਵਾਰ ਨੂੰ ਸੁਰੱੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜੀ. ਆਰ. ਪੀ. ਦੇ ਏ. ਆਈ. ਜੀ. ਅਜੇ ਮਲੂਜਾ (ਆਈ. ਪੀ. ਐੱਸ.) ਜਲੰਧਰ ਪਹੁੰਚੇ। ਉਨ੍ਹਾਂ ਜੀ. ਆਰ. ਪੀ. ਦੇ ਡੀ. ਐੱਸ. ਪੀ. ਅਸ਼ਵਨੀ ਅਤਰੀ, ਐੱਸ. ਪੀ. ਸਿੰਘ, ਐੱਸ. ਐੱਚ. ਓ. ਬਲਬੀਰ ਿਸੰਘ ਘੁੰਮਣ, ਆਰ. ਪੀ. ਐੱਫ. ਦੇ ਅਸਿਸਟੈਂਟ ਕਮਾਂਡੈਂਟ ਬੀ. ਐੱਨ. ਮਿਸ਼ਰਾ ਨਾਲ ਸਿਟੀ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।

PunjabKesari

ਉਨ੍ਹਾਂ ਸਟੇਸ਼ਨ ਦੇ ਐਂਟਰੀ ਗੇਟ ’ਤੇ ਲੱਗੀ ਲਗੇਜ ਸਕੈਨਿੰਗ ਮਸ਼ੀਨ ਅਤੇ ਸੀ. ਸੀ. ਟੀ. ਵੀ. ਕੰਟਰੋਲ ਰੂਮ ਦਾ ਵੀ ਮੁਆਇਨਾ ਕੀਤਾ। ਇਸ ਦੌਰਾਨ ਪਲੇਟਫਾਰਮ ’ਤੇ ਖੜ੍ਹੇ ਯਾਤਰੀਆਂ ਦੇ ਸਾਮਾਨ ਦੀ ਤਲਾਸ਼ੀ ਲੈਣ ਤੋਂ ਇਲਾਵਾ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਗਈ। ਇਕ ਸੰਖੇਪ ਗੱਲਬਾਤ ਦੌਰਾਨ ਏ. ਆਈ. ਜੀ. ਅਜੇ ਮਲੂਜਾ ਨੇ ਕਿਹਾ ਕਿ ਸ਼੍ਰੀ ਅਮਰਨਾਥ ਯਾਤਰਾ ਨੂੰ ਲੈ ਕੇ ਸਟੇਸ਼ਨਾਂ ਦੀ ਸੁਰੱਖਿਆ ਵਧਾਈ ਜਾ ਰਹੀ ਹੈ। ਵਾਧੂ ਹੋਮਗਾਰਡ ਜਵਾਨਾਂ ਨੂੰ ਸਟੇਸ਼ਨ ’ਤੇ ਤਾਇਨਾਤ ਕੀਤਾ ਜਾ ਰਿਹਾ ਹੈ। ਆਰ. ਪੀ. ਐੱਫ. ਨਾਲ ਮਿਲ ਕੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਟੇਸ਼ਨ’ਤੇ ਕਮੀਆਂ ਨੋਟ ਕਰ ਕੇ ਮੁਲਾਜ਼ਮਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦੇ ਦਿੱਤੇ ਗਏ ਹਨ। ਉਥੇ ਹੀ ਏ. ਆਈ. ਜੀ. ਦੇ ਆਉਣ ਦੀ ਸੂਚਨਾ ’ਤੇ ਜੀ. ਆਰ. ਪੀ. ਨੇ ਸਟੇਸ਼ਨ ’ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ।


Manoj

Content Editor

Related News