ਜਿਮਖਾਨਾ ਕਲੱਬ ਚੋਣਾਂ ’ਚ ਉਪਰਲੀ ਪੋਸਟ ’ਤੇ ਇਕ ਵੀ ਉਮੀਦਵਾਰ ਨਵਾਂ ਨਹੀਂ, ਸਾਰੇ ਪੁਰਾਣੇ ਚਿਹਰੇ ਹੀ ਮੈਦਾਨ ’ਚ ਉਤਰੇ

Sunday, Feb 11, 2024 - 12:59 PM (IST)

ਜਿਮਖਾਨਾ ਕਲੱਬ ਚੋਣਾਂ ’ਚ ਉਪਰਲੀ ਪੋਸਟ ’ਤੇ ਇਕ ਵੀ ਉਮੀਦਵਾਰ ਨਵਾਂ ਨਹੀਂ, ਸਾਰੇ ਪੁਰਾਣੇ ਚਿਹਰੇ ਹੀ ਮੈਦਾਨ ’ਚ ਉਤਰੇ

ਜਲੰਧਰ (ਖੁਰਾਣਾ)–ਜਿਮਖਾਨਾ ਕਲੱਬ ਚੋਣਾਂ ਨੂੰ ਕਈ ਦਹਾਕੇ ਹੋ ਚੁੱਕੇ ਹਨ। ਸਾਲਾਂ ਪਹਿਲਾਂ ਦੀ ਗੱਲ ਕਰੀਏ ਤਾਂ ਜਿਮਖਾਨਾ ਕਲੱਬ ਦੇ ਸੈਕਟਰੀ ਦੇ ਰੂਪ ਵਿਚ ਲਾਲਾ ਯਸ਼ਪਾਲ ਮਿੱਤਲ ਅਤੇ ਉਸ ਤੋਂ ਬਾਅਦ ਸਤੀਸ਼ ਠਾਕੁਰ ਗੋਰਾ ਨੇ ਸਭ ਤੋਂ ਵੱਧ ਵਾਰ ਜਿੱਤ ਪ੍ਰਾਪਤ ਕੀਤੀ। ਉਸ ਤੋਂ ਬਾਅਦ ਸੰਦੀਪ ਬਹਿਲ ਕੁੱਕੀ ਦਾ ਨੰਬਰ ਆਇਆ, ਜੋ ਕਈ ਵਾਰ ਸੈਕਟਰੀ ਅਤੇ ਹੋਰਨਾਂ ਅਹੁਦਿਆਂ ’ਤੇ ਰਹੇ। ਇਸ ਵਾਰ 10 ਮਾਰਚ ਨੂੰ ਹੋਣ ਜਾ ਰਹੀਆਂ ਚੋਣਾਂ ਦੀ ਗੱਲ ਕਰੀਏ ਤਾਂ ਉਪਰਲੀ ਪੋਸਟ ’ਤੇ ਇਸ ਵਾਰ ਕੋਈ ਉਮੀਦਵਾਰ ਫ੍ਰੈੱਸ਼ ਚਿਹਰਾ ਨਹੀਂ ਹੈ ਅਤੇ ਉਪਰਲੇ 4 ਅਹੁਦਿਆਂ ’ਤੇ ਜਿਹੜੇ ਵੀ ਉਮੀਦਵਾਰ ਖੜ੍ਹੇ ਹਨ, ਉਹ ਸਾਰੇ ਜਿਮਖਾਨਾ ਕਲੱਬ ਦੀਆਂ ਚੋਣਾਂ ਲੜ ਚੁੱਕੇ ਹਨ।

