ਪੰਜਾਬ ਦੇ ਸਕੂਲਾਂ ''ਚ ਬਣਨ ਵਾਲੀ ਅਪਾਰ ਆਈ. ਡੀ. ਨੂੰ ਲੈ ਕੇ ਵੱਡੀ ਖ਼ਬਰ, ਆਇਆ ਨਵਾਂ ਫ਼ੈਸਲਾ
Monday, Jan 06, 2025 - 02:08 PM (IST)
ਬਲਾਕ ਰਾਮਪੁਰਾ (ਸ਼ੇਖਰ) : ਬੀਤੇ ਦਿਨੀਂ ਛੁੱਟੀਆਂ ਤੋਂ ਪਹਿਲਾਂ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਅਪਾਰ ਆਈ. ਡੀ. ਬਣਾਉਣ ਲਈ ਸਕੂਲਾਂ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਸਹਿਮਤੀ ਪੱਤਰ ’ਤੇ ਸਾਈਨ ਕਰਨ ਲਈ ਕਿਹਾ ਗਿਆ ਸੀ ਅਤੇ ਜਿੰਨਾਂ ਮਾਪਿਆਂ ਵੱਲੋਂ ਹੁਣ ਤਕ ਉਹ ਫਾਰਮ ਜਮ੍ਹਾਂ ਨਹੀਂ ਕਰਵਾਏ ਗਏ ਉਨ੍ਹਾਂ ਨੂੰ ਛੁੱਟੀਆਂ ਤੋਂ ਬਾਅਦ ਦੁਬਾਰਾ ਅਪਾਰ ਆਈ. ਡੀ. ਲਈ ਸਹਿਮਤੀ ਪੱਤਰ ਭੇਜਣ ਲਈ ਕਿਹਾ ਜਾ ਸਕਦਾ ਹੈ। ਇਹ ਦੱਸਣਾ ਜ਼ਰੂਰੀ ਹੈ ਕਿ ਆਪਣੇ ਬੱਚੇ ਦੀ ਅਪਾਰ ਆਈ. ਡੀ. ਬਣਾਉਣੀ ਹੈ ਜਾਂ ਨਹੀਂ ਬਣਾਉਣੀ ਇਸ ਦਾ ਫੈਸਲਾ ਮਾਪੇ ਲੈਣ ਦੇ ਹੱਕਦਾਰ ਹਨ ਅਤੇ ਅਪਾਰ ਆਈ. ਡੀ. ਬਣਵਾਉਣਾ ਕੋਈ ਸਿੱਖਿਆ ਵਿਭਾਗ ਦਾ ਲਾਜ਼ਮੀ ਵਿਸ਼ਾ ਨਹੀਂ ਹੈ, ਸਗੋਂ ਇਹ ਇਕ ਬਦਲ ਹੈ ਜਿਸ ਦੀ ਵਰਤੋਂ ਕਰਨੀ ਹੈ ਜਾਂ ਨਹੀਂ ਖੁਦ ਮਾਪਿਆਂ ਦੇ ਹੱਥ ਵਿਚ ਹੈ। ਦੇਸ਼ ਦਾ ਕੋਈ ਵੀ ਸਕੂਲ ਧੱਕੇ ਨਾਲ ਬੱਚਿਆਂ ਦੇ ਮਾਪਿਆਂ ਨੂੰ ਅਪਾਰ ਆਈ. ਡੀ. ਬਣਵਾਉਣ ਲਈ ਮਜਬੂਰ ਨਹੀਂ ਕਰ ਸਕਦਾ, ਹਾਲਾਂਕਿ ਇਲਾਕੇ ਵਿਚ ਕਈ ਮਾਮਲੇ ਸਾਹਮਣੇ ਆਏ ਹਨ, ਜਿੱਥੇ ਕਈ ਸਕੂਲ ਧੱਕੇ ਨਾਲ ਮਾਪਿਆਂ ਨੂੰ ਸਹਿਮਤੀ ਪੱਤਰ ਸਾਈਨ ਕਰਨ ਲਈ ਕਹਿ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਮੰਗਲਵਾਰ ਨੂੰ ਸਰਕਾਰੀ ਛੁੱਟੀ, ਸਕੂਲ, ਕਾਲਜ ਤੇ ਵਪਾਰਕ ਅਦਾਰੇ ਦੇ ਰਹਿਣਗੇ ਬੰਦ
