ਸੁਲਤਾਨਪੁਰ ਲੋਧੀ: ਨੈਸ਼ਨਲ ਲੋਕ ਅਦਾਲਤਾਂ ''ਚ ਕੁੱਲ 342 ''ਚੋਂ 75 ਕੇਸਾਂ ਦਾ ਹੋਇਆ ਨਿਪਟਾਰਾ

12/15/2019 2:00:33 PM

ਸੁਲਤਾਨਪੁਰ ਲੋਧੀ (ਜੋਸ਼ੀ)— ਜ਼ਿਲਾ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਮਾਨਯੋਗ ਕਿਸ਼ੋਰ ਕੁਮਾਰ ਦੇ ਨਿਰਦੇਸ਼ਾਂ ਤੇ ਸੁਲਤਾਨਪੁਰ ਲੋਧੀ ਵਿਖੇ ਦੋਵੇਂ ਅਦਾਲਤਾਂ 'ਚ ਨੈਸ਼ਨਲ ਲੋਕ ਅਦਾਲਤ ਲਗਾਈ ਗਈ। ਇਸ 'ਚ ਕੁੱਲ 342 ਕੇਸਾਂ 'ਚੋਂ 75 ਕੇਸਾਂ ਦਾ ਨਿਪਟਾਰਾ ਮੌਕੇ 'ਤੇ ਹੀ ਆਪਸੀ ਰਜਾਮੰਦੀ ਨਾਲ ਕੀਤਾ ਗਿਆ ਅਤੇ ਕੁੱਲ ਰਕਮ 86 ਲੱਖ 89 ਹਜ਼ਾਰ 524 ਰੁਪਏ ਸਬੰਧਤ ਵਿਅਕਤੀਆਂ ਨੂੰ ਦਿਵਾਉਣ ਲਈ ਸੈਟਲਮੈਂਟ ਹੋਈ। ਪਹਿਲੀ ਨੈਸ਼ਨਲ ਲੋਕ ਅਦਾਲਤ ਅਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਮਾਨਯੋਗ ਰਸ਼ਪਾਲ ਸਿੰਘ ਨੇ ਲਗਾਈ, ਜਿਸ 'ਚ ਕੁੱਲ 260 ਕੇਸਾਂ 'ਚੋਂ 60 ਕੇਸਾਂ ਦਾ ਨਿਪਟਾਰਾ ਕਰਕੇ ਸਬੰਧਤ ਵਿਅਕਤੀਆ ਨੂੰ ਕੁੱਲ 6754536 ਰੁਪਏ ਦਿਵਾਏ ਅਤੇ ਦੂਜੀ ਨੈਸ਼ਨਲ ਲੋਕ ਅਦਾਲਤ ਮਾਨਯਗੋ ਜੱਜ ਮੈਡ ਸ਼ਰੂਤੀ ਅਡੀਸ਼ਨਲ ਸਿਵਲ ਜੱਜ ਜੂਨੀਅਰ ਡਵੀਜਨ ਦੀ ਅਦਾਲਤ 'ਚ ਲਗਾਈ ਗਈ ਜਿੱਥੇ ਕੁੱਲ 82 ਕੇਸਾਂ 'ਚੋਂ 15 ਦਾ ਮੌਕੇ 'ਤੇ ਨਿਪਟਾਰਾ ਕਰਕੇ ਸਬੰਧਤ ਵਿਅਕਤੀਆਂ ਨੂੰ ਕੁੱਲ 1934988 ਰੁਪਏ।

ਇਸ ਮੌਕੇ ਵੱਡੀ ਗਿਣਤੀ 'ਚ ਹਾਜਰ ਵਿਅਕਤੀਆਂ ਨੂੰ ਸੰਬੋਧਨ ਕਰਦੇ ਹੋਏ ਅਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਰਸ਼ਪਾਲ ਸਿੰਘ ਨੇ ਕਿਹਾ ਕਿ ਨੈਸ਼ਨਲ ਲੋਕ ਅਦਾਲਤਾਂ 'ਚ ਦੋਵੇਂ ਪਾਰਟੀਆਂ ਦੀ ਸਹਿਮਤੀ ਨਾਲ ਫੈਸਲੇ ਕਰਵਾਏ ਜਾਂਦੇ ਹਨ ਜਿਸਦੀ ਅੱਗੇ ਕੋਈ ਅਪੀਲ ਨਹੀ ਹੈ। ਉਨ੍ਹਾਂ ਹਾਜ਼ਰ ਲੋਕਾ ਨੂੰ ਨੈਸ਼ਨਲ ਲੋਕ ਅਦਾਲਤ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਐਡਵੋਕੇਟ ਦਲਬੀਰ ਸਿੰਘ, ਐਡ. ਭੁਪਿੰਦਰ ਸਿੰਘ, ਐਡ. ਤਰੁਣ ਕੰਬੋਜ, ਐਡ. ਭੁਪਿੰਦਰ ਕੌਰ, ਐਡ. ਵਿਜੈ ਗੁਪਤਾ, ਐਡ. ਸਤਬੀਰ ਮਾਹੀ, ਐਡ. ਕੁਲਬੀਰ ਸਿੰਘ, ਐਡ. ਜਰਨੈਲ ਸਿੰਘ, ਐਡ. ਰਾਜਵਿੰਦਰ ਕੌਰ ਸੰਧਾ, ਐਡ. ਰਾਜਵਿੰਦਰ ਕੌਰ, ਨਾਥ ਸਿੰਘ, ਪਾਰਥ ਕਪੂਰ, ਬ੍ਰਮ, ਦਰਸ਼ਨ ਲਾਲ, ਦਿਲਦਾਰ ਸ਼ਾਹ, ਗੁਰਵਿੰਦਰ ਸਿੰਘ, ਮੁਨੀਸ਼ ਕੁਮਾਰ, ਰਾਹੁਲ ਬਹਿਲ, ਵਿਸ਼ਨੂੰ, ਕਿੱਕਰ ਸਿੰਘ ਆਦਿ ਹਾਜ਼ਰ ਸਨ।


shivani attri

Content Editor

Related News