ਮੁਕੇਰੀਆਂ ਖੰਡ ਮਿੱਲ ਦੇ ਸਾਹਮਣੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਰੇਗੀ 26 ਨੂੰ ਰੋਸ ਵਿਖਾਵਾ

07/23/2021 5:23:03 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਮੁਕੇਰੀਆਂ ਖੰਡ ਮਿੱਲ ਦੇ ਸਾਹਮਣੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ 26 ਜੁਲਾਈ ਨੂੰ ਗੰਨੇ ਦਾ ਬਕਾਇਆ ਨਾ ਮਿਲਣ ਦੇ ਰੋਸ ਵਿੱਚ ਰੋਸ ਵਿਖਾਵਾ ਕਰੇਗੀ। ਜਥੇਬੰਦੀ ਦੇ ਜੋਨ ਸੰਤ ਬਾਬਾ ਪ੍ਰੇਮ ਸਿੰਘ ਜੀ ਅਤੇ ਜੋਨ ਟਾਂਡਾ ਦੇ ਪ੍ਧਾਨ ਪਰਮਜੀਤ ਸਿੰਘ ਭੁੱਲਾ ਅਤੇ ਕੁਲਦੀਪ ਸਿੰਘ ਬੇਗੋਵਾਲ ਅਤੇ ਗੁਰਜੀਤ ਸਿੰਘ ਵਲਟੋਹਾ ਦੀ ਅਗਵਾਈ ਰੜਾ ਮੰਡ ਵਿੱਚ ਹੋਈ ਮੀਟਿੰਗ ਦੌਰਾਨ ਖੇਤੀ ਕਾਨੂੰਨਾਂ ਖ਼ਿਲਾਫ਼ ਆਵਾਜ ਬੁਲੰਦ ਕੀਤੀ। ਇਸ ਮੌਕੇ ਆਗੂਆਂ ਨੇ ਆਖਿਆ ਕਿ ਜਿੰਨਾ ਚਿਰ ਮਿੱਲ ਮੈਨੇਜਮੈਂਟ ਗੰਨੇ ਦੀ ਬਕਾਇਆ ਰਕਮ ਕਿਸਾਨਾਂ ਦੇ ਖ਼ਾਤਿਆਂ ਵਿੱਚ ਨਹੀ ਪਾਉਂਦੀ ਉਸੇ ਸਮੇਂ ਤੱਕ ਧਰਨਾ ਜਾਰੀ ਰਹੇਗਾ। 

ਇਹ ਵੀ ਪੜ੍ਹੋ: ਸਚਿਨ ਜੈਨ ਦੇ ਕਤਲ ਮਾਮਲੇ 'ਚ ਸਾਹਮਣੇ ਆਇਆ ਛੋਟਾ ਭਰਾ, ਹਸਪਤਾਲਾਂ ਦੀਆਂ ਪਰਤਾਂ ਖੋਲ੍ਹਦਿਆਂ ਬਿਆਨ ਕੀਤਾ ਦਰਦ

ਉਨ੍ਹਾਂ ਬੁੱਟਰ ਸੂਗਰ ਮਿੱਲ ਅਤੇ ਕੀੜੀ ਸੂਗਰ ਮਿੱਲ ਨੂੰ ਚਿਤਾਵਨੀ ਦਿੰਦੇ ਹੋਏ ਆਖਿਆ ਜੇਕਰ ਇਨ੍ਹਾਂ  ਮਿੱਲਾ ਨੇ ਵੀ ਜਲਦ ਤੋਂ ਜਲਦ ਕਿਸਾਨਾ ਦੀ ਪੇਮੈਂਟ ਕਲੀਅਰ ਨਾ ਕੀਤੀ ਤਾ ਜਲਦ ਇਨ੍ਹਾਂ ਮਿੱਲਾ ਦਾ ਘਿਰਾਓ ਵੀ ਕੀਤਾ ਜਾਵੇਗਾ। ਇਸ ਮੌਕੇ ਗੁਰਪ੍ਰੀਤ ਸਿੰਘ ਵਲਟੋਹਾ, ਸਤਨਾਮ ਸਿੰਘ, ਸਹਿਬ ਸਿੰਘ, ਗੁਰਸਾਹਿਬ ਸਿੰਘ, ਰਣਜੀਤ ਸਿੰਘ, ਹਰਬੰਸ ਸਿੰਘ ਸੱਤਾ, ਹਰਮਨ ਸਿੰਘ ਸੋਨੂੰ, ਤਾਰ ਸਿੰਘ, ਮੰਨਾ, ਤਰਸੇਮ ਸਿੰਘ, ਮਨਰਾਜ ਸਿੰਘ ਆਦਿ ਮੌਜੂਦ ਸਨ। 

ਇਹ ਵੀ ਪੜ੍ਹੋ: ਜਬਰ-ਜ਼ਿਨਾਹ ਮਾਮਲੇ ’ਚ ਸਿਮਰਜੀਤ ਬੈਂਸ ਨੂੰ ਰਾਹਤ ਨਹੀਂ, ਹਾਈਕੋਰਟ ਨੇ ਖਾਰਿਜ ਕੀਤੀ ਪਟੀਸ਼ਨ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News