ਇਸ ਸਥਿਤੀ ਤੋਂ ਇਕ ਗੱਲ ਤਾਂ ਸਪੱਸ਼ਟ ਹੈ ਕਿ ਕਲੱਬ ਦੇ ਵਧੇਰੇ ਮੈਂਬਰ ਚੋਣ ਪ੍ਰਕਿਰਿਆ ਤੋਂ ਦੂਰ ਰਹਿੰਦੇ ਹਨ ਅਤੇ ਸਿਰਫ਼ 3-4 ਦਰਜਨ ਕਲੱਬ ਮੈਂਬਰ ਹੀ ਅਜਿਹੇ ਹਨ, ਜਿਹੜੇ ਘੁੰਮ-ਫਿਰ ਕੇ ਚੋਣਾਵੀ ਪ੍ਰਕਿਰਿਆ ਵਿਚ ਹੱਥ ਅਜਮਾਉਣ ਦੀ ਇੱਛਾ ਰੱਖਦੇ ਹਨ। ਜਿਮਖਾਨਾ ਕਲੱਬ ਦੇ ਕਈ ਸੀਨੀਅਰ ਮੈਂਬਰ ਅਜਿਹੇ ਹਨ, ਜਿਹੜੇ ਹੁਣ ਚੋਣਾਵੀ ਪ੍ਰਕਿਰਿਆ ਤੋਂ ਕਾਫ਼ੀ ਦੂਰ ਚਲੇ ਗਏ ਹਨ ਅਤੇ ਦੋਬਾਰਾ ਇਸ ਚੱਕਰ ਵਿਚ ਨਹੀਂ ਪੈਣਾ ਚਾਹੁੰਦੇ। ਚੋਣਾਵੀ ਪ੍ਰਕਿਰਿਆ ਵਿਚ ਕਲੱਬ ਮੈਂਬਰਾਂ ਦੀ ਦਿਲਚਸਪੀ ਨਾ ਹੋਣ ਦੇ ਬਾਵਜੂਦ ਜਿਮਖਾਨਾ ਕਲੱਬ ਦੀਆਂ ਚੋਣਾਂ ਵੱਕਾਰ ਦਾ ਸਵਾਲ ਬਣਾ ਕੇ ਲੜੀਆਂ ਜਾਂਦੀਆਂ ਹਨ ਅਤੇ ਇਸ ਵਾਰ ਵੀ ਕਲੱਬ ਚੋਣਾਂ ਨੂੰ ਲੈ ਕੇ ਮਾਹੌਲ ਕਾਫ਼ੀ ਗਰਮਾ ਚੁੱਕਾ ਹੈ। ਆਉਣ ਵਾਲੇ ਦਿਨਾਂ ਵਿਚ ਪੂਰਾ ਸ਼ਹਿਰ ਇਨ੍ਹਾਂ ਚੋਣਾਂ ਦੀ ਗਰਮੀ ਦੀ ਲਪੇਟ ਵਿਚ ਆਉਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ:ਮੁੜ ਚਰਚਾ 'ਚ ਸੰਦੀਪ ਨੰਗਲ ਅੰਬੀਆਂ ਕਤਲ ਕਾਂਡ, ਬਠਿੰਡਾ ਜੇਲ੍ਹ ’ਚੋਂ ਜਲੰਧਰ ਲਿਆਂਦੇ ਗਏ 2 ਸ਼ਾਰਪ ਸ਼ੂਟਰ

