ਸ਼ਹਿਰ ’ਚ ਬਿਨਾਂ ਨੰਬਰ ਪਲੇਟ ਲਾਏ ਧਡ਼ੱਲੇ ਨਾਲ ਘੁੰਮ ਰਹੇ ਨੇ ਵਾਹਨ

11/13/2018 3:33:24 AM

ਰੂਪਨਗਰ,   (ਵਿਜੇ)-  ਰੂਪਨਗਰ ਸ਼ਹਿਰ ’ਚ ਕਈ ਵਾਹਨ ਬਿਨਾਂ ਨੰਬਰ ਪਲੇਟ ਲਗਾਏ ਧਡ਼ੱਲੇ ਨਾਲ ਘੁੰਮ ਰਹੇ ਹਨ ਜਿਨ੍ਹਾਂ  ਨੂੰ ਚੈੱਕ ਕਰਨ ਵਾਲਾ ਕੋਈ ਨਹੀ। ਰੂਪਨਗਰ ਸ਼ਹਿਰ ’ਚ ਕਈ ਵਾਹਨ ਬਿਨਾਂ ਨੰਬਰ ਪਲੇਟ ਦੇ ਘੁੰਮਦੇ ਦੇਖੇ ਗਏ ਜਿਨ੍ਹਾਂ  ਨੂੰ ਟ੍ਰੈਫਿਕ ਸਟਾਫ ਜਾਂ ਪੁਲਸ ਚੈੱਕ ਨਹੀ ਕਰ ਰਹੀ ਅਤੇ ਉਹ ਧਡ਼ੱਲੇ ਨਾਲ ਘੁੰਮ ਰਹੇ ਹਨ। ਜਿਸ ਕਾਰਨ ਆਮ ਲੋਕ ਹੈਰਾਨ ਹਨ। 
ਜਦੋ ਕਿ ਛੋਟੇ-ਛੋਟੇ ਕਾਰਨਾਂ ਦੇ ਕਾਰਨ ਲੋਕਾਂ ਦਾ ਚਲਾਣ ਹੁੰਦਾ ਹੈ ਪਰ ਇਨਾਂ ਨੰਬਰ ਪਲੇਟਾਂ ਨੂੰ ਕੋਈ ਕਿਉਂ ਨਹੀ ਦੇਖਦਾ ਅਤੇ ਕਿਉਂ ਇਸਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਬਿਨਾਂ ਨੰਬਰ ਪਲੇਟਾਂ ਦੇ ਵਾਹਨਾਂ ਕਾਰਨ ਅਪਰਾਧਾਂ ’ਚ ਵਾਧਾ ਹੁੰਦਾ ਹੈ। ਕਿਉਂਕਿ ਇਨ੍ਹਾਂ ਵਾਹਨਾਂ ਦੀ ਬਾਅਦ ’ਚ ਸ਼ਨਾਖਤ ਹੋਣੀ ਮੁਸ਼ਕਲ ਹੋ ਜਾਂਦੀ ਹੈ। ਵਿਸੇਸ਼ ਕਰਕੇ ਦੁਰਘਟਨਾਵਾਂ ਦੇ ਮਾਮਲੇ ’ਚ ਕਾਫੀ ਪ੍ਰੇਸ਼ਾਨੀ ਹੁੰਦੀ ਹੈ, ਕਿਉਂਕਿ ਇਨ੍ਹਾਂ  ਦੀ ਨੰਬਰ ਪਲੇਟ ਹੀ ਨਹੀ ਹੁੰਦੀ। 
ਕੁਝ ਮਾਮਲਿਆਂ ’ਚ ਇਹ ਵੀ ਦੇਖਿਆ ਗਿਆ ਹੈ ਕਿ ਲੋਕ ਨਵੇਂ ਵਾਹਨ ਖ੍ਰੀਦ ਲੈਂਦੇ ਹਨ ਪਰ ਉਨਾਂ ਦੀ ਨੰਬਰ ਪਲੇਟ ਕਈ ਕਈ ਸਾਲ ਨਹੀ ਲਗਾਈ ਜਾਂਦੀ ਅਤੇ ਕਹਿੰਦੇ ਹਨ ਕਿ ਉਹ ਨਵੀਂ ਸੀਰੀਜ਼ ਹੋਣ ’ਤੇ ਵੀ.ਆਈ.ਪੀ. ਨੰਬਰ ਲਗਵਾਉਣਾ ਚਾਹੁੰਦੇ ਹਨ। ਇਸ ਕਾਰਨ ਸਰਕਾਰ ਦੇ ਕਰ ਨੂੰ ਵੀ ਕਾਫੀ ਨੁਕਸਾਨ ਹੁੰਦਾ ਹੈ ਕਿਉਂਕਿ ਉਨ੍ਹਾਂ ਨੂੰ ਅਸਾਨੀ ਨਾਲ ਚੈੱਕ ਨਹੀ ਕੀਤਾ ਸਕਦਾ। ਲੋਕਾਂ ਦੀ ਮੰਗ ਹੈ ਕਿ ਬਿਨਾਂ ਨੰਬਰ ਪਲੇਟ ਵਾਲੇ ਵਾਹਨਾਂ ਦੇ ਤੁਰੰਤ ਚਲਾਣ ਕੱਟੇ ਜਾਣ ਤਾਂ ਕਿ ਇਹ ਗੈਰ ਕਾਨੂੰਨੀ ਕੰਮ ਬੰਦ ਹੋ ਸਕੇ।


Related News