ਪੰਜਾਬ ਬੋਰਡ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, Exams ਨੂੰ ਲੈ ਕੇ ਆਈ Update
Wednesday, Jan 01, 2025 - 09:51 AM (IST)
ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਚਾਲੂ ਵਿੱਦਿਅਕ ਸੈਸ਼ਨ ਦੀ ਪੰਜਾਬੀ ਵਾਧੂ ਵਿਸ਼ੇ ਦੀ ਚੌਥੀ ਤਿਮਾਹੀ ਦੀ ਪ੍ਰੀਖਿਆ 30 ਜਨਵਰੀ ਅਤੇ 31 ਜਨਵਰੀ 2025 ਨੂੰ ਲਈ ਜਾਵੇਗੀ। ਪ੍ਰੀਖਿਆ ਫਾਰਮ ਬੋਰਡ ਦੀ ਵੈੱਬਸਾਈਟ ’ਤੇ 1 ਜਨਵਰੀ 2025 ਤੋਂ ਉਪਲੱਬਧ ਹੋਣਗੇ। ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਆਨਲਾਈਨ ਪ੍ਰੀਖਿਆ ਫਾਰਮ ਹਰ ਪੱਖੋਂ ਮੁਕੰਮਲ ਕਰਨ ਉਪਰੰਤ 17 ਜਨਵਰੀ ਤੱਕ ਬੋਰਡ ਦੀ ਪ੍ਰੀਖਿਆ ਸ਼ਾਖਾ ਦਸਵੀਂ ਦੇ ਫਾਰਮ ਸੈਕਸ਼ਨ ਮੁੱਖ ਦਫ਼ਤਰ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਿਖੇ ਪ੍ਰਾਪਤ ਕੀਤੇ ਜਾਣਗੇ।
ਇਹ ਵੀ ਪੜ੍ਹੋ : ਨਵਾਂ ਸਾਲ ਚੜ੍ਹਦੇ ਹੀ ਪੰਜਾਬੀਆਂ ਨੂੰ ਪਵੇਗੀ ਮੁਸੀਬਤ! ਕੜਾਕੇ ਦੀ ਠੰਡ 'ਚ ਹੋਣਗੇ ਬਾਹਲੇ ਔਖੇ
ਰੋਲ ਨੰਬਰ ਬੋਰਡ ਦੀ ਵੈੱਬਸਾਈਟ ’ਤੇ 24 ਜਨਵਰੀ ਤੋਂ ਉਪਲੱਬਧ ਹੋਣਗੇ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਫਾਰਮ ਜਮ੍ਹਾਂ ਕਰਵਾਉਣ ਸਮੇਂ ਸਬੰਧਿਤ ਪ੍ਰੀਖਿਆਰਥੀ ਆਪਣੇ ਦਸਵੀਂ ਪਾਸ ਦਾ ਅਸਲ ਸਰਟੀਫਿਕੇਟ, ਫੋਟੋ ਪਛਾਣ ਪੱਤਰ ਅਤੇ ਉਨ੍ਹਾਂ ਦੀਆਂ ਤਸਦੀਕ ਸ਼ੁਦਾ ਫੋਟੋ ਕਾਪੀਆਂ ਨਾਲ ਲੈ ਕੇ ਆਉਣ।
ਇਹ ਵੀ ਪੜ੍ਹੋ : ਪੰਜਾਬ 'ਚ ਭਲਕੇ ਸਕੂਲ ਖੁੱਲ੍ਹਣਗੇ ਜਾਂ ਨਹੀਂ? ਛੁੱਟੀਆਂ ਵਧਾਉਣ ਬਾਰੇ ਜਾਣੋ ਕੀ ਹੈ Update
ਨਿਰਧਾਰਿਤ ਮਿਤੀ ਤੱਕ ਪ੍ਰੀਖਿਆ ਫਾਰਮ ਦੀ ਤਸਦੀਕਸ਼ੁਦਾ ਹਾਰਡ ਕਾਪੀ, ਦਸਵੀਂ ਪਾਸ ਦੇ ਸਰਟੀਫਿਕੇਟ ਦੀ ਤਸਦੀਕਸ਼ੁਦਾ ਕਾਪੀ ਅਤੇ ਆਧਾਰ ਕਾਰਡ, ਮੁੱਖ ਦਫ਼ਤਰ ਵਿਖੇ ਜਮ੍ਹਾਂ ਕਰਵਾਉਣੇ ਲਾਜ਼ਮੀ ਹਨ। ਅਜਿਹਾ ਨਾ ਕਰਨ ’ਤੇ ਸਬੰਧਿਤ ਪ੍ਰੀਖਿਆਰਥੀ ਦਾ ਰੋਲ ਨੰਬਰ ਜਾਰੀ ਨਹੀਂ ਕੀਤਾ ਜਾਵੇਗਾ, ਜਿਸ ਦੀ ਸਮੁੱਚੀ ਜ਼ਿੰਮੇਵਾਰੀ ਸਬੰਧਿਤ ਪ੍ਰੀਖਿਆਰਥੀ ਦੀ ਹੋਵੇਗੀ। ਪ੍ਰੀਖਿਆ ਸਬੰਧੀ ਹੋਰ ਜਾਣਕਾਰੀ ਲਈ ਬੋਰਡ ਦੀ ਵੈੱਬਸਾਈਟ ਵੇਖੀ ਜਾ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8