ਅਚੀਵਰਸ ਨੇ ਬਣਾ ਲਿਆ ਗਰੁੱਪ, ਜਦੋਂ ਕਿ ਪ੍ਰੋਗਰੈਸਿਵ ’ਚ ਮੰਥਨ ਜਾਰੀ
ਜਿਮਖਾਨਾ ਕਲੱਬ ਚੋਣਾਂ ਨੂੰ ਲੈ ਕੇ ਤਾਜ਼ਾ ਅਪਡੇਟ ਇਹ ਹੈ ਕਿ ਅਚੀਵਰਸ ਗਰੁੱਪ ਨੇ ਉਪਰਲੇ ਅਹੁਦਿਆਂ ’ਤੇ ਚਾਰੋਂ ਉਮੀਦਵਾਰ ਫਾਈਨਲ ਕਰ ਲਏ ਹਨ। ਦੇਰ ਸ਼ਾਮ ਦੀ ਸੂਚਨਾ ਹੈ ਕਿ ਸੈਕਟਰੀ ਦੇ ਅਹੁਦੇ ’ਤੇ ਫਿਰ ਤਰੁਣ ਸਿੱਕਾ ਖੜ੍ਹੇ ਹੋ ਰਹੇ ਹਨ, ਜਦਕਿ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ’ਤੇ ਅਮਿਤ ਕੁਕਰੇਜਾ ਉਨ੍ਹਾਂ ਨਾਲ ਲੜਨ ਨੂੰ ਰਾਜ਼ੀ ਹੋ ਗਏ ਹਨ। ਜੁਆਇੰਟ ਸੈਕਟਰੀ ਦੇ ਅਹੁਦੇ ’ਤੇ ਸਪੋਰਟਸ ਕਾਰੋਬਾਰੀ ਸੁਮਿਤ ਸ਼ਰਮਾ ਲੜਨਗੇ, ਜਦਕਿ ਕੈਸ਼ੀਅਰ ਦੇ ਅਹੁਦੇ ’ਤੇ ਸੌਰਭ ਖੁੱਲਰ ਨੂੰ ਖੜ੍ਹਾ ਕੀਤਾ ਜਾ ਰਿਹਾ ਹੈ। ਇਸ ਗਰੁੱਪ ਦੇ ਫਾਈਨਲ ਹੋਣ ਨਾਲ ਕਿੰਗ ਮੇਕਰਜ਼ ਤੋਂ ਇਲਾਵਾ ਗਰੁੱਪ ਸਮਰਥਕਾਂ ਨੇ ਰਾਹਤ ਦੀ ਸਾਹ ਲਈ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਇਸ ਗਰੁੱਪ ਵਿਚ ਕਾਫ਼ੀ ਚੁੱਕ-ਥੱਲ ਚੱਲ ਰਹੀ ਸੀ। ਪ੍ਰੋਗਰੈਸਿਵ ਗਰੁੱਪ ਦੀ ਗੱਲ ਕਰੀਏ ਤਾਂ ਉਸ ਗਰੁੱਪ ਵਿਚ ਵੀ ਸੈਕਟਰੀ ਦੇ ਅਹੁਦੇ ਲਈ ਸੰਦੀਪ ਬਹਿਲ ਕੁੱਕੀ, ਜੁਆਇੰਟ ਸੈਕਟਰੀ ਦੇ ਅਹੁਦੇ ਲਈ ਅਨੂ ਮਾਟਾ ਅਤੇ ਕੈਸ਼ੀਅਰ ਦੇ ਅਹੁਦੇ ਲਈ ਮੇਜਰ ਕੋਛੜ ਦੇ ਨਾਂ ਲਗਭਗ ਫਾਈਨਲ ਹਨ, ਜਦੋਂ ਕਿ ਵਾਈਸ ਪ੍ਰੈਜ਼ੀਡੈਂਟ ਅਹੁਦੇ ਦੇ ਉਮੀਦਵਾਰ ’ਤੇ ਮੰਥਨ ਜਾਰੀ ਹੈ। ਉਸ ਅਹੁਦੇ ’ਤੇ ਧੀਰਜ ਸੇਠ ਵੀ ਚੋਣ ਲੜ ਸਕਦੇ ਹਨ।

