ਡੇਰਾ ਸੰਤਗੜ੍ਹ ਵਿਖੇ ਨਗਰ ਕੀਰਤਨ ’ਚ ਸ਼ਾਮਲ ਸੰਗਤਾਂ ਦੀ ਸੇਵਾ ਲਈ ਕੀਤੇ ਵੱਡੇ ਪ੍ਰਬੰਧ, ਪ੍ਰਸ਼ਾਸਨ ਵੀ ਰਿਹਾ ਪੱਬਾਂ ਭਾਰ

Saturday, Nov 22, 2025 - 10:55 AM (IST)

ਡੇਰਾ ਸੰਤਗੜ੍ਹ ਵਿਖੇ ਨਗਰ ਕੀਰਤਨ ’ਚ ਸ਼ਾਮਲ ਸੰਗਤਾਂ ਦੀ ਸੇਵਾ ਲਈ ਕੀਤੇ ਵੱਡੇ ਪ੍ਰਬੰਧ, ਪ੍ਰਸ਼ਾਸਨ ਵੀ ਰਿਹਾ ਪੱਬਾਂ ਭਾਰ

ਜਲੰਧਰ (ਅਰੋੜਾ)–ਧੰਨ-ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਸਬੰਧੀ ਡੇਰਾ ਬਾਬਾ ਨਾਨਕ ਗੁਰਦਾਸਪੁਰ ਤੋਂ ਸ੍ਰੀ ਅਨੰਦਪੁਰ ਸਾਹਿਬ ਤਕ ਸਜਾਇਆ ਅਲੌਕਿਕ ਨਗਰ ਕੀਰਤਨ ਵੱਖ-ਵੱਖ ਸ਼ਹਿਰਾਂ ਵਿਚੋਂ ਹੁੰਦਾ ਹੋਇਆ ਦੇਰ ਰਾਤ ਗੁਰਦੁਆਰਾ ਡੇਰਾ ਸੰਤਗੜ੍ਹ ਕਪੂਰਥਲਾ ਰੋਡ ਵਿਖੇ ਪੁੱਜਾ। ਇਥੇ ਸੰਗਤਾਂ ਦੀ ਸੇਵਾ ਵਿਚ ਸੰਤ ਬਾਬਾ ਭਗਵਾਨ ਸਿੰਘ ਜੀ ਦੇ ਮਾਰਗਦਰਸ਼ਨ ਵਿਚ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ ਹੋਏ ਸਨ। ਇਨ੍ਹਾਂ ਪ੍ਰਬੰਧਾਂ ਵਿਚ ਪ੍ਰਸ਼ਾਸਨ ਦਾ ਵੀ ਵੱਡਾ ਸਹਿਯੋਗ ਰਿਹਾ ਅਤੇ ਪ੍ਰਸ਼ਾਸਨਿਕ ਅਧਿਕਾਰੀ ਸੰਗਤਾਂ ਦੀ ਸੇਵਾ ਲਈ ਪ੍ਰਬੰਧਾਂ ਵਾਸਤੇ ਪੱਬਾਂ ਭਾਰ ਲੱਗੇ ਰਹੇ।

ਸੰਤ ਬਾਬਾ ਭਗਵਾਨ ਸਿੰਘ ਜੀ (ਹਰਖੋਵਾਲੀਏ) ਨੇ ਦੱਸਿਆ ਕਿ ਸੰਗਤਾਂ ਦੀ ਸੇਵਾ ਲਈ ਡੇਰੇ ਵਿਖੇ ਉਚੇਚੇ ਪ੍ਰਬੰਧ ਕੀਤੇ ਗਏ ਹਨ। ਨਗਰ ਕੀਰਤਨ ਦੇ ਰਾਤ ਨੂੰ ਡੇਰਾ ਸੰਤਗੜ੍ਹ ਵਿਖੇ ਪੜਾਅ ਨੂੰ ਮੱਦੇਨਜ਼ਰ ਰੱਖਦਿਆਂ ਸੰਗਤਾਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਪ੍ਰਬੰਧਾਂ ਦੀ ਦੇਖ-ਰੇਖ ਲਈ ਉੱਚ ਜ਼ਿਲਾ ਪ੍ਰਸ਼ਾਸਨਿਕ ਅਧਿਕਾਰੀਆਂ, ਪੁਲਸ ਕਮਿਸ਼ਨਰ, ਐੱਸ. ਡੀ. ਐੱਮ., ਤਹਿਸੀਲਦਾਰ ਅਤੇ ਨਗਰ ਨਿਗਮ ਦੇ ਅਧਿਕਾਰੀ ਪਿਛਲੇ 5 ਦਿਨਾਂ ਤੋਂ ਲਗਾਤਾਰ ਡਟੇ ਹੋਏ ਸਨ। ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਦੇ ਦੇਰ ਰਾਤ ਡੇਰੇ ਵਿਖੇ ਪੁੱਜਣ ’ਤੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਜਲੰਧਰ ਦੇ ਵਪਾਰੀ ਨੇ ਪੁਲਸ 'ਤੇ ਲਾਏ ਥਰਡ ਡਿਗਰੀ ਦੇ ਦੋਸ਼! ਪੈਰ ਤੋੜਿਆ ਤੇ ਜਬਰਨ ਲਾਈ ਹੱਥਕੜੀ

