ਗੋਲੀ ਕਾਂਡ ’ਚ ਨਾਮਜ਼ਦ ਮੁਲਜ਼ਮ ਕੋਲਕਾਤਾ ਏਅਰਪੋਰਟ ਤੋਂ ਗ੍ਰਿਫਤਾਰ

08/29/2019 4:18:58 AM

ਗਡ਼੍ਹਦੀਵਾਲਾ, (ਜਤਿੰਦਰ)- ਸਥਾਨਕ ਪੁਲਸ ਨੇ 20 ਅਗਸਤ 2017 ਨੂੰ ਚੋਹਕਾ ਰੋਡ ਗਡ਼੍ਹਦੀਵਾਲਾ ਵਿਖੇ ਵਾਪਰੇ ਗੋਲੀ ਕਾਂਡ ਵਿਚ ਨਾਮਜ਼ਦ ਮੁਲਜ਼ਮ, ਜਿਸ ਨੂੰ ਅਦਾਲਤ ਵੱਲੋਂ ਭਗੌਡ਼ਾ ਕਰਾਰ ਦਿੱਤਾ ਗਿਆ ਸੀ, ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਪੁਲਸ ਅਧਿਕਾਰੀ ਪੰਡਿਤ ਅਨਿਲ ਕੁਮਾਰ ਸ਼ਰਮਾ ਤੇ ਗੁਰਕ੍ਰਿਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਚਰਨਜੀਤ ਸਿੰਘ ਉਰਫ ਚੰਨਪ੍ਰੀਤ ਸਿੰਘ ਉਰਫ ਕਾਕਾ ਪੁੱਤਰ ਹਰਮੇਸ਼ ਲਾਲ ਵਾਸੀ ਖੁਰਦਾਂ ਨੂੰ ਕੋਲਕਾਤਾ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਕਤ ਮੁਲਜ਼ਮ ਗੋਲੀ ਕਾਂਡ ਤੋਂ ਬਾਅਦ ਵਿਦੇਸ਼ ਭੱਜ ਗਿਆ ਸੀ।


Bharat Thapa

Content Editor

Related News