ਨਗਰ ਨਿਗਮ ਦੀ ਸੈਗਰੀਗੇਸ਼ਨ ਮੁਹਿੰਮ ਵਿਵਾਦਾਂ ’ਚ ਘਿਰੀ, ਕੱਟਿਆ ਚਲਾਨ ਹੀ ਦਿੱਤਾ ਪਾੜ

Wednesday, Jan 06, 2021 - 03:13 PM (IST)

ਨਗਰ ਨਿਗਮ ਦੀ ਸੈਗਰੀਗੇਸ਼ਨ ਮੁਹਿੰਮ ਵਿਵਾਦਾਂ ’ਚ ਘਿਰੀ, ਕੱਟਿਆ ਚਲਾਨ ਹੀ ਦਿੱਤਾ ਪਾੜ

ਜਲੰਧਰ (ਖੁਰਾਣਾ, ਸੋਮਨਾਥ)— ਨਗਰ ਨਿਗਮ ਨੇ ਸ਼ਹਿਰ ਵਿਚ ਕੂੜੇ ਦੀ ਸਮੱਸਿਆ ਤੋਂ ਮੁਕਤੀ ਪਾਉਣ ਲਈ ਕੁਝ ਪਾਸ਼ ਕਾਲੋਨੀਆਂ ਵਿਚ ਕੂੜੇ ਦੀ ਸੈਗਰੀਗੇਸ਼ਨ ਮੁਹਿੰਮ ਸ਼ੁਰੂ ਕੀਤੀ ਹੈ। ਇਹ ਮੁਹਿੰਮ ਦੂਜੇ ਹੀ ਦਿਨ ਉਸ ਸਮੇਂ ਵਿਵਾਦਾਂ ’ਚ ਘਿਰ ਗਈ, ਜਦੋਂ ਰਵਿੰਦਰ ਨਗਰ ਐਕਸਟੈਨਸ਼ਨ ਵਿਚ ਚਲਾਨ ਕੱਟਣ ਗਈ ਨਿਗਮ ਦੀ ਟੀਮ ਨਾਲ ਬੁਰਾ ਸਲੂਕ ਕੀਤਾ ਗਿਆ ਅਤੇ ਇਕ ਨਿਵਾਸੀ ਨੇ ਤਾਂ ਨਿਗਮ ਟੀਮ ਵੱਲੋਂ ਕੱਟਿਆ ਚਲਾਨ ਹੀ ਪਾੜ ਦਿੱਤਾ।

ਇਹ ਵੀ ਪੜ੍ਹੋ : ਲੋਹੀਆਂ ਖ਼ਾਸ ’ਚ ਵੱਡੀ ਵਾਰਦਾਤ, ਲੁਟੇਰਿਆਂ ਵੱਲੋਂ ਗੂੰਗੀ ਮਾਂ ਸਣੇ ਅਪੰਗ ਪੁੱਤ ਦਾ ਬੇਰਰਿਮੀ ਨਾਲ ਕਤਲ

ਇਸੇ ਕਾਲੋਨੀ ਦੇ ਇਕ ਹੋਰ ਨਿਵਾਸੀ ਨੇ ਨਿਗਮ ਟੀਮ ਤੋਂ ਚਲਾਨ ਬੁੱਕ ਖੋਹ ਕੇ ਉਸ ’ਤੇ ਲਿਖ ਦਿੱਤਾ ਕਿ ਨਿਗਮ ਨੇ ਸੈਗਰੀਗੇਸ਼ਨ ਬਾਰੇ ਸਮਝਾਏ ਬਿਨਾਂ ਹੀ ਚਲਾਨ ਕੱਟਣ ਦੀ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਬਿਨਾਂ ਅਗਾਊਂ ਨੋਟਿਸ ਦਿੱਤੇ ਚਲਾਨ ਕੱਟੇ ਜਾ ਰਹੇ ਹਨ। ਇਕ ਹੀ ਕਾਲੋਨੀ ’ਚ 2 ਘਰਾਂ ਵੱਲੋਂ ਕੀਤੇ ਗਏ ਬੁਰੇ ਸਲੂਕ ਨਾਲ ਨਿਗਮ ਦੀ ਟੀਮ ਕਾਫੀ ਗੁੱਸੇ ਵਿਚ ਨਜ਼ਰ ਆਈ ਅਤੇ ਨਿਗਮ ਨੇ ਦੋਵਾਂ ਘਰਾਂ ਵਿਚੋਂ ਕੂੜਾ ਨਾ ਚੁੱਕਣ ਦਾ ਫੈਸਲਾ ਲਿਆ ਹੈ।

ਇਹ ਵੀ ਪੜ੍ਹੋ : ਪਿਓ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਹਵਸ ਮਿਟਾਉਣ ਲਈ ਧੀ ਨਾਲ ਕੀਤਾ ਜਬਰ-ਜ਼ਿਨਾਹ

