‘ਆਪ ਦੀ ਸਰਕਾਰ ਆਪ ਦੇ ਦੁਆਰ’ ਸਕੀਮ ਅਧੀਨ ਸ੍ਰੀ ਅਨੰਦਪੁਰ ਸਾਹਿਬ ਦੇ ਕੈਂਪਾਂ ’ਚ ਹਾਜ਼ਰ ਹੋਣਗੇ ਮੰਤਰੀ ਬੈਂਸ

02/10/2024 12:58:48 PM

ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ ਡੂਮੇਵਾਲ)-ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੇ ਹੁਕਮਾਂ ਅਨੁਸਾਰ ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੇ ਯਤਨਾਂ ਸਦਕਾ ‘ਆਪ ਦੀ ਸਰਕਾਰ ਆਪ ਦੇ ਦੁਆਰ’ ਸਕੀਮ ਅਧੀਨ ਸ੍ਰੀ ਅਨੰਦਪੁਰ ਸਾਹਿਬ ਦੇ ਵੱਖ-ਵੱਖ ਵਾਰਡਾਂ ਵਿਚ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਹੋਰ ਕੰਮਾਂ ਦੀ ਸੁਣਵਾਈ ਅਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਹੋਈਆਂ ਭਲਾਈ ਸਕੀਮਾਂ ਦੇ ਲਾਭ ਲਈ ਦੋ ਰੋਜ਼ਾ ਕੈਂਪ 10 ਫਰਵਰੀ ਅਤੇ 11 ਫਰਵਰੀ ਨੂੰ ਲਾਇਆ ਜਾ ਰਿਹਾ ਹੈ।

ਜਾਣਕਾਰੀ ਦਿੰਦਿਆਂ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਨੇ ਦੱਸਿਆ ਕਿ ਇਸੇ ਤਹਿਤ ਵਾਰਡ ਨੰਬਰ 1 ਮਜਾਰਾ ਦੇ ਗੁਰਦੁਆਰਾ ਸਾਹਿਬ ਵਿਖੇ 10 ਫਰਵਰ ਸ਼ਨੀਵਾਰ ਸਵੇਰੇ 9.30 ਤੋਂ 12.30 ਤੱਕ, ਵਾਰਡ ਨੰਬਰ 2 ਕਬੀਰ ਮੰਦਿਰ 10 ਫਰਵਰੀ ਦੁਪਹਿਰ 1.30 ਤੋ 4.30 ਤੱਕ, ਵਾਰਡ ਨੰਬਰ 3 ਇੰਦਰਜੀਤ ਸਿੰਘ ਅਰੋਡ਼ਾ ਦੇ ਘਰ ਕੋਲ 10 ਫਰਵਰੀ ਸਵੇਰੇ 9.30 ਤੋ 12.30 ਤੱਕ, ਵਾਰਡ ਨੰਬਰ 4 ਅਲੋਕਨਾਥ ਆਂਗਰਾ ਰਿਟਾ. ਆਈ ਜੀ ਦੇ ਘਰ ਕੋਲ 10/2/2024 ਦੁਪਹਿਰ 1.30 ਤੋ 4.30 ਤੱਕ, ਵਾਰਡ ਨੰਬਰ 5 ਚੋਈ ਬਾਜ਼ਾਰ ਤੇਲੂ ਰਾਮ ਦੀ ਸਰਾਂ ਵਿਚ 11ਫਰਵਰੀ ਸਵੇਰੇ 9.30 ਤੋ 12.30 ਤੱਕ, ਵਾਰਡ ਨੰਬਰ 6 ਦਿਨ ਐਤਵਾਰ ਮਿਤੀ 11 ਫਰਵਰੀ ਨੂੰ 1.30 ਤੋਂ 4.30 ਤੱਕ, ਵਾਰਡ ਨੰਬਰ 7 ਰਾਮਲੀਲਾ ਗਰਾਊਂਡ ਦਿਨ ਐਤਵਾਰ ਮਿਤੀ 11 ਫਰਵਰੀ ਨੂੰ 9.30 ਤੋ 12.30 ਤੱਕ, ਵਾਰਡ ਨੰਬਰ 8 ਹਰੀ ਸਿੰਘ ਦਾ ਡੇਰਾ ਨੇਡ਼ੇ ਨਵੀਂ ਆਬਾਦੀ ਦਿਨ ਐਤਵਾਰ ਮਿਤੀ 11 ਫਰਵਰੀ ਨੂੰ ਦੁਪਹਿਰ 1.30 ਤੋਂ 4.30 ਤੱਕ ਲਾਇਆ ਜਾਵੇਗਾ।

ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ, ਮਸ਼ਹੂਰ ਇੰਸਟੀਚਿਊਟ ਦੇ ਪ੍ਰੋਫ਼ੈਸਰ 'ਤੇ MBA ਦੀਆਂ ਵਿਦਿਆਰਥਣਾਂ ਨੇ ਲਾਏ ਯੌਨ ਸ਼ੋਸ਼ਣ ਦੇ ਦੋਸ਼

ਇਸ ਮੌਕੇ ਜਨਮ ਸਰਟੀਫਿਕੇਟ/ਗੈਰ ਉਪਲਬਧ ਤਾਂ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਹਲਫੀਆ ਬਿਆਨ ਦੀ ਤਸਦੀਕ, ਲਾਭਪਾਤਰੀਆਂ ਦੇ ਬੱਚਿਆਂ ਨੂੰ ਵਜ਼ੀਫਾ, ਪੰਜਾਬ ਨਿਵਾਸੀਆਂ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਅਨੁਸੂਚਿਤ ਜਾਤੀ, ਉਸਾਰੀ ਮਜ਼ਦੂਰ ਦੀ ਰਜਿਸਟਰੇਸ਼ਨ, ਬੁਢਾਪਾ ਪੈਨਸ਼ਨ ਸਕੀਮ, ਬਿਜਲੀ ਬਿੱਲ ਦਾ ਭੁਗਤਾਨ, ਜਨਮ ਸਰਟੀਫਿਕੇਟ ਵਿੱਚ ਨਾਮ ਦਰਜ ਕਰਨ ਲਈ, ਮਾਲ ਰਿਕਾਰਡ ਦੀ ਜਾਂਚ, ਮੌਤ ਦੇ ਸਰਟੀਫਿਕੇਟ ਦੀਆਂ ਕਾਪੀਆਂ, ਕੰਪਲਸਰੀ ਮੈਰਿਜ ਐਕਟ ਅਧੀਨ ਵਿਆਹ ਦੀ ਰਜਿਸਟਰੇਸ਼ਨ, ਉਸਾਰੀ ਕਾਮਿਆਂ ਦੀ ਰਜਿਸਟਰੇਸ਼ਨ ਦਾ ਨਵੀਨੀਕਰਨ, ਪਹਿਲਾ ਰਜਿਸਟਰ /ਗੈਰ ਰਜਿਸਟਰ ਦਸਤਾਵੇਜ਼ਾਂ ਦੀਆਂ ਪ੍ਰਮਾਣਿਤ ਕਾਪੀਆਂ , ਜਨਮ ਸਰਟੀਫਿਕੇਟ ’ਚ ਦਰੁਸਤੀ, ਜਨਮ ਸਰਟੀਫਿਕੇਟ ’ਚ ਦਰੁਸਤੀ ਮੌਤ ਸਰਟੀਫਿਕੇਟ ਗੈਰ ਉਪਲਬਧ ਸਰਟੀਫਿਕੇਟ ਆਦਿ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਕੈਂਪ ’ਚ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਪ੍ਰਧਾਨ ਨਗਰ ਕੌਂਸਲ ਅਤੇ ਕੌਂਸਲਰ ਸਾਹਿਬਾਨ ਹਾਜ਼ਰ ਰਹਿਣਗੇ ।

ਇਹ ਵੀ ਪੜ੍ਹੋ: ਜਲੰਧਰ ਟ੍ਰੈਫਿਕ ਪੁਲਸ ਨੇ ਫਿਰ ਕੀਤੀ ਸਖ਼ਤੀ, ‘ਨੋ ਆਟੋ ਜ਼ੋਨ’ ਨੂੰ ਲੈ ਕੇ ਆਟੋ ਚਾਲਕਾਂ ਨੂੰ ਦਿੱਤੀ ਚਿਤਾਵਨੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News