ਨਗਰ ਕੀਰਤਨ ਦੇ ਸਵਾਗਤ ਦੇ ਮੱਦੇਨਜ਼ਰ ਦੇਰ ਰਾਤ ਤਕ ਡੇਰਾ ਸੰਤਗੜ੍ਹ ਵਿਚ ਕੀਰਤਨ ਦਰਬਾਰ ਜਾਰੀ ਰਿਹਾ, ਜਿਸ ਵਿਚ ਸੰਤ ਜਵਾਲਾ ਜੀ ਅਕੈਡਮੀ ਦੇ ਵਿਦਿਆਰਥੀਆਂ ਤੋਂ ਇਲਾਵਾ ਬੀਬੀ ਬਲਜਿੰਦਰ ਕੌਰ ਖਡੂਰ ਸਾਹਿਬ ਵਾਲੇ, ਭਾਈ ਜਸਪਾਲ ਸਿੰਘ ਰਾਜ ਨਗਰ ਵਾਲੇ (ਅਖੰਡ ਕੀਰਤਨੀ ਜਥਾ), ਢਾਡੀ ਜਥੇ, ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ, ਢਾਡੀ ਵਾਰਾਂ ਅਤੇ ਗੁਰਮਤਿ ਵਿਚਾਰਾਂ ਸੁਣਾ ਕੇ ਨਿਹਾਲ ਕੀਤਾ।

ਨਗਰ ਕੀਰਤਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਐੱਸ. ਡੀ. ਐੱਮ.-1 ਰਣਦੀਪ ਿਸੰਘ ਹੀਰ, ਡਾ. ਮਨਦੀਪ ਕੌਰ ਜੁਆਇੰਟ ਕਮਿਸ਼ਨਰ ਨਗਰ ਨਿਗਮ, ਵਿਕ੍ਰਾਂਤ ਵਰਵਾ ਅਸਿਸਟੈਂਟ ਕਮਿਸ਼ਨਰ, ਜਗਜੋਤ ਸਿੰਘ ਏ. ਸੀ. ਪੀ.ਟ੍ਰੈਫਿਕ, ਆਈ. ਐੱਸ. ਬੱਗਾ ਸੀਨੀਅਰ ‘ਆਪ’ ਆਗੂ, ਆਤਮ ਪ੍ਰਕਾਸ਼ ਸਿੰਘ ਬਬਲੂ ਸੀਨੀਅਰ ‘ਆਪ’ ਆਗੂ, ਸਿੰਘ ਸਭਾਵਾਂ ਤੋਂ ਹਰਜੋਤ ਸਿੰਘ ਲੱਕੀ , ਨਰਿੰਦਰ ਸਿੰਘ ਲੱਕੀ ਖਾਲਸਾ ਗੁਰਦੁਆਰਾ ਡੇਰਾ ਸੰਤਗੜ੍ਹ ਵਿਖੇ ਪੁੱਜੇ ਅਤੇ ਨਗਰ ਕੀਰਤਨ ਦੀਆਂ ਤਿਆਰੀਆਂ ’ਤੇ ਸੰਤੁਸ਼ਟੀ ਜਤਾਈ।

ਇਹ ਵੀ ਪੜ੍ਹੋ: ਪੰਜਾਬ 'ਚ ਮੀਂਹ ਨੂੰ ਲੈ ਕੇ ਨਵੀਂ ਅਪਡੇਟ ਜਾਰੀ! ਮੌਸਮ ਵਿਭਾਗ ਨੇ ਕੀਤੀ 25 ਤਾਰੀਖ਼ ਤੱਕ ਦੀ ਵੱਡੀ ਭਵਿੱਖਬਾਣੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News