ਭਰਾ ਨਾਲ ਗੱਲ ਕਰਨ ਦੇ ਬਹਾਨੇ ਮੋਬਾਇਲ ਲੈ ਕੇ ਭੱਜ ਗਈ
Wednesday, Sep 19, 2018 - 02:09 PM (IST)
ਜਲੰਧਰ (ਮ੍ਰਿਦੁਲ)— ਸੇਂਟ ਸੋਲਜਰ ਕਾਲਜ 'ਚ ਸਕਿਓਰਿਟੀ ਗਾਰਡ ਦੀ ਡਿਊਟੀ ਕਰਦੇ ਵਿਅਕਤੀ ਕੋਲੋਂ ਭਰਾ ਨਾਲ ਗੱਲ ਕਰਨ ਦੇ ਬਹਾਨੇ ਮੋਬਾਇਲ ਲੈ ਕੇ ਇਕ ਸ਼ਾਤਰ ਔਰਤ ਫਰਾਰ ਹੋ ਗਈ। ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੀੜਤ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਸੇਂਟ ਸੋਲਜਰ ਕਾਲਜ 'ਚ ਬਤੌਰ ਸਕਿਓਰਿਟੀ ਗਾਰਡ ਕੰਮ ਕਰਦਾ ਹੈ। ਉਹ ਸ਼ਾਮ ਕਰੀਬ 5.40 ਵਜੇ ਬਸਤੀ ਬਾਵਾ ਖੇਲ ਨਹਿਰ ਦੀ ਪੁਲੀ ਕੋਲ ਆਇਆ ਸੀ। ਇੰਨੇ 'ਚ ਇਕ ਔਰਤ ਆਈ ਅਤੇ ਭਰਾ ਨੂੰ ਫੋਨ ਕਰਨ ਦੀ ਗੱਲ ਕਹਿਣ ਲੱਗੀ। ਔਰਤ ਨੇ ਉਸ ਦਾ ਮੋਬਾਇਲ ਲੈ ਲਿਆ ਅਤੇ ਫੋਨ 'ਤੇ ਗੱਲ ਕਰਨ ਲੱਗੀ, ਜਿਸ ਤੋਂ ਬਾਅਦ ਉਹ ਕੋਲ ਖੜ੍ਹੀ ਇਕ ਰੇਹੜੀ ਤੋਂ ਸਬਜ਼ੀ ਖਰੀਦਣ ਲੱਗਾ। ਰੁੱਝਿਆ ਦੇਖ ਔਰਤ ਉਸ ਦਾ ਮੋਬਾਇਲ ਲੈ ਕੇ ਭੱਜ ਗਈ। ਉਥੇ ਦੂਜੇ ਪਾਸੇ ਐੱਸ. ਐੱਚ. ਓ. ਗਗਨਦੀਪ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
