ਦਿਨੇ ਜਗਦੀਆਂ ਤੇ ਰਾਤ ਨੂੰ ਬੁਝ ਜਾਂਦੀਆਂ ਨੇ ਸਟਰੀਟ ਲਾਈਟਾਂ, 60 ਕਰੋੜ ਦਾ LED ਪ੍ਰਾਜੈਕਟ ਸਾਬਤ ਹੋਇਆ ਦੇਸੀ
Monday, Sep 29, 2025 - 03:58 PM (IST)

ਜਲੰਧਰ (ਖੁਰਾਣਾ)-ਸ਼ਹਿਰ ਦਾ ਸਟਰੀਟ ਲਾਈਟ ਸਿਸਟਮ ਲੋਕਾਂ ਲਈ ਇਕ ਬੁਝਾਰਤ ਬਣ ਗਿਆ ਹੈ। ਸੈਦਾਂ ਗੇਟ ਇਲਾਕੇ ਵਿਚ ਮੰਦਰ ਦੇ ਆਲੇ-ਦੁਆਲੇ ਲੱਗੀਆਂ ਸਟਰੀਟ ਲਾਈਟਾਂ ਦਿਨੇ ਜਗਦੀਆਂ ਰਹਿੰਦੀਆਂ ਹਨ, ਜਦਕਿ ਰਾਤ ਦੇ ਹਨੇਰੇ ਵਿਚ ਬੁਝ ਜਾਂਦੀਆਂ ਹਨ। ਇਸ ਨਾਲ ਸਾਰੇ ਇਲਾਕਾ ਵਿਚ ਘੁੱਪ ਹਨੇਰਾ ਛਾ ਜਾਂਦਾ ਹੈ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਜ਼ਿਕਰਯੋਗ ਹੈ ਕਿ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਜਲੰਧਰ ਨਗਰ ਨਿਗਮ ਨੇ ਲਗਭਗ 60 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਦੀਆਂ 72,000 ਪੁਰਾਣੀਆਂ ਸਟਰੀਟ ਲਾਈਟਾਂ ਨੂੰ ਬਦਲ ਕੇ ਨਵੀਆਂ ਐੱਲ . ਈ. ਡੀ. ਲਾਈਟਾਂ ਲੁਆਈਆਂ ਸਨ। ਦਾਅਵਾ ਇਹ ਕੀਤਾ ਗਿਆ ਸੀ ਕਿ ਇਹ ਲਾਈਟਾਂ ਆਟੋਮੈਟਿਕ ਸਿਸਟਮ ਨਾਲ ਟਾਈਮਰ ਜ਼ਰੀਏ ਜਗਣਗੀਆਂ ਅਤੇ ਹਨੇਰਾ ਹੁੰਦੇ ਹੀ ਆਪਣੇ ਆਪ ਤੇਜ਼ ਅਤੇ ਡਿਮ ਵੀ ਹੋਣਗੀਆਂ ਪਰ ਹਕੀਕਤ ਬਿਲਕੁਲ ਇਸ ਦੇ ਉਲਟ ਹੈ।
ਇਹ ਵੀ ਪੜ੍ਹੋ: Punjab: ਰੇਲਵੇ ਵਿਭਾਗ ਦੀ ਵੱਡੀ ਕਾਰਵਾਈ! 62 ਯਾਤਰੀਆਂ ਨੂੰ ਲੱਗਾ 32 ਹਜ਼ਾਰ ਰੁਪਏ ਦਾ ਜੁਰਮਾਨਾ
ਅੱਜ ਵੀ ਸ਼ਹਿਰ ਵਿਚ ਹਜ਼ਾਰਾਂ ਸਟਰੀਟ ਲਾਈਟਾਂ ਨੂੰ ਕੁੰਡੀ ਪਾ ਕੇ ਅਤੇ ਉਤਾਰ ਕੇ ਜਗਾਇਆ-ਬੁਝਾਇਆ ਜਾ ਰਿਹਾ ਹੈ। ਤਾਰਾਂ ਅਤੇ ਪੁਰਾਣਾ ਇਨਫਰਾਸਟਰੱਕਚਰ ਜਿਉਂ ਦਾ ਤਿਉਂ ਹੈ। ਹਾਲਾਤ ਇਹ ਹਨ ਕਿ ਇੰਨੇ ਵੱਡੇ ਖ਼ਰਚੇ ਦੇ ਬਾਵਜੂਦ ਸ਼ਹਿਰ ਦਾ ਸਟਰੀਟ ਲਾਈਟ ਸਿਸਟਮ ਪੁਰਾਣੇ ਦੇਸੀ ਸਿਸਟਮ ਨਾਲੋਂ ਵੀ ਮਾੜਾ ਸਾਬਤ ਹੋ ਰਿਹਾ ਹੈ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਨਿਗਮ ਦੀ ਲਾਪ੍ਰਵਾਹੀ ਕਾਰਨ ਇਹ ਸਮਾਰਟ ਸਿਟੀ ਪ੍ਰਾਜੈਕਟ ਪੂਰੀ ਤਰ੍ਹਾਂ ਅਸਫ਼ਲ ਹੋ ਗਿਆ ਹੈ ਅਤੇ ਆਮ ਜਨਤਾ ਦੇ ਪੈਸੇ ਦੀ ਬਰਬਾਦੀ ਹੋਈ ਹੈ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਡੂੰਘੀ ਹੋ ਰਹੀ ਕਾਂਗਰਸ 'ਚ ਧੜੇਬੰਦੀ, ਚਿੰਤਾ 'ਚ ਹਾਈਕਮਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8