NRI ਪਤੀ ਦੇ ਇਸ ਕਾਰੇ ਨੇ ਚੱਕਰਾਂ ’ਚ ਪਾਇਆ ਟੱਬਰ, ਪਤਨੀ ਨੂੰ ਬੋਲਿਆ- ‘ਤੈਨੂੰ ਛੱਡ ਸਕਦਾ ਪਰ ਪ੍ਰੇਮਿਕਾ ਨੂੰ ਨਹੀਂ’
Saturday, Jan 16, 2021 - 05:08 PM (IST)
ਜਲੰਧਰ (ਸੋਨੂੰ)— ਜਲੰਧਰ ’ਚੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦਅਸਲ ਇਥੇ ਇਕ ਪਤਨੀ ਨੇ ਆਪਣੇ ਕੈਨੇਡੀਅਨ ਪਤੀ ’ਤੇ ਦੋਸ਼ ਲਗਾਏ ਹਨ ਕਿ ਉਸ ਦਾ ਪਤੀ ਵਿਆਹ ਦੇ ਇਕ ਹਫਤੇ ਬਾਅਦ ਹੀ ਰਾਜਸਥਾਨ ਦੇ ਉਦੈਪੁਰ ’ਚ ਹਨੀਮੂਨ ਦੇ ਸਮੇਂ ਆਪਣੀ ਪ੍ਰੇਮਿਕਾ ਨੂੰ ਲੈ ਕੇ ਚਲਾ ਗਿਆ। ਇੰਨਾ ਹੀ ਨਹੀਂ ਸਗੋਂ ਉਥੇ ਪ੍ਰੇਮਿਕਾ ਨੂੰ ਲੈ ਲਿਜਾ ਕੇ ਬੋਲਿਆ ਕਿ ਉਸ ਦੇ ਪ੍ਰੇਮਿਕਾ ਨਾਲ ਸਰੀਰਕ ਸੰਬੰਧ ਹਨ। ਜਦੋਂ ਪਤਨੀ ਨੇ ਇਸ ਦਾ ਵਿਰੋਧ ਕੀਤਾ ਤਾਂ ਪਤੀ ਬੋਲਿਆ ਕਿ ਮੈਂ ਤੈਨੂੰ ਛੱਡ ਸਕਦਾ ਹਾਂ ਪਰ ਪ੍ਰੇਮਿਕਾ ਨੂੰ ਨਹੀਂ। ਇਸ ਦੌਰਾਨ ਵਿਆਹ ਦੇ ਤਿੰਨ ਮਹੀਨਿਆਂ ਬਾਅਦ ਹੀ ਪਤਨੀ ਆਪਣੇ ਪੇਕੇ ਘਰ ਜਲੰਧਰ ਵਾਪਸ ਆ ਗਈ। ਉਸ ਨੇ ਦੋਸ਼ ਲਗਾਇਆ ਕਿ ਉਸ ਦੇ ਵਿਚੌਲੇ ਨੇ ਉਸ ਦੇ ਪਰਿਵਾਰ ਨੂੰ ਇਹ ਝਾਂਸਾ ਦਿੱਤਾ ਸੀ ਕਿ ਪਤੀ ਪਰਮਵੀਰ ਸਿੰਘ ਸੰਧੂ ਕੈਨੇਡਾ ਨਿਵਾਸੀ ਹੈ ਅਤੇ ਜੇਕਰ ਉਸ ਦਾ ਵਿਆਹ ਪਰਮਵੀਰ ਨਾਲ ਕੀਤਾ ਜਾਵੇਗਾ ਤਾਂ ਉਹ ਉਸ ਨੂੰ ਕੈਨੇਡਾ ਲੈ ਜਾਵੇਗਾ।
ਇਹ ਵੀ ਪੜ੍ਹੋ : ਬਰਡ ਫਲੂ ਨੂੰ ਲੈ ਕੇ ਡੇਰਾ ਬਿਆਸ ਨੇ ਜਾਰੀ ਕੀਤੇ ਨਿਰਦੇਸ਼
13 ਨਵੰਬਰ 2019 ਨੂੰ ਹੋਇਆ ਸੀ ਵਿਆਹ
ਮਿਲੀ ਜਾਣਕਾਰੀ ਮੁਤਾਬਕ ਸਿਮਰਜੀਤ ਕੌਰ ਦਾ ਵਿਆਹ ਪਟਿਆਲਾ ਦੇ ਰਹਿਣ ਵਾਲੇ ਪਰਮਵੀਰ ਸਿੰਘ ਸੰਧੂ ਨਾਲ 13 ਨਵੰਬਰ 2019 ਨੂੰ ਹੋਇਆ ਸੀ। ਵਿਆਬਹ ਮੌਕੇ ਪਰਿਵਾਰ ਵੱਲੋਂ 27 ਲੱਖ ਰੁਪਏ ਦਾ ਖ਼ਰਚਾ ਕੀਤਾ ਗਿਆ ਸੀ। ਪੀੜਤਾ ਦਾ ਇਹ ਵੀ ਦੋਸ਼ ਹੈ ਕਿ ਵਿਚੌਲੇ ਦੀ ਧੀ ਜਸਪ੍ਰੀਤ ਕੌਰ ਦੇ ਪਰਮਵੀਰ ਸਿੰਘ ਨਾਲ ਸੰਬੰਧ ਸਨ, ਜਿਸ ਨੂੰ ਉਨ੍ਹਾਂ ਨੇ ਲੁਕਾਇਆ ਅਤੇ ਉਸ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ।
ਇਹ ਵੀ ਪੜ੍ਹੋ : ਬਰਡ ਫਲੂ ਨੂੰ ਲੈ ਕੇ ਡੇਰਾ ਬਿਆਸ ਨੇ ਜਾਰੀ ਕੀਤੇ ਨਿਰਦੇਸ਼
ਇਹ ਹੀ ਨਹੀਂ ਜਦੋਂ ਪਤੀ ਦੇ ਜਸਪ੍ਰੀਤ ਨਾਲ ਸਬੰਧਾਂ ਬਾਰੇ ਪਤਾ ਲੱਗਾ ਤਾਂ ਸਿਮਰਜੀਤ ਦੇ ਪਰਿਵਾਰ ਵੱਲੋਂ ਲੜਕੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਲੜਕੇ ਦੇ ਪਰਿਵਾਰ ਵਾਲੇ ਦਾਜ ਦੀ ਮੰਗ ਕਰਨ ਲੱਗ ਗਏ। ਇਸ ਦੇ ਬਾਅਦ ਸਿਮਰਜੀਤ ਨੇ ਜਲੰਧਰ ਆ ਕੇ ਮਹਿਲਾ ਥਾਣੇ ’ਚ ਸ਼ਿਕਾਇਤ ਦਿੱਤੀ। ਜਲੰਧਰ ਪੁਲਸ ਨੇ ਜਾਂਚ ਦੇ ਬਾਅਦ ਪਰਮਵੀਰ ਸਿੰਘ ਅਤੇ ਉਸ ਦੀ ਮਾਂ ਦੇਵੇਂਦਰ ਪਾਲ ਕੌਰ ਅਤੇ ਮਾਸੀ ਗੁਰਦੀਪ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਜਲੰਧਰ ਪੁਲਸ ਦੇ ਏ. ਸੀ. ਪੀ. ਵੁਮੈਨ ਕ੍ਰਾਈਮ ਧਰਮਪਾਲ ਨੇ ਦੱਸਿਆ ਕਿ ਕੁੜੀ ਦੇ ਬਿਆਨ ਦੇ ਆਧਾਰ ’ਤੇ ਤਿੰਨ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 406 ਅਤੇ 498 ਏ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਮੁਤਾਬਕ ਲੜਕੀ ਨੂੰ ਤਸੀਹੇ ਦੇਣ ਅਤੇ ਦਾਜ ਦੀ ਮੰਗ ਦੇ ਚਲਦਿਆਂ ਇਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਜਲੰਧਰ ਦੀ ਇਸ ਮਾਰਕਿਟ ’ਚ ਚੱਲ ਰਿਹੈ ਧੜੱਲੇ ਨਾਲ ਇਹ ਗੰਦਾ ਧੰਦਾ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