ਨਗਰ ਕੌਂਸਲ ਅਤੇ ਐਨੀਮਲ ਹਸਬੈਂਡਰੀ ਵਿਭਾਗ ਵੱਲੋਂ ਆਵਾਰਾ ਪਸ਼ੂਆਂ ਨੂੰ ਫੜਨ ਦੀ ਮੁਹਿੰਮ ਸ਼ੁਰੂ : ਗੋਇਲ

04/06/2018 3:52:19 PM

ਕਪੂਰਥਲਾ (ਸੇਖੜੀ) : ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਕੁਲਭੂਸ਼ਨ ਗੋਇਲ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ਼ਹਿਰ ਵਿਚੋਂ ਬੇਸਹਾਰਾ ਪਸ਼ੂਆਂ ਨੂੰ ਫੜਨ ਲਈ ਨਗਰ ਕੌਂਸਲ ਅਤੇ ਐਨੀਮਲ ਹਸਬੈਂਡਰੀ ਵਿਭਾਗ ਵੱਲੋਂ ਇਕ ਸਾਂਝੀ ਮੁਹਿੰਮ ਅੱਜ ਸ਼ੁਰੂ ਕੀਤੀ ਗਈ ਹੈ ਅਤੇ 10 ਬੇਸਹਾਰਾ ਪਸ਼ੂਆਂ ਨੂੰ ਫੜਿਆ ਗਿਆ। ਉਨ੍ਹਾਂ ਦੱਸਿਆ ਕਿ ਇਹ ਅਭਿਆਨ 7 ਦਿਨਾਂ ਲਈ 11 ਅਪ੍ਰੈਲ ਤਕ ਚਲਾਇਆ ਜਾਵੇਗਾ। ਗੋਇਲ ਨੇ ਦੱਸਿਆ ਕਿ ਸ਼ਹਿਰ ਵਿਚ ਆਵਾਰਾ ਪਸ਼ੂਆਂ ਦੀ ਸਮੱਸਿਆ ਬੇਹੱਦ ਪੁਰਾਣੀ ਹੈ ਅਤੇ ਆਮ ਲੋਕਾਂ ਨੂੰ ਇਨ੍ਹਾਂ ਤੋਂ ਕਾਫੀ ਪ੍ਰੇਸ਼ਾਨੀਆਂ ਵੀ ਪੇਸ਼ ਆ ਰਹੀਆਂ ਸਨ। ਸਰਕਾਰ ਨੇ ਲੋਕਾਂ ਨੂੰ ਇਨ੍ਹਾਂ ਅਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਲਈ ਇਹ ਅਭਿਆਨ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਆਵਾਰਾ ਪਸ਼ੂਆਂ ਨੂੰ ਟਰੇਨਾਂ ਵਿਚ ਭਰ ਕੇ ਸੁਲਤਾਨਪੁਰ ਜਾ ਪਟਿਆਲਾ ਦੇ ਨੇੜੇ ਬਣੀਆਂ ਸਰਕਾਰੀ ਗਊਸ਼ਾਲਾ ਵਿਚ ਰੱਖਿਆ ਜਾਵੇਗਾ।


Related News