9 ਵਾਰਡਾਂ ਦੀ ਮੇਨਟੀਨੈਂਸ ਦਾ ਕੰਮ ਲੈਣ ਵਾਲੇ ਠੇਕੇਦਾਰ ਚਮਨ ਲਾਲ ਰਤਨ ਨੂੰ ਨਗਰ ਨਿਗਮ ਨੇ ਕੀਤਾ ਬਲੈਕਲਿਸਟ

Tuesday, Oct 14, 2025 - 02:49 PM (IST)

9 ਵਾਰਡਾਂ ਦੀ ਮੇਨਟੀਨੈਂਸ ਦਾ ਕੰਮ ਲੈਣ ਵਾਲੇ ਠੇਕੇਦਾਰ ਚਮਨ ਲਾਲ ਰਤਨ ਨੂੰ ਨਗਰ ਨਿਗਮ ਨੇ ਕੀਤਾ ਬਲੈਕਲਿਸਟ

ਜਲੰਧਰ (ਖੁਰਾਣਾ)–ਨਗਰ ਨਿਗਮ ਪ੍ਰਸ਼ਾਸਨ ਨੇ ਬੀਤੇ ਦਿਨ ਓ. ਐਂਡ ਐੱਮ. (ਆਪ੍ਰੇਸ਼ਨ ਐਂਡ ਮੇਨਟੀਨੈਂਸ) ਸੈੱਲ ਤਹਿਤ ਮੇਨਟੀਨੈਂਸ ਦਾ ਕੰਮ ਲੈਣ ਵਾਲੇ ਠੇਕੇਦਾਰ ਚਮਨ ਲਾਲ ਰਤਨ ਨੂੰ ਬਲੈਕਲਿਸਟ ਐਲਾਨਿਆ ਹੈ। ਨਗਰ ਨਿਗਮ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਠੇਕੇਦਾਰ ਹੁਣ ਅਗਲੇ 5 ਸਾਲਾਂ ਤਕ ਨਿਗਮ ਨਾਲ ਸਬੰਧਤ ਕਿਸੇ ਵੀ ਟੈਂਡਰ ਪ੍ਰਕਿਰਿਆ ਜਾਂ ਬੋਲੀ ਵਿਚ ਹਿੱਸਾ ਨਹੀਂ ਲੈ ਸਕੇਗਾ।

ਜ਼ਿਕਰਯੋਗ ਹੈ ਕਿ ਉਕਤ ਠੇਕੇਦਾਰ ਨੇ ਅਪ੍ਰੈਲ ਮਹੀਨੇ ਵਿਚ 9 ਵਾਰਡਾਂ ਦੀ ਮੇਨਟੀਨੈਂਸ ਦਾ ਕੰਮ ਲਿਆ ਸੀ ਪਰ ਨਿਗਮ ਅਧਿਕਾਰੀਆਂ ਅਤੇ ਕੌਂਸਲਰਾਂ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਏਜੰਸੀ ਵੱਲੋਂ ਮੌਕੇ ’ਤੇ ਕੰਮ ਨਹੀਂ ਕਰਵਾਇਆ ਜਾ ਰਿਹਾ ਸੀ। ਠੇਕੇਦਾਰ ਦੀ ਲਾਪ੍ਰਵਾਹੀ ਅਤੇ ਘਟੀਆ ਕਾਰਜਸ਼ੈਲੀ ਨੂੰ ਦੇਖਦੇ ਹੋਏ ਨਿਗਮ ਪ੍ਰਸ਼ਾਸਨ ਨੇ ਕਈ ਵਾਰ ਉਸ ਨੂੰ ਨੋਟਿਸ ਵੀ ਜਾਰੀ ਕੀਤੇ ਪਰ ਉਸ ਨੇ ਕੋਈ ਸੁਧਾਰ ਨਹੀਂ ਕੀਤਾ। ਇਸ ਦੇ ਬਾਅਦ ਅੱਜ ਨਿਗਮ ਪ੍ਰਸ਼ਾਸਨ ਨੇ ਸਖ਼ਤੀ ਦਿਖਾਉਂਦੇ ਹੋਏ ਉਸ ਨੂੰ ਬਲੈਕਲਿਸਟ ਕਰ ਦਿੱਤਾ ਅਤੇ ਜਾਰੀ ਵਰਕ ਆਰਡਰ ਨੂੰ ਵੀ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਮਸ਼ਹੂਰ ਢਾਬਾ ਮਾਲਕ ਦੇ ਭਰਾ ਵੱਲੋਂ ਕੀਤੀ ਖ਼ੁਦਕੁਸ਼ੀ ਮਾਮਲੇ 'ਚ ਨਵਾਂ ਮੋੜ, ਸਾਹਮਣੇ ਆਏ ਕਈ ਪਹਿਲੂ

