ਅੱਗ ਲੱਗਣ ਕਾਰਨ ਪ੍ਰਵਾਸੀ ਮਜ਼ਦੂਰਾਂ ਦੀਆਂ 10 ਝੁੱਗੀਆਂ ਸੜੀਆਂ
Wednesday, Jun 10, 2026 - 07:02 PM (IST)
ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)-ਟਾਂਡਾ ਹੁਸ਼ਿਆਰਪੁਰ ਰੋਡ 'ਤੇ ਪਿੰਡ ਰਾਮਪੁਰ ਨੇੜੇ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਨੂੰ ਅਚਾਨਕ ਅੱਗ ਲੱਗ ਗਈ ਅਤੇ ਇਸ ਘਟਨਾ ਕਾਰਨ ਲਗਭਗ 10 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਝੁੱਗੀਆਂ ਨੂੰ ਉਸ ਸਮੇਂ ਅੱਗ ਲੱਗੀ ਜਦੋਂ ਪ੍ਰਵਾਸੀ ਮਜ਼ਦੂਰ ਖੇਤ ਮਜ਼ਦੂਰੀ ਲਈ ਖੇਤਾਂ ਵਿਚ ਗਏ ਹੋਏ ਸਨ। ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਜਦੋਂ ਉਹ ਸ਼ਾਮ 4 ਵਜੇ ਦੇ ਕਰੀਬ ਵਾਪਸ ਪਰਤੇ ਤਾਂ ਅੱਗ ਤਬਾਹੀ ਮਚਾ ਚੁੱਕੀ ਸੀ ।

ਇਹ ਵੀ ਪੜ੍ਹੋ: ਪੰਜਾਬ 'ਚ 2 ਦਿਨ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦੀ ਵੱਡੀ ਚਿਤਾਵਨੀ! ਇਨ੍ਹਾਂ ਜ਼ਿਲ੍ਹਿਆਂ 'ਚ Orange Alert ਜਾਰੀ

ਅੱਗਜਨੀ ਦੀ ਘਟਨਾ ਕਾਰਨ ਉੱਤਰ ਪ੍ਰਦੇਸ਼ ਨਾਲ ਸਬੰਧਤ ਪ੍ਰਵਾਸੀ ਮਜ਼ਦੂਰਾਂ ਰੂਪ ਕਿਸ਼ੋਰ ਪੁੱਤਰ ਵੇਦ ਪ੍ਰਕਾਸ਼ ਵਾਸੀ ਜ਼ਿਲ੍ਹਾ ਸੰਭਲ ਉੱਤਰ ਪ੍ਰਦੇਸ਼, ਨੀਰਜ ਪੁੱਤਰ ਰਤਨ ਲਾਲ, ਅੰਕਿਤ, ਸੁਰਜੀਤ, ਕਮਲ, ਰਵੀ, ਰਤਨ ਲਾਲ, ਰਾਮ ਬਹਾਦਰ, ਗਜਿੰਦਰ ਆਦਿ ਮਜ਼ਦੂਰਾਂ ਦੀਆਂ ਝੁੱਗੀਆਂ ਨਸ਼ਟ ਹੋ ਗਈਆਂ। ਅੱਗ ਕਾਰਨ ਉਕਤ ਸਾਰੇ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਵਿਚ ਮੌਜੂਦ ਕੱਪੜੇ, ਸਮਾਨ, ਮੰਜੇ ਬਿਸਤਰੇ ਅਤੇ ਬਾਲਣ ਨਸ਼ਟ ਹੋ ਗਿਆ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਅੱਡਾ ਸਰਾਂ ਪੁਲਸ ਚੌਕੀ ਇੰਚਾਰਜ ਨੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਬੁਲਾ ਕੇ ਅੱਗ 'ਤੇ ਕਾਬੂ ਪਾਇਆ ਅਤੇ ਇਸ ਨੂੰ ਹੋਰ ਫੈਲਣ ਤੋਂ ਰੋਕਿਆ ਪਰ ਉਸ ਸਮੇ ਤੱਕ ਅੱਗ ਤਬਾਹੀ ਮਚਾ ਚੁੱਕੀ ਸੀ। ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਇਹ ਵੀ ਪੜ੍ਹੋ: ਪੰਜਾਬ ਸ਼ਰਮਸਾਰ! ਪਾਦਰੀ ਨੇ ਟੱਪੀਆਂ ਹੱਦਾਂ, ਕੁੜੀ ਦੀ ਰੋਲ਼ੀ ਪੱਤ, ਫਿਰ ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
