ਪ੍ਰਾਪਰਟੀ ਟੈਕਸ ਜਮ੍ਹਾ ਕਰਾਉਣ ਸੰਬੰਧੀ ਨਗਰ ਨਿਗਮ ਕਮਿਸ਼ਨਰ ਨੇ ਕੀਤਾ ਵੱਡਾ ਐਲਾਨ
09/26/2023 4:34:39 PM

ਕਪੂਰਥਲਾ (ਸੇਖੜੀ/ਹਨੀਸ਼) : ਨਗਰ ਨਿਗਮ ਦੇ ਕਮਿਸ਼ਨਰ ਅਨੁਪਮ ਕਲੇਰ ਨੇ ਰਿਹਾਇਸ਼ੀ ਅਤੇ ਕਮਰਸ਼ੀਅਲ ਪ੍ਰਾਪਰਟੀਆਂ ਤੇ ਬਣਦਾ ਟੈਕਸ ਜਮ੍ਹਾ ਕਰਵਾਉਣ ਦੀ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 1 ਅਪ੍ਰੈਲ 2023 ਤੋਂ 30 ਸਤੰਬਰ 2023 ਤੱਕ ਪ੍ਰਾਪਰਟੀ ਟੈਕਸ 10 ਫੀਸਦੀ ਛੋਟ ਨਾਲ ਜਮ੍ਹਾ ਕਰਵਾਇਆ ਜਾ ਸਕਦਾ ਹੈ ਅਤੇ 1 ਅਕਤੂਬਰ 2023 ਤੋਂ 31 ਦਸੰਬਰ 2023 ਤੱਕ ਇਹ ਟੈਕਸ ਬਿਨ੍ਹਾਂ ਕਿਸੇ ਪੈਨਲਟੀ ਤੋਂ ਦਿੱਤਾ ਜਾ ਸਕੇਗਾ, ਜਿਸ ’ਤੇ 10 ਫੀਸਦੀ ਰਿਬੇਟ ਦਾ ਲਾਭ ਨਹੀਂ ਮਿਲੇਗਾ।
ਇਹ ਵੀ ਪੜ੍ਹੋ : ICP ਅਟਾਰੀ 'ਤੇ 11 ਸਾਲ ਬਾਅਦ ਵੀ ਨਹੀਂ ਲੱਗਿਆ ਟਰੱਕ ਸਕੈਨਰ, ਗ੍ਰਹਿ ਮੰਤਰੀ ਸ਼ਾਹ ਅੱਗੇ ਵਪਾਰੀ ਚੁੱਕਣਗੇ ਮੁੱਦਾ
ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ ਨੇ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 1 ਜਨਵਰੀ 2024 ਤੋਂ 31 ਮਾਰਚ 2024 ਤੱਕ ਟੈਕਸ ਜਮ੍ਹਾ ਕਰਵਾਉਣ ’ਤੇ 10 ਫੀਸਦੀ ਪੈਨਲਟੀ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ 1 ਅਪ੍ਰੈਲ 2024 ਤੋਂ ਬਾਅਦ 18 ਫੀਸਦੀ ਵਿਆਜ ਅਤੇ 20 ਫੀਸਦੀ ਪੈਨਲਟੀ ਨਾਲ ਟੈਕਸ ਜਮ੍ਹਾ ਹੋਵੇਗਾ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ 31 ਮਾਰਚ 2024 ਤੱਕ ਆਪਣਾ ਬਣਦਾ ਪ੍ਰਾਪਰਟੀ ਟੈਕਸ ਬਿਨ੍ਹਾਂ ਪੈਨਲਟੀ ਅਤੇ ਵਿਆਜ ਦੇ ਜਮ੍ਹਾ ਕਰਵਾਇਆ ਜਾਵੇ ਅਤੇ 30 ਸਤੰਬਰ 2023 ਤੱਕ 10 ਫੀਸਦੀ ਰਿਬੈਟ ਨਾਲ ਮੌਜੂਦਾ ਵਿੱਤੀ ਸਾਲ ਦਾ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਇਆ ਜਾਵੇ। ਇਸ ਤੋਂ ਇਲਾਵਾ ਰਿਹਾਇਸ਼ੀ ਪ੍ਰਾਪਰਟੀ ਦਾ ਵੀ ਬਣਦਾ ਪ੍ਰਾਪਰਟੀ ਟੈਕਸ 31 ਮਾਰਚ 2024 ਤੱਕ ਜਮ੍ਹਾਂ ਕਰਵਾਇਆ ਜਾਵੇ।
ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਪਰਾਲੀ ਦਾ ਸਹੀ ਉਪਚਾਰ ਕਰਨ ਵਾਲੇ ਕਿਸਾਨਾਂ ਨੂੰ ਕੀਤਾ ਸਨਮਾਨਿਤ, ਕੀਤੀ ਇਹ ਅਪੀਲ
ਇਸੇ ਤਰ੍ਹਾਂ 125 ਵਰਗ ਗਜ ਸਿੰਗਲ ਸਟੋਰੀ ਮਕਾਨਾਂ ਤੋਂ ਇਲਾਵਾ ਸਾਰਿਆਂ ਲਈ 5/ ਰੁਪਏ ਪ੍ਰਤੀ ਗਜ ਦੇ ਹਿਸਾਬ ਨਾਲ 500 ਵਰਗ ਫੁੱਟ ਏਰੀਏ ਤੋਂ ਵੱਧ ਫਲੈਟ ਲਈ ਵੀ 5/ ਰੁਪਏ ਪ੍ਰਤੀ ਗਜ ਦੇ ਹਿਸਾਬ ਨਾਲ ਟੈਕਸ ਲਿਆ ਜਾਵੇਗਾ। (ਇਹ ਦਰਾਂ ਗਰਾਊਂਡ ਫਲੌਰ ਤੇ ਉਸਾਰੇ ਖੇਤਰ ਲਈ ਹੋਣਗੀਆਂ)। ਜਦਕਿ ਬੇਸਮੈਂਟ, ਪਹਿਲੀ ਮੰਜਿਲ ਜਾਂ ਹੋਰ ਮੰਜਿਲਾਂ ਲਈ ਅਤੇ ਪਲਾਟ ਦੇ ਖਾਲੀ ਖੇਤਰ ਲਈ ਇਹਨਾਂ ਦਰਾਂ ਦਾ 50 ਫੀਸਦੀ ਦਰਾਂ ਨਾਲ ਹੋਵੇਗਾ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8