ਜਲੰਧਰ ਕੈਂਟ ’ਚ ਐੱਮ. ਈ. ਐੱਸ. ਦਫ਼ਤਰ ਦੇ ਬਾਹਰ ਲੱਗੇ ਠੇਕੇਦਾਰਾਂ ਦੇ ਨੋ ਐਂਟਰੀ ਦੇ ਬੋਰਡ

Sunday, Sep 04, 2022 - 03:11 PM (IST)

ਜਲੰਧਰ ਕੈਂਟ ’ਚ ਐੱਮ. ਈ. ਐੱਸ. ਦਫ਼ਤਰ ਦੇ ਬਾਹਰ ਲੱਗੇ ਠੇਕੇਦਾਰਾਂ ਦੇ ਨੋ ਐਂਟਰੀ ਦੇ ਬੋਰਡ

ਜਲੰਧਰ/ਛਾਉਣੀ (ਦੁੱਗਲ)- ਜਲੰਧਰ ਛਾਉਣੀ ਦੇ ਸੀ. ਡਬਲਿਊ. ਈ. ਅਤੇ ਐੱਮ. ਈ. ਐੱਸ. ਵਿਭਾਗ ਦੇ ਅਧਿਕਾਰੀਆਂ ਨੇ 2 ਹਫ਼ਤਿਆਂ ਲਈ ਦਫ਼ਤਰ ਦੇ ਅੰਦਰ ਨਾ ਆਉਣ ਲਈ ਠੇਕੇਦਾਰਾਂ ਤੇ ਸਪਲਾਇਰਾਂ ਦੇ ਨੋ ਐਂਟਰੀ ਦੇ ਬੋਰਡ ਲਾ ਦਿੱਤੇ ਗਏ, ਜਿਸ ਸਬੰਧੀ ਠੇਕੇਦਾਰ ’ਚ ਰੋਸ ਪਾਇਆ ਦਾ ਰਿਹਾ ਹੈ ਤੇ ਉਨ੍ਹਾਂ ਨੇ ਆਪਣਾ ਕੰਮ ਬੰਦ ਰੱਖ ਕੇ ਹੜਤਾਲ ਵੀ ਕਰ ਦਿੱਤੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਟੈਂਡਰਾਂ ’ਚ ਕਰੋੜਾਂ ਰੁਪਏ ਦੇ ਘਪਲੇ ਦੀ ਸ਼ਿਕਾਇਤ ਦੇ ਆਧਾਰ ’ਤੇ ਸੀ. ਬੀ. ਆਈ. ਨੇ ਅੰਬਾਲਾ ਛਾਉਣੀ ਸਥਿਤ ਕਮਾਂਡਰ ਵਰਕਸ ਇੰਜੀਨੀਅਰ ਦਫ਼ਤਰ ਸਮੇਤ ਐੱਮ. ਈ. ਐੱਸ. ਅਧਿਕਾਰੀਆਂ ਦੇ ਘਰਾਂ ’ਤੇ ਛਾਪੇਮਾਰੀ ਕੀਤੀ ਅਤੇ ਰੇਡ ਦੌਰਾਨ ਠੇਕੇਦਾਰ ਸਮੇਤ ਅਧਿਕਾਰੀਆਂ ਨੂੰ ਹਿਰਾਸਤ ’ਚ ਲਿਆ ਗਿਆ। ਮੰਨਿਆ ਜਾ ਰਿਹਾ ਹੈ ਕਿ ਠੇਕੇਦਾਰਾਂ ਤੇ ਸਪਲਾਇਰਾਂ ਦੇ ਨੋ ਐਂਟਰੀ ਬੋਰਡਾਂ ਨੂੰ ਦੇਖ ਕੇ ਲੱਗਦਾ ਹੈ ਕਿ ਅੰਬਾਲਾ ਕੈਂਟ ’ਚ ਜੋ ਐੱਮ. ਈ. ਐੱਸ. ਵਿਭਾਗ ’ਚ ਸੀ. ਬੀ. ਆਈ. ਦੀ ਰੇਡ ਹੋਈ ਹੈ, ਉਸ ਦਾ ਅਸਰ ਜਲੰਧਰ ਕੈਂਟ ਸੀ. ਡਬਲਿਊ. ਈ. ਤੇ ਐੱਮ. ਈ. ਐੱਸ ਦਫ਼ਤਰ ’ਚ ਪਿਆ ਹੈ।

ਇਹ ਵੀ ਪੜ੍ਹੋ: ਜਲੰਧਰ: 6 ਬੱਚਿਆਂ ਦੀ ਮਾਂ ਦਾ ਕਾਰਾ ਜਾਣ ਹੋਵੋਗੇ ਹੈਰਾਨ, ਟਰੈਪ ਲਾ ਕੇ STF ਨੇ ਕੀਤਾ ਗ੍ਰਿਫ਼ਤਾਰ

ਇਸ ਕਾਰਨ ਅਧਿਕਾਰੀਆਂ ਨੇ 2 ਹਫਤਿਆਂ ਲਈ ਦਫ਼ਤਰਾਂ ਦੇ ਬਾਹਰ ਠੇਕੇਦਾਰ ਤੇ ਸਪਲਾਇਰ ਲਈ ਨੋ ਐਂਟਰੀ ਦੇ ਬੋਰਡ ਲਾ ਦਿੱਤੇ, ਜਦਕਿ ਦਫ਼ਤਰ ਦੇ ਅੰਦਰ ਪਹਿਲਾਂ ਵਾਂਗ ਕੰਮਕਾਜ ਕੀਤਾ ਜਾ ਰਿਹਾ ਸੀ। ਇਕ ਠੇਕੇਦਾਰ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਜਲੰਧਰ ਕੈਂਟ ਦੇ ਸੀ. ਡਬਲਿਊ. ਈ. ਦਫ਼ਤਰ ’ਚ ਤਾਇਨਾਤ ਕੁਝ ਅਧਿਕਾਰੀਆਂ ਵਲੋਂ ਕੀਤੇ ਗਏ ਘਪਲੇ ਸਬੰਧੀ ਠੇਕੇਦਾਰਾਂ ਵੱਲੋਂ ਹਾਈਕਮਾਂਡ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ ਸਨ ਤੇ ਉਪਰੋਕਤ ਅਧਿਕਾਰੀਆਂ ਦੀ ਜਾਂਚ ਲਈ ਬਾਹਰੋਂ ਇਕ ਟੀਮ ਗਠਿਤ ਕੀਤੀ ਗਈ ਸੀ, ਜਿਸ ਨੇ ਕਈ ਦਿਨਾਂ ਤੱਕ ਜਾਂਚ ਕੀਤੀ ਤੇ ਕੋਈ ਨਹੀਂ ਜਾਣਦਾ ਸੀ ਕਿ ਨਤੀਜਾ ਕੀ ਨਿਕਲਿਆ। ਇਸ ਸਬੰਧੀ ਕੋਈ ਵੀ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਹੈ। ਇਸ ਸਬੰਧੀ ਸੀ. ਡਬਲਿਊ. ਈ. ਦੇ ਅਧਿਕਾਰੀ ਨਾਲ ਫ਼ੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕੋਈ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ: ਨਵਾਂਸ਼ਹਿਰ: ਪਿਓ ਵਰਗੇ ਸਹੁਰੇ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਨੂੰਹ ਨਾਲ ਕੀਤਾ ਜਬਰ-ਜ਼ਿਨਾਹ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

shivani attri

Content Editor

Related News