ਐਗਜ਼ੀਕਿਊਟਿਵ ਟੀਮ ਵਿਚ ਆਉਣਾ ਚਾਹ ਰਹੇ ਹਨ ਸੁਮਿਤ ਰੱਲ੍ਹਣ, ਜਗਜੀਤ ਕੰਬੋਜ, ਬਾਲੀ ਅਤੇ ਮੋਨੂੰ ਪੁਰੀ
ਜਿਮਖਾਨਾ ਕਲੱਬ ਚੋਣਾਂ ਵਿਚ 10 ਐਗਜ਼ੀਕਿਊਟਿਵ ਮੈਂਬਰ ਚੁਣੇ ਜਾਂਦੇ ਹਨ। ਖਾਸ ਗੱਲ ਇਹ ਹੈ ਕਿ ਐਗਜ਼ੀਕਿਊਟਿਵ ਟੀਮ ਵਿਚ ਸ਼ਾਮਲ ਮੌਜੂਦਾ ਸਾਰੇ ਮੈਂਬਰ ਪ੍ਰੋ. ਵਿਪਨ ਝਾਂਜੀ, ਸ਼ਾਲੀਨ ਜੋਸ਼ੀ, ਰਾਜੂ ਸਿੱਧੂ, ਸੀ. ਏ. ਰਾਜੀਵ ਬਾਂਸਲ, ਐਡਵੋਕੇਟ ਗੁਨਦੀਪ ਸੋਢੀ, ਮਹਿੰਦਰ ਸਿੰਘ, ਹਰਪ੍ਰੀਤ ਸਿੰਘ ਗੋਲਡੀ, ਨਿਖਿਲ ਗੁਪਤਾ, ਅਤੁਲ ਤਲਵਾੜ, ਨਿਤਿਨ ਬਹਿਲ ਆਦਿ ਦੁਬਾਰਾ ਚੋਣ ਮੈਦਾਨ ਵਿਚ ਉਤਰਨ ਜਾ ਰਹੇ ਹਨ। ਇਸ ਸਥਿਤੀ ਵਿਚ 4 ਹੋਰ ਉਮੀਦਵਾਰ ਅਜਿਹੇ ਹਨ, ਜੋ ਐਗਜ਼ੀਕਿਊਟਿਵ ਟੀਮ ਿਵਚ ਸ਼ਾਮਲ ਹੋਣ ਲਈ ਚੋਣਾਵੀ ਰੇਸ ਵਿਚ ਉਤਰ ਚੁੱਕੇ ਹਨ। ਇਨ੍ਹਾਂ ਚਾਰਾਂ ਵਿਚ ਸੁਮਿਤ ਰੱਲ੍ਹਣ ਹੀ ਇਕਲੌਤੇ ਅਜਿਹੇ ਉਮੀਦਵਾਰ ਹਨ, ਜੋ ਬਿਲਕੁਲ ਫ੍ਰੈੱਸ਼ ਚਿਹਰਾ ਹਨ। ਇਨ੍ਹਾਂ ਦੇ ਪਿਤਾ ਐੱਸ. ਕੇ. ਰੱਲ੍ਹਣ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਵਿਚ ਐਡੀਸ਼ਨਲ ਕਮਿਸ਼ਨਰ ਰਹਿ ਚੁੱਕੇ ਹਨ। ਸੁਮਿਤ ਖੁਦ ਕੰਪਿਊਟਰ ਸਾਇੰਸ ਵਿਚ ਬੀ. ਟੈੱਕ ਹਨ ਅਤੇ ਕਲੱਬ ਦੀਆਂ ਸਪੋਰਟਸ ਐਕਟੀਵਿਟੀਜ਼ ਵਿਚ ਕਾਫੀ ਨਾਂ ਰੱਖਦੇ ਹਨ। ਉਨ੍ਹਾਂ ਨੂੰ ਬੈਡਮਿੰਟਨ ਗਰੁੱਪ ਦਾ ਿਵਸ਼ੇਸ਼ ਸਮਰਥਨ ਹਾਸਲ ਹੈ।

ਇਹ ਵੀ ਪੜ੍ਹੋ: ਨਿਊਜ਼ੀਲੈਂਡ ਤੋਂ ਆਈ ਮੰਦਭਾਗੀ ਖ਼ਬਰ, ਕੰਮ ਦੌਰਾਨ ਵਾਪਰੇ ਦਰਦਨਾਕ ਹਾਦਸੇ 'ਚ ਹੁਸ਼ਿਆਰਪੁਰ ਦੇ ਨੌਜਵਾਨ ਦੀ ਮੌਤ

ਦੂਜੇ ਉਮੀਦਵਾਰ ਜਗਜੀਤ ਕੰਬੋਜ ਹਨ, ਜਿਨ੍ਹਾਂ ਨੇ ਇਕ ਵਾਰ ਐਗਜ਼ੀਕਿਊਟਿਵ ਅਹੁਦੇ ’ਤੇ ਸ਼ਾਨਦਾਰ ਜਿੱਤ ਦਰਜ ਕੀਤੀ ਸੀ ਪਰ ਦੂਜੀ ਵਾਰ ਆਪਣੇ ਗਰੁੱਪ ਲਈ ਕੰਮ ਕਰਨ ਸਮੇਂ ਉਹ ਖੁਦ ਆਪਣੇ ਇਕੱਲੇ ਲਈ ਵੋਟ ਨਹੀਂ ਮੰਗ ਸਕੇ ਅਤੇ ਜਿੱਤ ਤੋਂ ਵਾਂਝੇ ਰਹਿ ਗਏ। ਤੀਜੇ ਉਮੀਦਵਾਰ ਮੋਨੂੰ ਪੁਰੀ ਹਨ, ਜਿਹੜੇ ਇੰਸ਼ੋਰੈਂਸ ਅਤੇ ਆੜ੍ਹਤ ਸੈਕਟਰ ਤੋਂ ਹਨ ਅਤੇ ਸਿਆਸੀ ਖੇਤਰ ਵਿਚ ਵੀ ਪੈਰ ਰੱਖਦੇ ਹਨ। ਪਿਛਲੀਆਂ ਚੋਣਾਂ ਵਿਚ ਉਹ ਸਿਰਫ ਕੁਝ ਵੋਟਾਂ ਤੋਂ ਰਹਿ ਗਏ ਸਨ। ਚੌਥੇ ਉਮੀਦਵਾਰ ਦੇ ਰੂਪ ਵਿਵਚ ਐੱਮ. ਬੀ. ਬਾਲੀ ਫਿਰ ਹੱਥ ਅਜਮਾ ਰਹੇ ਹਨ, ਜੋ ਪਹਿਲਾਂ ਵੀ 3 ਵਾਰ ਐਗਜ਼ੀਕਿਊਟਿਵ ਮੈਂਬਰ ਰਹਿ ਚੁੱਕੇ ਹਨ। ਪਿਛਲੀ ਵਾਰ ਵਿਦੇਸ਼ ਵਿਚ ਹੋਣ ਕਾਰਨ ਉਹ ਚੋਣ ਨਹੀਂ ਲੜ ਸਕੇ ਸਨ। ਇਨ੍ਹਾਂ ਚਾਰਾਂ ਉਮੀਦਵਾਰਾਂ ਦੀ ਹਾਜ਼ਰੀ ਨਾਲ ਜਿਮਖਾਨਾ ਕਲੱਬ ਦੀ ਐਗਜ਼ੀਕਿਊਟਿਵ ਚੋਣ ਵੀ ਦਿਲਚਸਪ ਅਤੇ ਪੇਚੀਦਾ ਹੁੰਦੀ ਜਾ ਰਹੀ ਹੈ।