PunjabKesari

ਨਿਗਮ ਦੀ ਟੀਮ ਨੇ ਇਸ ਬੁਰੇ ਸਲੂਕ ਦੀ ਸੂਚਨਾ ਆਪਣੇ ਉੱਚ ਅਧਿਕਾਰੀਆਂ ਨੂੰ ਦਿੱਤੀ। ਇਸ ਤੋਂ ਇਲਾਵਾ ਗੁਰੂ ਨਗਰ ਅਤੇ ਗੁਰੂ ਨਾਨਕ ਨਗਰ ਵਿਚ ਵੀ ਅਜਿਹੀ ਮੁਹਿੰਮ ਚਲਾਈ ਗਈ। ਇਸ ਦੌਰਾਨ ਕਰੀਬ 25 ਘਰਾਂ ਦੇ ਚਲਾਨ ਕੱਟੇ ਗਏ। ਜ਼ਿਕਰਯੋਗ ਹੈ ਕਿ ਇਸ ਮੁਹਿੰਮ ਤਹਿਤ ਨਿਗਮ ਦੀ ਟੀਮ ਨੇ ਕਰੀਬ 100 ਘਰਾਂ ਵਿਚ ਜਾ ਕੇ ਚੈਕਿੰਗ ਕੀਤੀ। ਇਸ ਦੌਰਾਨ ਪਾਇਆ ਗਿਆ ਕਿ 75 ਘਰਾਂ ਵਿਚ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਕੀਤੇ ਜਾਣ ਦਾ ਕੰਮ ਕੀਤਾ ਜਾ ਰਿਹਾ ਸੀ। ਨਿਗਮ ਦੇ ਹੈਲਥ ਆਫ਼ਿਸਰ ਡਾ. ਸ਼੍ਰੀਕ੍ਰਿਸ਼ਨ ਸ਼ਰਮਾ ਨੇ ਦੱਸਿਆ ਕਿ ਸੈਗਰੀਗੇਸ਼ਨ ਮੁਹਿੰਮ ਨਾ ਸਿਰਫ ਸਮੇਂ ਦੀ ਲੋੜ ਹੈ, ਸਗੋਂ ਕਾਫੀ ਸਲਾਹੀ ਜਾ ਰਹੀ ਹੈ। ਸ਼ਹਿਰ ਦੇ ਕਈ ਡੰਪ ਸਥਾਨਾਂ ’ਤੇ ਸਿਰਫ ਗਿੱਲਾ ਕੂੜਾ ਆਉਣਾ ਸ਼ੁਰੂ ਹੋ ਗਿਆ ਹੈ, ਜਿਸ ਨੂੰ ਫੋਲੜੀਵਾਲ ਡੰਪ ’ਤੇ ਭੇਜਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪਿਆਰ ਦਾ ਖ਼ੌਫ਼ਨਾਕ ਅੰਤ: ਕੁੜੀ ਵੱਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਦੁਬਈ ਤੋਂ ਆਏ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਦੇ 250 ਵਿਦਿਆਰਥੀ ਘਰਾਂ ਵਿਚ ਕਰਨਗੇ ਮੋਟੀਵੇਟ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਵਿਚ ਬੀਤੇ ਦਿਨ ਸੈਗਰੀਗੇਸ਼ਨ ਪ੍ਰਤੀ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਹੈਲਥ ਐਂਡ ਸੈਨੇਟਰੀ ਐਡਹਾਕ ਕਮੇਟੀ ਦੇ ਚੇਅਰਮੈਨ ਬਲਰਾਜ ਠਾਕੁਰ, ਕੌਂਸਲਰ ਉਮਾ ਬੇਰੀ, ਕੌਂਸਲਰ ਡੌਲੀ, ਪ੍ਰਿੰ. ਸੁਨੀਤਾ ਰੰਧਾਵਾ ਅਤੇ ਨਿਗਮ ਦੇ ਹੈਲਥ ਆਫਿਸਰ ਡਾ. ਸ਼੍ਰੀਕ੍ਰਿਸ਼ਨ ਸ਼ਰਮਾ ਮੌਜੂਦ ਸਨ। ਪ੍ਰੋਗਰਾਮ ’ਚ 250 ਵਿਦਿਆਰਥੀ ਹਾਜ਼ਰ ਸਨ। ਇਸ ਮੌਕੇ ਚੇਅਰਮੈਨ ਬਲਰਾਜ ਠਾਕੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੋਈ ਵੀ ਮੁਹਿੰਮ ਉਦੋਂ ਤੱਕ ਸਫਲ ਨਹੀਂ ਹੁੰਦੀ, ਜਦੋਂ ਤੱਕ ਇਸ ਮੁਹਿੰਮ ਵਿਚ ਵਿਦਿਆਰਥੀ ਸ਼ਾਮਲ ਨਾ ਹੋਣ। ਇਸ ਦੌਰਾਨ ਵਿਦਿਆਰਥੀਆਂ ਨੂੰ ਆਪਣੇ ਘਰ ਦੇ ਨਾਲ-ਨਾਲ ਆਂਢ-ਗੁਆਂਢ ਦੇ ਘਰਾਂ ਨੂੰ ਵੀ ਗਿੱਲੇ ਅਤੇ ਸੁੱਕੇ ਕੂੜੇ ਦੀ ਸੈਗਰੀਗੇਸ਼ਨ ਲਈ ਮੋਟੀਵੇਟ ਕਰਨ ਵਾਸਤੇ ਪ੍ਰੇਰਿਤ ਕੀਤਾ ਗਿਆ।

ਇਹ ਵੀ ਪੜ੍ਹੋ : ਜਲੰਧਰ: ਜਠੇਰਿਆਂ ਦੇ ਸਥਾਨ ’ਤੇ ਮੁੱਖ ਸੇਵਾਦਾਰ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਸੇਵਾਦਾਰ

ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News