ਪਿੰਡ ਮੂਨਕ ਖੁਰਦ ਵਿਖੇ ਸ਼ਹੀਦੀ ਪੁਰਬ ਨੂੰ ਸਮਰਪਿਤ ਸਜਾਇਆ ਗਿਆ ਮਹਾਨ ਨਗਰ ਕੀਰਤਨ

Sunday, Dec 08, 2024 - 06:17 PM (IST)

ਪਿੰਡ ਮੂਨਕ ਖੁਰਦ ਵਿਖੇ ਸ਼ਹੀਦੀ ਪੁਰਬ ਨੂੰ ਸਮਰਪਿਤ ਸਜਾਇਆ ਗਿਆ ਮਹਾਨ ਨਗਰ ਕੀਰਤਨ

ਟਾਂਡਾ ਉੜਮੁੜ (ਮੋਮੀ, ਜਸਵਿੰਦਰ) - ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਮੂਨਕ ਖੁਰਦ ਤੋਂ ਬਹਾਲ ਨਗਰ ਕੀਰਤਨ ਸ਼ਰਧਾ ਸਤਿਕਾਰ ਤੇ ਖਾਲਸਾ ਸ਼ਾਨੋ ਸ਼ੌਕਤ ਨਾਲ ਸਜਾਇਆ ਗਿਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦੀ ਪੁਰਬ ਸਬੰਧੀ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿੱਚ ਰਾਗੀ ਢਾਡੀ ਜਥਿਆਂ ਨੇ ਸਮੂਹ ਸੰਗਤ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ 'ਤੇ ਚਾਨਣਾ ਪਾਇਆ। 

PunjabKesari

ਇਹ ਵੀ ਪੜ੍ਹੋ - School Holidays: ਸਰਦੀਆਂ ਦੀਆਂ ਛੁੱਟੀਆਂ 'ਤੇ 2 ਮਹੀਨੇ ਬੰਦ ਰਹਿਣਗੇ ਸਕੂਲ

ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਮਹਾਨ ਨਗਰ ਕੀਰਤਨ ਸਜਾਇਆ ਗਿਆ, ਜੋ ਸਮੁੱਚੇ ਪਿੰਡ ਦੀ ਪਰਿਕਰਮਾ ਕਰਨ ਉਪਰੰਤ ਸੰਪਨ ਹੋਇਆ। ਇਸ ਮੌਕੇ ਪ੍ਰਧਾਨ ਓੰਕਾਰ ਸਿੰਘ, ਮਾਸਟਰ ਦਰਬਾਰਾ ਸਿੰਘ, ਜਥੇਦਾਰ ਮਲਕੀਤ ਸਿੰਘ, ਪਰਗਣ ਸਿੰਘ, ਜਤਿੰਦਰ ਪਾਲ ਸਿੰਘ ਹੈਪੀ  ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ  ਉਧਰ ਦੂਸਰੇ ਪਾਸੇ ਪਿੰਡ ਖੁੱਡਾ ਵਿਖੇ ਵੀ ਸ਼ਹੀਦੀ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸਜਾਇਆ ਗਿਆ

ਇਹ ਵੀ ਪੜ੍ਹੋ - ਵੱਡਾ ਹਾਦਸਾ : ਪਿਕਨਿਕ 'ਤੇ ਜਾ ਰਹੀ ਸਕੂਲ ਬੱਸ ਪਲਟੀ, 3 ਬੱਚਿਆਂ ਮੌਤ, ਪਿਆ ਚੀਕ-ਚਿਹਾੜਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News