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਹਰ ਵਿਦਿਆਰਥੀ ਨੂੰ ਆਧਾਰ ਕਾਰਡ ਵਾਂਗ 12 ਨੰਬਰਾਂ ਦਾ ਇਕ ਵਿਸ਼ੇਸ਼ ਨੰਬਰ ਦੇਣ ਲਈ ਰਾਸ਼ਟਰੀ ਸਿੱਖਿਆ ਨੀਤੀ 2020 ਤਹਿਤ ਅਪਾਰ ਆਈ. ਡੀ. ਦੀ ਸਕੀਮ ਸ਼ੁਰੂ ਕੀਤੀ ਗਈ ਹੈ। ਸਿੱਖਿਆ ਵਿਭਾਗ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਅਪਾਰ ਆਈ. ਡੀ. ਭਾਵ ਆਟੋਮੇਟਡ ਪਰਮਾਨੈਂਟ ਅਕੈਡਮਿਕ ਅਕਾਊਂਟ ਰਜਿਸਟਰੀ ਨਾਲ ਬੱਚਿਆਂ ਦੀਆਂ ਜ਼ਿੰਦਗੀ ਭਰ ਦੀਆਂ ਉਪਲਬਧੀਆਂ ਦਾ ਰਿਕਾਰਡ ਅਨਲਾਈਨ ਇਕੱਠਾ ਕਰ ਕੇ ਰੱਖਣ ਵਿਚ ਮਦਦ ਮਿਲੇਗੀ ਅਤੇ ਇਸ ਰਾਹੀਂ ਕੋਈ ਵੀ ਸਕੂਲੀ ਬੱਚਾ ਦੇਸ਼ ਦੇ ਕਿਸੇ ਵੀ ਸਕੂਲ ਵਿਚ ਦਾਖਲਾ ਲੈ ਸਕੇਗਾ। ਬੱਚੇ ਦਾ ਪੂਰਾ ਵਿੱਦਿਅਕ ਡਾਟਾ, ਵਜ਼ੀਫੇ, ਇਨਾਮ, ਖੇਡਾਂ ਵਿਚ ਕੀਤੀਆਂ ਪ੍ਰਾਪਤੀਆਂ ਆਦਿ ਸਭ ਚੀਜ਼ਾਂ ਅਪਾਰ ਆਈ.ਡੀ. ਵਿਚ ਦਾਖਲ ਕਰ ਦਿੱਤੀਆਂ ਜਾਣਗੀਆਂ ਪਰ ਇਸ ਲਈ ਬੱਚਿਆਂ ਦਾ ਆਧਾਰ ਨੰਬਰ, ਉਮਰ, ਲਿੰਗ, ਬਲੱਡ ਗਰੁੱਪ, ਹਾਈਟ, ਫੋਟੋਗ੍ਰਾਫ ਸਮੇਤ ਸਭ ਤਰ੍ਹਾਂ ਦੀਆਂ ਨਿੱਜੀ ਜਾਣਕਾਰੀਆਂ ਵੀ ਦੇਣੀਆਂ ਪੈਣਗੀਆਂ। ਇਹੀ ਨਿੱਜੀ ਜਾਣਕਾਰੀਆਂ ਲੈਣ ਲਈ ਤੇ ਅਪਾਰ ਆਈ. ਡੀ. ਬਣਵਾਉਣ ਲਈ ਮਾਪਿਆਂ ਤੋਂ ਸਹਿਮਤੀ ਪੱਤਰ ਸਾਈਨ ਕਰਵਾਏ ਜਾ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਨੂੰ ਵੱਡੀ ਰਾਹਤ, ਹੁਣ ਸੂਬੇ 'ਚ ਬਣਨਗੇ ਸਮਾਰਟ ਕਾਰਡ, ਇੰਝ ਮਿਲੇਗਾ ਰਾਸ਼ਨ