ਗਰੁੱਪ ਦੀ ਮੀਟਿੰਗ ਵਿਚ ਹੋਵੇਗਾ ਆਖਰੀ ਫੈਸਲਾ : ਕੋਕੀ ਸ਼ਰਮਾ
ਇਸੇ ਵਿਚਕਾਰ ਗਰੁੱਪ ਵੱਲੋਂ ਚੇਅਰਮੈਨ ਕੋਕੀ ਸ਼ਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਲਦ ਚੋਣਾਂ ਦੇ ਸਿਲਸਿਲੇ ਵਿਚ ਪ੍ਰੋਗਰੈਸਿਵ ਗਰੁੱਪ ਦੀ ਮੀਟਿੰਗ ਹੋਣ ਜਾ ਰਹੀ ਹੈ, ਜਿਸ ਦੌਰਾਨ ਉਮੀਦਵਾਰਾਂ ਬਾਰੇ ਆਖਰੀ ਫ਼ੈਸਲਾ ਲਿਆ ਜਾਵੇਗਾ ਅਤੇ ਗਰੁੱਪ ਦਾ ਫ਼ੈਸਲਾ ਸਭ ’ਤੇ ਲਾਗੂ ਹੋਵੇਗਾ। ਉਨ੍ਹਾਂ ਕਿਹਾ ਕਿ ਗਰੁੱਪ ਪੂਰੇ ਅਨੁਸ਼ਾਸਨ ਅਤੇ ਸੰਗਠਿਤ ਢੰਗ ਨਾਲ ਚੋਣ ਮੈਦਾਨ ਵਿਚ ਉਤਰਨ ਜਾ ਰਿਹਾ ਹੈ। ਇਸੇ ਵਿਚਕਾਰ ਪਤਾ ਲੱਗਾ ਹੈ ਕਿ ਕੁਝ ਐਗਜ਼ੀਕਿਊਟਿਵ ਉਮੀਦਵਾਰਾਂ ਦੇ ਇਧਰ-ਉਧਰ ਹੋਣ ਨਾਲ ਚੋਣਾਵੀ ਹਲਚਲ ਤੇਜ਼ ਹੋ ਗਈ ਹੈ ਅਤੇ ਰੁੱਸਣ-ਮਨਾਉਣ ਦਾ ਦੌਰ ਸ਼ੁਰੂ ਹੋ ਗਿਆ ਹੈ।

ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ, ਮਸ਼ਹੂਰ ਇੰਸਟੀਚਿਊਟ ਦੇ ਪ੍ਰੋਫ਼ੈਸਰ 'ਤੇ MBA ਦੀਆਂ ਵਿਦਿਆਰਥਣਾਂ ਨੇ ਲਾਏ ਯੌਨ ਸ਼ੋਸ਼ਣ ਦੇ ਦੋਸ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News