ਕੌਂਸਲਰ ਸਮਰਾਏ ਨੂੰ ਸਰਕਟ ਹਾਊਸ ''ਚ ਲੱਗੀ ਸੱਟ, 10 ਟਾਂਕੇ ਲੱਗੇ

Wednesday, Feb 19, 2020 - 04:35 PM (IST)

ਕੌਂਸਲਰ ਸਮਰਾਏ ਨੂੰ ਸਰਕਟ ਹਾਊਸ ''ਚ ਲੱਗੀ ਸੱਟ, 10 ਟਾਂਕੇ ਲੱਗੇ

ਜਲੰਧਰ (ਖੁਰਾਣਾ)— ਜਲੰਧਰ ਨਿਗਮ ਦੀ ਹੈਲਥ ਐਂਡ ਸੈਨੀਟੇਸ਼ਨ ਕਮੇਟੀ ਨੇ ਬੀਤੇ ਦਿਨ ਵਰਿਆਣਾ ਡੰਪ ਦਾ ਦੌਰਾ ਕਰਨ ਦਾ ਪ੍ਰੋਗਰਾਮ ਬਣਾਇਆ ਸੀ। ਇਸੇ ਤਹਿਤ ਕਮੇਟੀ ਦੇ ਮੈਂਬਰ ਕੌਂਸਲਰ ਜਗਦੀਸ਼ ਸਮਰਾਏ ਦੁਪਹਿਰ ਸਰਕਟ ਹਾਊਸ ਪਹੁੰਚੇ, ਜਿੱਥੇ ਉਨ੍ਹਾਂ ਨਿਗਮ ਦੇ ਹੈਲਥ ਆਫੀਸਰ ਡਾ. ਸ਼੍ਰੀ ਕ੍ਰਿਸ਼ਨ ਸ਼ਰਮਾ ਅਤੇ ਕਮੇਟੀ ਚੇਅਰਮੈਨ ਬਲਰਾਜ ਠਾਕੁਰ ਦੇ ਨਾਲ ਵਰਿਆਣਾ ਡੰਪ ਜਾਣਾ ਸੀ। ਇਸ ਦੌਰਾਨ ਕੌਂਸਲਰ ਸਮਰਾਏ ਨੂੰ ਉਥੇ ਇਕ ਲੋਹੇ ਦੇ ਐਂਗਲ ਨਾਲ ਲੱਤ 'ਤੇ ਸੱਟ ਲੱਗ ਗਈ, ਜਿਸ ਨਾਲ ਖੂਨ ਵਗਣ ਲੱਗਾ। ਡਾ. ਸ਼੍ਰੀ ਕ੍ਰਿਸ਼ਨ ਅਤੇ ਬਲਰਾਜ ਠਾਕੁਰ ਨੇ ਤੁਰੰਤ ਕੌਂਸਲਰ ਸਮਰਾਏ ਨੂੰ ਇਕ ਨਿੱਜੀ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਨੂੰ 10 ਟਾਂਕੇ ਲਾਏ ਗਏ। ਸ਼ਾਮ ਨੂੰ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਪਰ ਇਸ ਕਾਰਣ ਨਿਗਮ ਟੀਮ ਡੰਪ ਦੇ ਦੌਰੇ 'ਤੇ ਨਹੀਂ ਜਾ ਸਕੀ।


author

shivani attri

Content Editor

Related News