ਵਿਧਾਇਕ ਗਿਲਜੀਆਂ ਨੇ ਨਗਰ ਕੌਂਸਲ ਵੱਲੋਂ ਕੀਤੇ ਜਾਣ ਵਾਲੇ ਵਿਕਾਸ ਕੰਮਾਂ ਦਾ ਲਿਆ ਜਾਇਜ਼ਾ

Wednesday, Oct 14, 2020 - 02:41 PM (IST)

ਵਿਧਾਇਕ ਗਿਲਜੀਆਂ ਨੇ ਨਗਰ ਕੌਂਸਲ ਵੱਲੋਂ ਕੀਤੇ ਜਾਣ ਵਾਲੇ ਵਿਕਾਸ ਕੰਮਾਂ ਦਾ ਲਿਆ ਜਾਇਜ਼ਾ

ਟਾਂਡਾ ਉੜਮੁੜ(ਪੰਡਿਤ)-ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਨਗਰ ਕੌਂਸਲ ਉੜਮੁੜ ਟਾਂਡਾ 'ਚ ਇਕ ਮੀਟਿੰਗ ਦੌਰਾਨ ਕਰਵਾਏ ਜਾ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ ਉੱਥੇ ਵੱਖ-ਵੱਖ ਵਾਰਡਾਂ ਦੇ ਵਾਸੀਆਂ ਅਤੇ ਨੁਮਾਇਦਿਆਂ ਤੋਂ ਅਧੂਰੇ ਪਏ ਕੰਮਾਂ ਅਤੇ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ। 
ਇਸ ਮੌਕੇ ਨਗਰ ਕੌਂਸਲ ਦੇ ਈ.ਓ. ਕਮਲਜਿੰਦਰ ਸਿੰਘ ਵੀ ਮੌਜੂਦ ਸਨ। ਇਸ ਮੌਕੇ ਵਿਧਾਇਕ ਗਿਲਜੀਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਨਗਰ ਦੇ ਬਹੁਪੱਖੀ ਵਿਕਾਸ ਲਈ ਲਗਭਗ 4 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ। ਜਿਸ ਦੇ ਨਾਲ ਨਗਰ ਦੇ ਸਮੂਹ ਵਾਰਡਾਂ 'ਚ ਵਿਕਾਸ ਕੰਮ ਕਰਵਾਏ ਜਾ ਰਹੇ ਹਨ। 
ਉਨਾਂ ਦੱਸਿਆ ਕਿ ਗਲੀਆਂ-ਨਾਲੀਆਂ ਅਤੇ ਹੋਰ ਵਿਕਾਸ ਕੰਮਾਂ ਦੇ ਨਾਲ ਜਾਹਰਾ ਪੀਰ ਤੋਂ ਟਾਂਡਾ ਸ੍ਰੀ ਹਰਗੋਬਿੰਦਪੁਰ ਰੋਡ ਨਾਲ ਅਤੇ ਟਾਂਡਾ ਨਾਲ ਜੋੜਨ ਲਈ ਲਗਭਗ 45 ਲੱਖ ਰੁਪਏ ਦੀ ਲਾਗਤ ਨਾਲ ਸੜਕਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਉਨਾਂ ਇਸ ਮੌਕੇ ਕੌਂਸਲ ਦੇ ਅਧਿਕਾਰੀਆਂ ਨੂੰ ਇਨ੍ਹਾਂ ਵਿਕਾਸ ਕੰਮਾਂ ਨੂੰ ਜਲਦ ਤੋਂ ਜਲਦ ਗੁਣਵੱਤਾ ਨਾਲ ਪੂਰਾ ਕਰਵਾਉਣ ਦੀ ਹਦਾਇਤ ਦਿੱਤੀ। ਇਸ ਮੌਕੇ ਸਾਬਕਾ ਕੌਂਸਲਰ ਗੁਰਸੇਵਕ ਮਾਰਸ਼ਲ, ਚੇਅਰਮੈਨ ਲਖਵੀਰ ਸਿੰਘ ਲੱਖੀ, ਬਾਬੂ ਰੂਪ ਲਾਲ, ਆਸ਼ੂ ਵੈਦ, ਗੁਰਮੁਖ ਸਿੰਘ, ਡਾ. ਬਲਦੇਵ ਰਾਜ, ਅਨਿਲ ਪਿੰਕਾ, ਪੰਕਜ ਸਚਦੇਵਾ ਆਦਿ ਮੌਜੂਦ ਸਨ।


author

Aarti dhillon

Content Editor

Related News