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜੇਕਰ ਕੋਈ ਪੇਰੈਂਟਸ ਆਪਣੇ ਬੱਚੇ ਦੀ ਅਪਾਰ ਆਈ. ਡੀ. ਬਣਵਾਉਣਾ ਵੀ ਚਾਹੁੰਦੇ ਹਨ ਤਾਂ ਉਸ ਨੂੰ ਆਪਣਾ ਆਧਾਰ ਕਾਰਡ ਜਾਂ ਪੈਨ ਕਾਰਡ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ, ਬਲਕਿ ਮਾਂ ਜਾਂ ਬਾਪ ’ਚੋਂ ਕੋਈ ਵੀ ਆਪਣੀ ਕਿਸੇ ਕਿਸਮ ਦੀ ਆਈ. ਡੀ. ਜਿਵੇਂ ਵੋਟਰ ਕਾਰਡ, ਰਾਸ਼ਨ ਕਾਰਡ, ਡਰਾਈਵਿੰਗ ਲਾਇਸੈਂਸ ਆਦਿ ਦੀ ਫੋਟੋ ਕਾਪੀ ਵੀ ਦੇ ਸਕਦਾ ਹੈ, ਕਿਉਂਕਿ ਆਧਾਰ ਕਾਰਡ ਤੇ ਪੈਨ ਕਾਰਡ ਬੈਂਕ ਖਾਤਿਆਂ ਨਾਲ ਜੁੜੇ ਹੁੰਦੇ ਹਨ ਤਾਂ ਇਹ ਦੋਵੇਂ ਆਈ. ਡੀ. ਕਾਰਡ ਦੇਣੇ ਜ਼ਰੂਰੀ ਨਹੀਂ ਹਨ। ਆਪਾਰ ਆਈ. ਡੀ. ਲਈ ਸਹਿਮਤੀ ਪੱਤਰ ਦੇਣ ਤੋਂ ਪਹਿਲਾਂ ਉਸ ਸਹਿਮਤੀ ਪੱਤਰ ਨੂੰ ਚੰਗੀ ਤਰ੍ਹਾਂ ਜ਼ਰੂਰ ਪੜੋ ਕਿਉਂਕਿ ਉਸ ਵਿਚ ਇਹ ਵੀ ਲਿਖਿਆ ਹੈ ਕਿ ਤੁਹਾਡੇ ਬੱਚੇ ਦਾ ਪਰਸਨਲ ਡਾਟਾ ਰਿਕੁਾਇਰਮੈਂਟ ਏਜੰਸੀਆਂ ਨਾਲ ਵੀ ਸਾਂਝਾ ਕੀਤਾ ਜਾ ਸਕਦਾ ਹੈ, ਜਦਕਿ ਇਹ ਰਿਕੁਾਇਰਮੈਂਟ ਏਜੰਸੀਆਂ ਸਰਕਾਰੀ ਹੋਣਗੀਆਂ ਜਾਂ ਪ੍ਰਾਈਵੇਟ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ ਅਤੇ ਜੇਕਰ ਜਾਣਕਾਰੀ ਪ੍ਰਾਈਵੇਟ ਹੱਥਾਂ ਵਿਚ ਜਾਂਦੀ ਹੈ ਤਾਂ ਉਸ ਦਾ ਇਸਤੇਮਾਲ ਕਿਤੇ ਵੀ ਹੋ ਸਕਦਾ ਹੈ। ਸਹਿਮਤੀ ਪੱਤਰ ਵਿਚ ਇਹ ਵੀ ਦਰਜ ਹੈ ਕਿ ਮਾਪੇ ਚਾਹੁਣ ਤਾਂ ਉਹ ਕਿਸੇ ਵੀ ਸਮੇਂ ਆਪਣੀ ਸਹਿਮਤੀ ਵਾਪਸ ਲੈ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਦੇ ਸਮੇਂ ਨੂੰ ਲੈ ਕੇ ਆਈ ਵੱਡੀ ਖ਼ਬਰ
