ਪਿੰਡ ਪਾਲੇਵਾਲ ਦੇ ਛੱਪੜ ਨੂੰ ਸੀਚੇਵਾਲ ਮਾਡਲ ’ਚ ਪੁਆ ਕੇ ਪੱਕਾ ਹੱਲ ਕਰਵਾਇਆ ਜਾਵੇਗਾ: ਨਿਮਿਸ਼ਾ ਮਹਿਤਾ

07/31/2021 5:39:52 PM

ਗੜ੍ਹਸ਼ੰਕਰ— ਕਾਂਗਰਸ ਪਾਰਟੀ ਦੀ ਆਗੂ ਨਿਮਿਸ਼ਾ ਮਹਿਤਾ ਨੂੰ ਪਿੰਡ ਪਾਲੇਵਾਲ ਦੇ ਲੋਕਾਂ ਨੇ ਬੁਲਾ ਕੇ ਛੱਪੜ ਦਾ ਗੰਦਾ ਪਾਣੀ ਗਲੀਆਂ ਅਤੇ ਉਨ੍ਹਾਂ ਦੇ ਘਰਾਂ ’ਚ ਭਰ ਜਾਣ ਦੀ ਸਮੱਸਿਆ ਬਾਰੇ ਦੱਸਿਆ। ਉਨ੍ਹਾਂ ਨੇ ਲੋਕਾਂ ਦੇ ਘਰਾਂ ’ਚ ਜਾ ਕੇ ਅਤੇ ਪਿੰਡ ਦੀਆਂ ਗਲੀਆਂ ’ਚ ਔਰਤਾਂ ਨਾਲ ਘੁੰਮ ਕੇ ਮੌਕੇ ਦਾ ਜਾਇਜ਼ਾ ਲਿਆ। ਪਾਲੇਵਾਲ ਪਿੰਡ ’ਚ ਲੰਮੇ ਸਮੇਂ ਤੋਂ ਛੱਪੜ ਦੇ ਓਵਰਫਲੋਅ ਹੋਣ ਦੀ ਦਿੱਕਤ ਚੱਲ ਰਹੀ ਹੈ ਅਤੇ ਪਹਿਲਾਂ ਵੀ ਨਿਮਿਸ਼ਾ ਨੇ ਪੰਚਾਇਤੀ ਰਾਜ ਮਹਿਕਮੇ ਦੇ ਮੁਲਾਜ਼ਮਾਂ ’ਤੇ ਜ਼ੋਰ ਪਾ ਕੇ ਮਸ਼ੀਨਾਂ ਲਗਵਾ ਕੇ ਕੋਈ ਦੋ ਸਾਲ ਪਹਿਲਾਂ ਛੱਪੜ ਦੀ ਸਫ਼ਾਈ ਕਰਵਾਈ ਸੀ ਪਰ ਪਿੰਡ ਢਲਾਣ ’ਤੇ ਹੈ ਅਤੇ ਬਰਸਾਤਾਂ ਵਿਚ ਪਹਾੜ ਦਾ ਪਾਣੀ ਆ ਕੇ ਵੀ ਛੱਪੜ ਵਿਚ ਪੈ ਜਾਂਦਾ ਹੈ, ਜਿਸ ਨਾਲ ਨਾ ਸਿਰਫ਼ ਪਿੰਡ ਦੀਆਂ ਗਲੀਆਂ ਸਗੋਂ ਲੋਕਾਂ ਦੇ ਘਰਾਂ ’ਚ ਵੀ ਕਈ-ਕਈ ਫੁੱਟ ਟੋਬੇ ਦਾ ਗੰਦਾ ਪਾਣੀ ਫਿਰਦਾ ਹੈ। 

