ਟਾਂਡਾ 'ਚ ਸ਼ਾਮ ਸਮੇਂ ਆਏ ਤੇਜ਼ ਤੂਫ਼ਾਨ ਨੇ ਇਲਾਕੇ 'ਚ ਕੀਤਾ ਵੱਡਾ ਨੁਕਸਾਨ, ਪਰ ਲੋਕਾਂ ਨੂੰ ਮਿਲੀ ਗਰਮੀ ਤੋਂ ਵੱਡੀ ਰਾਹਤ

Friday, Jun 12, 2026 - 04:09 AM (IST)

ਟਾਂਡਾ 'ਚ ਸ਼ਾਮ ਸਮੇਂ ਆਏ ਤੇਜ਼ ਤੂਫ਼ਾਨ ਨੇ ਇਲਾਕੇ 'ਚ ਕੀਤਾ ਵੱਡਾ ਨੁਕਸਾਨ, ਪਰ ਲੋਕਾਂ ਨੂੰ ਮਿਲੀ ਗਰਮੀ ਤੋਂ ਵੱਡੀ ਰਾਹਤ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਦਿੱਤੀ ਗਈ ਅਗਾਊਂ ਸੂਚਨਾ ਅਨੁਸਾਰ ਅੱਜ ਟਾਂਡਾ ਵਿੱਚ ਸ਼ਾਮ ਦੇ ਸਮੇਂ ਆਏ ਤੇਜ਼ ਤੂਫਾਨ ਨੇ ਜਿੱਥੇ ਇਲਾਕੇ ਵਿੱਚ ਭਾਰੀ ਨੁਕਸਾਨ ਕੀਤਾ, ਉੱਥੇ ਹੀ ਤੂਫਾਨ ਦੇ ਨਾਲ ਆਏ ਮੀਂਹ ਦੇ ਕਾਰਨ ਲੋਕਾਂ ਨੂੰ ਅੱਤ ਦੀ ਤਪਸ਼ ਭਰੀ ਗਰਮੀ ਤੋਂ ਰਾਹਤ ਮਿਲੀ। ਮੌਸਮ ਦੇ ਬਦਲੇ ਹੋਏ ਮਿਜ਼ਾਜ ਦੇ ਕਾਰਨ ਪਿਛਲੇ ਕਈ ਦਿਨਾਂ ਤੋਂ ਵਧੇ ਹੋਏ ਤਾਪਮਾਨ ਦੇ ਕਾਰਨ ਗਰਮੀ ਵੀ ਬਹੁਤ ਹੋ ਗਈ ਸੀ ਜਿਸ ਤੋਂ ਲੋਕਾਂ ਨੂੰ ਭਾਰੀ ਰਾਹਤ ਮਿਲੀ ਹੈ ਪਰ ਇਸ ਦੇ ਨਾਲ-ਨਾਲ ਆਏ ਤੇਜ਼ ਤੂਫਾਨ ਦੇ ਕਾਰਨ ਕਈ ਵੱਡੇ ਦਰੱਖਤ ਟੁੱਟ ਕੇ ਸੜਕਾਂ 'ਤੇ ਡਿੱਗ ਪਏ ਅਤੇ ਲੋਕਾਂ ਨੂੰ ਤੂਫਾਨ ਦੇ ਕਾਰਨ ਘਰਾਂ ਵਿੱਚ ਹੀ ਰਹਿਣ ਲਈ ਮਜਬੂਰ ਹੋਣਾ ਪਿਆ।

ਇਹ ਵੀ ਪੜ੍ਹੋ : ਪੰਜਾਬ 'ਚ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਰੂਹ ਕੰਬਾਊ ਹਾਦਸਾ! ਵਿਛ ਗਈਆਂ ਲਾਸ਼ਾਂ

ਜੇਕਰ ਗੱਲ ਕਰੀਏ ਟਾਂਡਾ ਦੀ ਤਾਂ ਟਾਂਡਾ ਸ੍ਰੀ ਹਰਗੋਬਿੰਦਪੁਰ ਸੜਕ, ਟਾਂਡਾ ਹੁਸ਼ਿਆਰਪੁਰ ਸੜਕ ਅਤੇ ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਤੇ ਕਈ ਦਰੱਖਤ ਟੁੱਟ ਕੇ ਡਿੱਗ ਪਏ ਜਿਸ ਕਾਰਨ ਇਹਨਾਂ ਸੜਕਾਂ 'ਤੇ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਜੇਕਰ ਗੱਲ ਕਰੀਏ ਟਾਂਡਾ ਸ਼ਹਿਰ ਦੀ ਤਾਂ ਟਾਂਡਾ ਤਹਿਸੀਲ ਰੋਡ ਤੇ ਸਕੂਲ ਆਫ ਐਮੀਨਸ ਨਜ਼ਦੀਕ ਇੱਕ ਵੱਡਾ ਦਰੱਖਤ ਟੁੱਟ ਕੇ ਡਿੱਗ ਪਿਆ। ਬੇਸ਼ੱਕ ਇਸ ਘਟਨਾ ਦੌਰਾਨ ਜਾਨੀ ਨੁਕਸਾਨ ਨਹੀਂ ਹੋਇਆ ਪ੍ਰੰਤੂ ਲੋਕ ਦਰੱਖਤ ਡਿੱਗਣ ਸਮੇਂ ਵਾਲ-ਵਾਲ ਬਚੇ। ਤੇਜ਼ ਤੂਫਾਨ ਦੇ ਕਾਰਨ ਪਾਵਰਕਾਮ ਦਾ ਵੀ ਵੱਡਾ ਨੁਕਸਾਨ ਹੋਇਆ ਅਤੇ ਤੂਫਾਨ ਸ਼ੁਰੂ ਹੁੰਦੇ ਹੀ ਬਿਜਲੀ ਸਪਲਾਈ ਬਿਲਕੁਲ ਠੱਪ ਹੋ ਗਈ ਜੋ ਕਿ ਕੱਲ ਦਿਨ ਚੜ੍ਹਨ ਉਪਰੰਤ ਹੀ ਬਹਾਲ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਨੇ ਪਹਿਲਾਂ ਤੋਂ ਹੀ ਪੰਜਾਬ ਵਿੱਚ ਤੇਜ਼ ਤੂਫਾਨ ਹਨੇਰੀ ਅਤੇ ਬਾਰਿਸ਼ ਦਾ ਅਲਰਟ ਜਾਰੀ ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News