ਕਰੋੜਾਂ ਦੇ ਟੈਂਡਰਾਂ ’ਚ ਫਿਕਸਿੰਗ ਕਰਨ ਵਾਲੇ ਠੇਕੇਦਾਰਾਂ ’ਤੇ ਕੋਈ ਐਕਸ਼ਨ ਨਹੀਂ
ਨਗਰ ਨਿਗਮ ਪ੍ਰਸ਼ਾਸਨ ਨੇ ਜਿਥੇ ਇਕ ਪਾਸੇ ਕੰਮ ਵਿਚ ਲਾਪ੍ਰਵਾਹੀ ਵਰਤਣ ਦੇ ਦੋਸ਼ ਵਿਚ ਠੇਕੇਦਾਰ ਚਮਨ ਲਾਲ ਰਤਨ ਨੂੰ ਬਲੈਕਲਿਸਟ ਕਰ ਦਿੱਤਾ ਹੈ, ਉਥੇ ਹੀ ਉਨ੍ਹਾਂ ਠੇਕੇਦਾਰਾਂ ’ਤੇ ਹੁਣ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਨ੍ਹਾਂ ਨੇ ਬੀਤੇ ਦਿਨੀਂ ਵੈਸਟ ਵਿਧਾਨ ਸਭਾ ਹਲਕੇ ਵਿਚ ਕਰੋੜਾਂ ਦੇ ਟੈਂਡਰਾਂ ਵਿਚ ਫਿਕਸਿੰਗ ਅਤੇ ਪੂਲਿੰਗ ਕੀਤੀ ਸੀ।
ਜਾਣਕਾਰੀ ਅਨੁਸਾਰ ਇਨ੍ਹਾਂ ਟੈਂਡਰਾਂ ਵਿਚ ਗੜਬੜੀ ਕਰਕੇ ਠੇਕੇਦਾਰਾਂ ਨੇ ਨਿਗਮ ਦੇ ਮਾਲੀਏ ਨੂੰ ਲੱਖਾਂ ਰੁਪਏ ਦਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ। ਦੱਿਸਆ ਜਾਂਦਾ ਹੈ ਕਿ ਕੁਝ ਨਿਗਮ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਠੇਕੇਦਾਰਾਂ ਨੇ ਇਹ ਟੈਂਡਰ ਸਿਰਫ 1-2 ਫੀਸਦੀ ਲੈੱਸ ’ਤੇ ਭਰੇ ਸਨ, ਜਦੋਂ ਕਿ ਸਾਧਾਰਨ ਹਾਲਾਤ ਵਿਚ ਅਜਿਹੇ ਕੰਮਾਂ ਦੇ ਟੈਂਡਰ 40 ਫੀਸਦੀ ਤਕ ਲੈੱਸ ’ਤੇ ਭਰੇ ਜਾਂਦੇ ਹਨ।

ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ ਮੁਅੱਤਲ SHO ਦੇ ਮਾਮਲੇ 'ਚ ਨਵਾਂ ਮੋੜ, ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਦੀ ਐਂਟਰੀ

ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਵੱਲੋਂ ਕੀਤੀ ਗਈ ਜਾਂਚ ਵਿਚ ਇਹ ਖੁਲਾਸਾ ਹੋਇਆ ਸੀ ਕਿ ਸੀ. ਸੀ. ਫਲੋਰਿੰਗ ਅਤੇ ਇੰਟਰਲਾਕਿੰਗ ਟਾਈਲਾਂ ਨਾਲ ਸਬੰਧਤ ਜਿਹੜੇ ਕੰਮਾਂ ਵਿਚ ਭਾਰੀ ਕੰਪੀਟੀਸ਼ਨ ਦੀ ਉਮੀਦ ਸੀ, ਉਹ ਟੈਂਡਰ ਠੇਕੇਦਾਰਾਂ ਦੀ ਆਪਸੀ ਗੰਢ-ਸੰਢ ਕਾਰਨ ਸਿਰਫ 1-2 ਫੀਸਦੀ ਲੈੱਸ ’ਤੇ ਭਰੇ ਗਏ। 'ਪੰਜਾਬ ਕੇਸਰੀ' ਵੱਲੋਂ ਇਸ ਮਾਮਲੇ ਦਾ ਖ਼ੁਲਾਸਾ ਕੀਤੇ ਜਾਣ ਤੋਂ ਬਾਅਦ ਨਿਗਮ ਪ੍ਰਸ਼ਾਸਨ ਨੇ ਤੁਰੰਤ ਪ੍ਰਭਾਵ ਨਾਲ ਪੂਲਿੰਗ ਅਤੇ ਫਿਕਸਿੰਗ ਵਾਲੇ ਸਾਰੇ 44 ਟੈਂਡਰ ਰੱਦ ਕਰ ਦਿੱਤੇ ਸਨ ਅਤੇ ਉਨ੍ਹਾਂ ਨੂੰ ਦੋਬਾਰਾ ਲਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ, ਜਿਸ ਦੀ ਓਪਨਿੰਗ ਇਨ੍ਹੀਂ ਦਿਨੀਂ ਕੀਤੀ ਜਾ ਰਹੀ ਹੈ।

ਨਿਗਮ ਵਿਚ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਜਦੋਂ ਪ੍ਰਸ਼ਾਸਨ ਇਕ ਠੇਕੇਦਾਰ ’ਤੇ ਬਲੈਕਲਿਸਟ ਵਰਗੀ ਸਖ਼ਤ ਕਾਰਵਾਈ ਕਰ ਸਕਦਾ ਹੈ ਤਾਂ ਫਿਰ ਕਰੋੜਾਂ ਦੇ ਟੈਂਡਰਾਂ ਵਿਚ ਫਿਕਸਿੰਗ ਕਰਨ ਵਾਲੇ ਠੇਕੇਦਾਰਾਂ ਖ਼ਿਲਾਫ਼ ਹੁਣ ਤਕ ਕੋਈ ਠੋਸ ਕਦਮ ਕਿਉਂ ਨਹੀਂ ਚੁੱਕਿਆ ਗਿਆ, ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਫਿਲਹਾਲ ਇਨ੍ਹਾਂ ਠੇਕੇਦਾਰਾਂ ਦੀ ਅਰਨੈਸਟ ਮਨੀ ਰੋਕ ਲਈ ਗਈ ਹੈ ਤਾਂ ਕਿ ਆਗਾਮੀ ਜਾਂਚ ਦੌਰਾਨ ਨਿਗਮ ਅਧਿਕਾਰੀ ਆਪਣੀ ਸਥਿਤੀ ਸਪੱਸ਼ਟ ਕਰ ਸਕਣ। ਸ਼ਹਿਰ ਦੇ ਜਾਗਰੂਕ ਨਾਗਰਿਕਾਂ ਅਤੇ ਜਨ-ਪ੍ਰਤੀਨਿਧੀਆਂ ਦੀ ਮੰਗ ਹੈ ਕਿ ਨਗਰ ਨਿਗਮ ਪ੍ਰਸ਼ਾਸਨ ਫਿਕਸਿੰਗ ਅਤੇ ਪੂਲਿੰਗ ਵਿਚ ਸ਼ਾਮਲ ਠੇਕੇਦਾਰਾਂ ’ਤੇ ਵੀ ਜਲਦ ਸਖ਼ਤ ਕਾਰਵਾਈ ਕਰੇ, ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਨਿਗਮ ਦੇ ਮਾਲੀਏ ਨੂੰ ਨੁਕਸਾਨ ਪਹੁੰਚਾਉਣ ਦਾ ਇਹ ਸਿਲਸਿਲਾ ਇੰਝ ਹੀ ਚੱਲਦਾ ਰਹੇਗਾ।

ਇਹ ਵੀ ਪੜ੍ਹੋ:  ਫਗਵਾੜਾ ਵਿਖੇ ਬੱਸ ਸਟੈਂਡ ਨੇੜੇ ਵਾਪਰਿਆ ਭਿਆਨਕ ਹਾਦਸਾ, ਮਾਪਿਆਂ ਦੀਆਂ ਅੱਖਾਂ ਸਾਹਮਣੇ ਜਵਾਕ ਦੀ ਦਰਦਨਾਕ ਮੌਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News