NRI ਔਰਤ ਦੇ ਪਰਸ ''ਚੋਂ 7500 ਡਾਲਰ ਸਮੇਤ ਕੀਮਤੀ ਸਾਮਾਨ ਚੋਰੀ
Tuesday, Jan 28, 2020 - 06:30 PM (IST)

ਗੋਰਾਇਆ (ਜ. ਬ.)— ਤਿੰਨ ਨੌਸਰਬਾਜ਼ ਔਰਤਾਂ ਵੱਲੋਂ ਇਕ ਪ੍ਰਵਾਸੀ ਭਾਰਤੀ ਔਰਤ ਦੇ ਪਰਸ ਵਿਚੋਂ ਰੁਪਏ ਚੋਰੀ ਕਰ ਲਏ ਗਏ। ਜਾਣਕਾਰੀ ਮੁਤਾਬਕ ਕੇਵਲ ਸਿੰਘ ਅਤੇ ਜਸਵਿੰਦਰ ਕੌਰ ਵਾਸੀ ਪਿੰਡ ਜੌਹਲ ਕੈਨੇਡਾ ਤੋਂ ਭਾਰਤ ਆਏ ਹੋਏ ਸਨ। ਜਦੋਂ ਉਹ ਵਾਪਸ ਕੈਨੇਡਾ ਜਾਣ ਲਈ ਗੋਰਾਇਆ ਤੋਂ ਬੱਸ ਫੜਨ ਲਈ ਗੋਰਾਇਆ ਆਏ ਤਾਂ ਇੰਡੋ ਕੈਨੇਡੀਅਨ ਬੁਕਿੰਗ ਦਫਤਰ ਵਿਖੇ ਤਿੰਨ ਨੌਰਸਬਾਜ਼ ਔਰਤਾਂ ਨੇ ਜਸਵਿੰਦਰ ਕੌਰ ਦੇ ਪਰਸ ਵਿਚ ਚਲਾਕੀ ਨਾਲ 7500 ਡਾਲਰ, ਦੋ ਪਾਸਪੋਰਟ, ਟਿਕਟਾਂ ਅਤੇ ਏ. ਟੀ. ਐੱਮ. ਕਾਰਡ ਕੱਢ ਲਏ। ਨੌਸਰਬਾਜ਼ ਔਰਤਾਂ ਨਕਦੀ ਲੈ ਕੇ ਫਰਾਰ ਹੋ ਗਈਆਂ ਜਦਕਿ ਪਾਸਪੋਰਟ ਅਤੇ ਟਿਕਟਾਂ ਦਫ਼ਤਰ ਵਿਚ ਹੀ ਸੁੱਟ ਗਈਆਂ।
ਇੰਡੋ ਕੈਨੇਡੀਅਨ ਦਫਤਰ ਦੇ ਮਾਲਕ ਪਲਵਿੰਦਰ ਵਿਰਦੀ ਨੇ ਜਦੋਂ ਦਫਤਰ ਵਿਚ ਪਾਸਪੋਰਟ ਟਿਕਟਾਂ ਦੇਖੀਆਂ ਤਾਂ ਉਨ੍ਹਾਂ ਉਕਤ ਜੋੜੇ ਨੂੰ ਸੂਚਿਤ ਕੀਤਾ। ਜੋ ਤਦ ਤੱਕ ਬੱਸ ਵਿਚ ਬੈਠ ਕੇ ਰਾਜਪੁਰਾ ਪੁੱਜ ਚੁੱਕੇ ਸਨ। ਬਾਅਦ 'ਚ ਉਨ੍ਹਾਂ ਦੇ ਪਾਸਪੋਰਟ ਟਿਕਟਾਂ ਵੱਖਰੀ ਟੈਕਸੀ ਰਾਹੀਂ ਰਾਜਪੁਰਾ ਉਨ੍ਹਾਂ ਤੱਕ ਪਹੁੰਚਾਏ ਗਏ। ਪੁਲਸ ਨੂੰ ਸੁਚਿਤ ਕਰ ਦਿੱਤਾ ਗਿਆ ਹੈ ਪਰ ਅਜੇ ਤੱਕ ਕੁਝ ਪਤਾ ਨਹੀਂ ਲੱਗਾ।