ਹੁਣ ਇਸ ਮਾਮਲੇ ਸਬੰਧੀ ਲੋਕਾਂ ਵਿਚ ਤਰ੍ਹਾਂ ਤਰ੍ਹਾਂ ਦੇ ਸ਼ੰਕੇ ਖੜ੍ਹੇ ਹੋ ਗਏ ਹਨ। ਕੁਝ ਲੋਕ ਕਹਿ ਰਹੇ ਹਨ ਕਿ ਇਹ ਸਹਿਮਤੀ ਪੱਤਰ ਲੈ ਕੇ ਬੱਚਿਆਂ ਉੱਤੇ ਮੈਡੀਕਲ ਪ੍ਰੀਖਣ ਕੀਤੇ ਜਾ ਸਕਦੇ ਹਨ, ਜਿਸ ਦਾ ਭਾਵ ਕਿਸੇ ਵੀ ਕਿਸਮ ਦੀ ਦਵਾਈ ਜਾਂ ਕੈਮੀਕਲ ਪ੍ਰਯੋਗ ਤੱਕ ਬੱਚਿਆਂ ’ਤੇ ਕੀਤਾ ਜਾ ਸਕਦਾ ਹੈ ਅਤੇ ਸਹਿਮਤੀ ਪੱਤਰ ਦੇਣ ਦੇ ਕਾਰਨ ਬਾਅਦ ਵਿਚ ਮਾਪੇ ਕਿਸੇ ਦਾ ਕੁਝ ਵਿਗਾੜ ਵੀ ਨਹੀਂ ਸਕਦੇ, ਜਿਸ ਤਰ੍ਹਾਂ ਕੋਰੋਨਾ ਵੈਕਸੀਨ ਮਾਮਲੇ ਵਿਚ ਸਰਕਾਰ ਜਾਂ ਕੰਪਨੀ ਖਿਲਾਫ ਹੋਏ ਕੇਸਾਂ ਵਿਚ ਮੁਕੱਦਮਾ ਕਰਨ ਵਾਲਿਆਂ ਦੀ ਹਾਰ ਹੋਈ ਕਿਉਂਕਿ ਉਹ ਪਹਿਲਾਂ ਹੀ ਸਹਿਮਤੀ ਪੱਤਰ ਦੇ ਚੁੱਕੇ ਸਨ।
ਇਹ ਵੀ ਪੜ੍ਹੋ : ਸੂਬੇ ਦੇ ਪੈਨਸ਼ਨਧਾਰਕਾਂ ਲਈ ਵੱਡੀ ਖ਼ਬਰ, ਪੰਜਾਬ ਸਰਕਾਰ ਨੇ ਆਖਿਰ ਲੈ ਲਿਆ ਇਹ ਫ਼ੈਸਲਾ
ਹੁਣ ਸੱਚਾਈ ਇਹੀ ਹੈ ਕਿ ਬੱਚੇ ਹੀ ਮਾਂ-ਬਾਪ ਦੀ ਅਸਲੀ ਦੌਲਤ ਹੁੰਦੇ ਹਨ ਸੋ ਉਨ੍ਹਾਂ ਦੀ ਨਿੱਜੀ ਜਾਣਕਾਰੀ ਕਿਸ ਨਾਲ ਸਾਂਝੀ ਕਰਨੀ ਹੈ, ਇਸ ਦਾ ਫੈਸਲਾ ਮਾਪਿਆਂ ਨੂੰ ਖੁਦ ਸੋਚ ਸਮਝ ਕੇ ਕਰਨਾ ਚਾਹੀਦਾ ਹੈ ਨਾ ਕਿ ਇਹ ਫੈਸਲਾ ਕਿਸੇ ਹੋਰ ਦੇ ਹੱਥ ਵਿਚ ਹੋਣਾ ਚਾਹੀਦਾ ਹੈ। ਬਾਕੀ ਮਾਪਿਆਂ ਨੇ ਇਸ ਮਸਲੇ ਸਬੰਧੀ ਜੋ ਵੀ ਕਦਮ ਚੁੱਕਣਾ ਹੈ ਉਹ ਪੂਰੀ ਜਾਣਕਾਰੀ ਲੈ ਕੇ ਤੇ ਸੋਚ ਸਮਝ ਕੇ ਹੀ ਚੁੱਕਣ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e