ਇਹ ਵੀ ਪੜ੍ਹੋ: ਫਤਿਹਗੜ੍ਹ ਚੂੜੀਆਂ 'ਚ ਵੱਡੀ ਵਾਰਦਾਤ, ਗੋਲ਼ੀਆਂ ਮਾਰ ਕੇ ਵਿਅਕਤੀ ਦਾ ਕੀਤਾ ਕਤਲ

ਪਿੰਡ ਦੀਆਂ ਔਰਤਾਂ ਨੇ ਨਿਮਿਸ਼ਾ ਮਹਿਤਾ ਨੂੰ ਦੱਸਿਆ ਕਿ ਗਲੀਆਂ ’ਚ ਅਕਸਰ ਕਈ-ਕਈ ਮਹੀਨੇ ਪਾਣੀ ਖੜ੍ਹਾ ਰਹਿੰਦਾ ਹੈ ਅਤੇ ਲੋਕਾਂ ਨੂੰ ਗੰਦੇ ਪਾਣੀ ’ਚੋਂ ਲੰਘ ਕੇ ਆਉਣਾ-ਜਾਣਾ ਪੈਂਦਾ ਹੈ, ਜਿਸ ਕਰਕੇ ਸਕੂਲ ਕਾਲਜ ਅਤੇ ਨੌਕਰੀ ’ਤੇ ਜਾਣ ਵਾਲਿਆਂ ਨੂੰ ਭਾਰੀ ਪਰੇਸ਼ਾਨੀ ਹੁੰਦੀ ਹੈ। ਇਸ ਮੌਕੇ ਨਿਮਿਸ਼ਾ ਮਹਿਤਾ ਨੇ ਪਿੰਡ ਵਾਲਿਆਂ ਨੂੰ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਪਿੰਡ ਦੇ ਛੱਪੜ ਦੇ ਓਵਰਫਲੋਅ ਦੀ ਸਮੱਸਿਆ ਲਈ ਪੰਪ ਲਗਵਾ ਕੇ ਇਸ ਦਾ ਹੱਲ ਕਰਵਾਉਣਗੇ ਪਰ ਇਹ ਇਕ ਟੈਂਪਰੇਰੀ ਹੱਲ ਹੋਵੇਗਾ।

ਇਹ ਵੀ ਪੜ੍ਹੋ: ਜਲੰਧਰ: ਟਿਕਟਾਕ ਸਟਾਰ ਲਾਲੀ ਦਾ ਵਿਆਹ ਬਣਿਆ ਵਿਵਾਦ ਦਾ ਵਿਸ਼ਾ, 'ਜਾਗੋ' ’ਚ ਦੋਸਤਾਂ ਨੇ ਕੀਤੇ ਹਵਾਈ ਫਾਇਰ

ਉਨ੍ਹਾਂ ਨੇ ਦੱਸਿਆ ਕਿ ਉਹ ਇਸ ਸਮੱਸਿਆ ਤੋਂ ਪਹਿਲਾਂ ਤੋਂ ਜਾਣੂੰ ਹਨ ਅਤੇ ਇਸ ਲਈ ਉਨ੍ਹਾਂ ਇਹ ਟੋਬਾ ਪੰਚਾਇਤੀ ਰਾਜ ਵਿਭਾਗ ਵੱਲੋਂ ਸੀਚੇਵਾਲ ਮਾਡਲ ’ਚ ਪੁਆ ਦਿੱਤਾ ਹੈ, ਜਿਸ ਨਾਲ ਇਸ ਸਮੱਸਿਆ ਦਾ ਪੱਕਾ ਹੱਲ ਹੋ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਫ਼ੌਜੀ ਸੁਰਜੀਤ ਸਿੰਘ, ਪੰਚ ਉਰਮਿਲਾ ਦੇਵੀ, ਪੰਚ ਗੁਰਮੇਲ ਰਾਣਾ, ਮਹਿੰਦਰ ਸਿੰਘ, ਲਵਲੀ ਸਣੇ ਕਈ ਹੋਰ ਵੀ ਸ਼ਾਮਲ ਹਨ। 

ਇਹ ਵੀ ਪੜ੍ਹੋ: ਖ਼ੁਲਾਸਾ: ਜਲੰਧਰ ਦੇ ਸੁਖਮੀਤ ਡਿਪਟੀ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਬੰਬੀਹਾ ਗੁਰੱਪ ਦੀ ਆਈ. ਡੀ. ਨਿਕਲੀ ਫੇਕ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News