ਅਮ੍ਰਿਤਪਾਲ ਦੇ ਚਾਚੇ ਨੂੰ ਅਦਾਲਤ ''ਚ ਕੀਤਾ ਪੇਸ਼, ਮਿਲਿਆ ਦੋ ਦਿਨਾਂ ਦਾ ਪੁਲਸ ਰਿਮਾਂਡ
Monday, Sep 29, 2025 - 08:10 PM (IST)

ਜਲੰਧਰ, (ਜਤਿੰਦਰ)- ਸਬ ਡਵੀਜਨਲ ਜੂਡੀਸ਼ੀਅਲ ਮੈਜੀਸਟ੍ਰੈਟ ਮਾਨਯੋਗ ਸਿਮਰਨਜੀਤ ਕੌਰ ਨਕੋਦਰ ਦੀ ਅਦਾਲਤ ਵਿੱਚ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਚਾਚੇ ਹਰਜੀਤ ਸਿੰਘ, ਪੁੱਤਰ ਸਵਰਨ ਸਿੰਘ ਵਾਸੀ ਜੱਲੂਪੁਰ ਖੇੜਾ ਜਿਲ੍ਹਾ ਅੰਮ੍ਰਿਤਸਰ ਨੂੰ ਭਾਰੀ ਪੁਲਸ ਫੋਰਸ ਸਮੇਤ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਪੁਲਸ ਨੇ ਸਰਕਾਰੀ ਵਕੀਲ ਦੀ ਮਦਦ ਨਾਲ 10 ਦਿਨ ਦਾ ਪੁਲਸ ਰਿਮਾਂਡ ਮੰਗਿਆ ਸੀ। ਉਥੇ ਹੀ ਬਚਾਅ ਪੱਖ ਦੇ ਵਕੀਲ ਜਤਿੰਦਰ ਬਸਰਾ ਦੀ ਬਹਿੰਸ ਨਾਲ ਸਹਿਮਤ ਹੁੰਦਿਆਂ ਅਦਾਲਤ ਨੇ 2 ਦਿਨ ਦੇ ਪੁਲਸ ਰਿਮਾਂਡ 'ਤੇ ਭੇਜਣ ਦਾ ਹਕਮ ਸੁਣਾਇਆ ਹੈ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਪਹਿਲਾਂ ਹੀ ਆਸਾਮ ਦੀ ਡਿਬਰੁਗੜ੍ਹ ਜੇਲ੍ਹ 'ਚ ਬੰਦ ਹੈ ਅਤੇ ਉਨ੍ਹਾਂ ਦਾ ਚਾਚਾ ਵੀ ਕਿਸੇ ਹੋਰ ਮਾਮਲੇ ਵਿੱਚ ਬਠਿੰਡਾ ਦੀ ਜੇਲ੍ਹ ਵਿੱਚ ਬੰਦ ਸੀ। ਅੱਜ ਵਕੀਲ ਦੀ ਦਰਖਾਸਤ 'ਤੇ ਬਠਿੰਡਾ ਦੀ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਨਕੋਦਰ ਜਿਲ੍ਹਾ ਜਲੰਧਰ ਦੀ ਅਦਾਲਤ ਵਿੱਚ ਲਿਆ ਕੇ ਇਸ ਮਾਮਲੇ ਵਿੱਚ ਪੇਸ਼ ਕੀਤਾ ਗਿਆ। ਜਦੋਂਕਿ ਤੀਜਾ ਸਾਥੀ ਹਰਪ੍ਰੀਤ ਸਿੰਘ ਪਹਿਲਾਂ ਹੀ ਬਠਿੰਡਾ ਦੀ ਜੇਲ੍ਹ ਵਿੱਚ ਬੰਦ ਹੈ।