ਪੰਜਾਬ ਬੋਰਡ ਦੇ ਵਿਦਿਆਰਥੀਆਂ ਲਈ ਬੇਹੱਦ ਅਹਿਮ ਖ਼ਬਰ, ਜਲਦੀ ਕਰ ਲਓ
Thursday, Jan 09, 2025 - 09:57 AM (IST)
ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਓਪਨ ਸਕੂਲ ਪ੍ਰਣਾਲੀ ਅਧੀਨ ਮੈਟ੍ਰਿਕੂਲੇਸ਼ਨ ਤੇ ਸੀਨੀਅਰ ਸੈਕੰਡਰੀ ਕੋਰਸਾਂ ’ਚ ਵਿਦਿਆਰਥੀਆਂ ਦੀ ਪੂਰੇ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਬਲਾਕ-2 ਜੁਲਾਈ/ਅਗਸਤ 2025 ਲਈ ਦਾਖ਼ਲਾ ਸ਼ੁਰੂ ਹੈ। ਬਿਨਾਂ ਲੇਟ ਫ਼ੀਸ ਦਾਖ਼ਲਾ ਲੈਣ ਦੀ ਆਖ਼ਰੀ ਤਾਰੀਖ਼ 28 ਫਰਵਰੀ ਰੱਖੀ ਗਈ ਹੈ । 1 ਮਾਰਚ 2025 ਤੋਂ 30 ਅਪ੍ਰੈਲ ਤੱਕ 1500 ਰੁਪਏ ਪ੍ਰਤੀ ਪੂਰੀ ਵਿਦਿਆਰਥੀ ਲੇਟ ਫ਼ੀਸ ਨਾਲ ਵੀ ਦਾਖ਼ਲਾ ਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ ਕਾਮੇ 10 ਰੁਪਏ 'ਚ ਲੈ ਸਕਣਗੇ ਵੱਡੀਆਂ ਸਹੂਲਤਾਂ, ਪੜ੍ਹੋ ਪੂਰੀ ਖ਼ਬਰ
ਇਨ੍ਹਾਂ ਮਿਤੀਆਂ ਤੋਂ ਬਾਅਦ ਇਸ ਬਲਾਕ ਅਧੀਨ ਓਪਨ ਸਕੂਲ ਦਾਖ਼ਲਾ ਮਿਤੀਆਂ ’ਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ। ਦਾਖ਼ਲਾ ਲੈਣ ਦੇ ਚਾਹਵਾਨ ਵਿਦਿਆਰਥੀ ਆਪਣੀ ਸਹੂਲਤ ਅਨੁਸਾਰ ਐਕਰੀਡਿਟਿਡ ਸਕੂਲਾ (ਐਕਰੀਡਿਟਿਡ ਸਕੂਲਾਂ ਦੀ ਸੂਚੀ ਬੋਰਡ ਦੀ ਵੈੱਬਸਾਈਟ www.pseb.ac.in ਤੋਂ ਉਪਲੱਬਧ ਹੈ) ਰਾਹੀਂ ਬੋਰਡ ਦੇ ਖੇਤਰੀ ਦਫ਼ਤਰਾਂ ਦੀ ਸਹਾਇਤਾ ਨਾਲ ਜਾਂ ਵਿਦਿਆਰਥੀ ਸਿੱਧੇ ਤੌਰ 'ਤੇ ਬੋਰਡ ਦੀ ਵੈੱਬਸਾਈਟ ’ਤੇ ਆਨਲਾਟੀਨ ਪ੍ਰਕਿਰਿਆ ਰਾਹੀਂ ਦਾਖ਼ਲਾ ਫਾਰਮ ਭਰ ਸਕਦੇ ਹਨ।
ਫੀਸਾਂ ਜਮ੍ਹਾਂ ਕਰਵਾਉਣ ਦੀ ਵਿਧੀ ਸਿਰਫ਼ ਆਨਲਾਈਨ ਹੋਵੇਗੀ। ਪੰਜਾਬ ਓਪਨ ਸਕੂਲ ਦੇ ਮੈਟ੍ਰਿਕੂਲੇਸ਼ਨ ਤੇ ਸੀਨੀਅਰ ਸੈਕੰਡਰੀ ਕੋਰਸਾਂ ਲਈ ਵਿਦਿਆਰਥੀ ਨੂੰ ਬੋਰਡ ਵੱਲੋਂ ਨਿਰਧਾਰਿਤ ਦਾਖ਼ਲਾ ਅਤੇ ਪ੍ਰੀਖਿਆ ਫ਼ੀਸ ਤੋਂ ਇਲਾਵਾ ਹੋਰ ਕਿਸੇ ਕਿਸਮ ਦੀ ਵਾਧੂ ਫ਼ੀਸ ਅਦਾ ਨਹੀਂ ਕਰਨੀ ਹੋਵੇਗੀ। ਪ੍ਰਾਸਪੈਕਟਸ ਅਤੇ ਪਾਠਕ੍ਰਮ ਬੋਰਡ ਦੀ ਵੈੱਬਸਾਈਟ www.pseb.ac.in ’ਤੇ ਮੁਹੱਈਆ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8