ਐੱਨ. ਸੀ. ਪੀ. ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਰਾਕੇਸ਼ ਕੁਮਾਰ ਰਾਜੂ ਨੂੰ ਉਮੀਦਵਾਰ ਐਲਾਨਿਆ
Monday, Apr 08, 2019 - 11:54 AM (IST)

ਨਵਾਂਸ਼ਹਿਰ (ਮਨੋਰੰਜਨ)— ਰਾਸ਼ਟਰਵਾਦੀ ਕਾਂਗਰਸ ਪਾਰਟੀ ਪੰਜਾਬ ਰਾਜ ਦੀ ਸਥਾਨਕ ਇਕਾਈ ਦੀ ਇਕ ਮੀਟਿੰਗ ਸਥਾਨਕ ਸਬਜ਼ੀ ਮੰਡੀ ਵਿਖੇ ਹੋਈ, ਜਿਸ 'ਚ ਲੋਕ ਸਭਾ ਚੋਣਾਂ ਦੇ ਤਹਿਤ ਸ੍ਰੀ ਆਨੰਦਪੁਰ ਸਾਹਿਬ ਤੋਂ ਰਾਕੇਸ਼ ਕੁਮਾਰ ਰਾਜੂ ਨੂੰ ਉਮੀਦਵਾਰ ਐਲਾਨਿਆ। ਰਾਜੂ ਨੇ ਵਰਕਰਾਂ ਨੂੰ ਭਰੋਸਾ ਦਿਵਾਇਆ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ 'ਚ ਆਉਂਦੀ ਹੈ ਤਾਂ ਉਹ ਜਨਤਾ ਦੇ ਮੁੱਦੇ ਮਹਿੰਗਾਈ, ਬੇਰੋਜ਼ਗਾਰੀ ਗਰੀਬੀ ਤੋਂ ਛੁਟਕਾਰਾ ਦਿਵਾਉਣਗੇ। ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਜ਼ਿਲਾ ਪ੍ਰਧਾਨ ਸਨਪ੍ਰੀਤ ਸਿੰਘ, ਸੁਰੇਸ਼ ਕੁਮਾਰ ਬਿੱਟੂ, ਨਿਰਮਲ ਸਿੰਘ, ਬਲਵੀਰ ਸਿੰਘ , ਸੰਜੀਵ ਕੁਮਾਰ , ਆਸ਼ੂ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ ।